ਪੰਜਾਬੀ ਲੜਕੀ ਨਾਲ ਚੱਲਦੀ ਟਰੇਨ 'ਚ ਸਮੂਹਿਕ ਜਬਰ ਜਨਾਹ
Published : Feb 19, 2018, 12:10 pm IST
Updated : Feb 19, 2018, 6:40 am IST
SHARE ARTICLE

ਜਿੱਥੇ ਜਬਰ ਜਨਾਹ ਦੀਆਂ ਵਾਰਦਾਤਾਂ ਸਾਹਮਣੇ ਆਉਦੀਆਂ ਹਨ, ਉੱਥੇ ਹੀ ਅਜਿਹੀ ਘਟਨਾ ਇੱਕ ਜ਼ਿਲ੍ਹਾ ਫਾਜ਼ਿਲਕਾ 'ਚ 19 ਸਾਲਾ ਲੜਕੀ ਨਾਲ ਚਲਦੀ ਟ੍ਰੇਨ ਵਿੱਚ ਸਮੂਹਿਕ ਜਬਰ ਜਨਾਹ ਹੋਣ ਦਾ ਮਾਮਲਾ ਸਾਹਮਣੇ ਅਾਇਆ ਹੈ। ਇਸ ਤੋਂ ਡਰੀ ਲੜਕੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਨੂੰ ਗੰਭੀਰ ਹਾਲਤ ‘ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। 


ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਐਸ.ਆਈ.ਟੀ. ਦਾ ਗਠਨ ਕੀਤਾ ਗਿਆ ਹੈ। ਲੜਕੀ ਵੱਲੋਂ 15 ਫਰਵਰੀ ਨੂੰ ਪੁਲਿਸ ਕੋਲ ਦਰਜ ਕਰਵਾਏ ਬਿਆਨ ‘ਚ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ 6 ਫਰਵਰੀ ਨੂੰ ਇੱਕਲੀ ਰਾਂਚੀ ਸਵਰਨ ਜੈਅੰਤੀ ਐਕਸਪ੍ਰੈਸ ਦੀ ਐਸ-6 ਕੋਚ ‘ਚ ਸਫ਼ਰ ਕਰ ਰਹੀ ਸੀ। ਰਾਤ ਕਰੀਬ 12 ਕੁ ਵਜੇ ਮੂਰੀ ਤੇ ਰਾਂਚੀ ਸਟੇਸ਼ਨਾਂ ਵਿਚਾਲੇ 2 ਲੜਕਿਆਂ ਨੇ ਉਸ ਨਾਲ ਮਾਰਕੁੱਟ ਕਰਦਿਆਂ ਜ਼ਬਰਦਸਤੀ ਕੀਤੀ। 


ਇਸ ਸਮੇਂ ਡੱਬੇ ‘ਚ ਬਹੁਤ ਘੱਟ ਯਾਤਰੀ ਸਨ ਤੇ ਲਾਈਟਾਂ ਵੀ ਬੰਦ ਸਨ। ਇਸ ਘਟਨਾ ਦੇ 2 ਦਿਨ ਬਾਅਦ ਉਸ ਵਲੋਂ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ‘ਤੇ ਕੇਵਲ ਉਸ ਦੇ ਦੋਸਤਾਂ ਨੂੰ ਉਸ ਨਾਲ ਸਮੂਹਿਕ ਜਬਰ ਜਨਾਹ ਹੋਣ ਦਾ ਪਤਾ ਲੱਗਾ। ਇਸ ਸਬੰਧੀ ਰਾਂਚੀ ਦੇ ਪੁਲਿਸ ਨੇ ਛੂਤੀਆ ਥਾਣੇ ‘ਚ ਸ਼ਿਕਾਇਤ ਦਰਜ ਕਰਨ ਉਪਰੰਤ ਇਸ ਮਾਮਲੇ ਦੀ ਜਾਂਚ ਜੀ.ਆਰ.ਪੀ. ਪੁਲਿਸ ਨੂੰ ਸੌਂਪ ਦਿੱਤੀ। 


ਰਾਂਚੀ ਰੇਲਵੇ ਪੁਲਿਸ ਦੀ ਸੁਪਰਡੈਂਟ ਸੰਗੀਤਾ ਤਿਵਾੜੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਡੀ.ਐਸ.ਪੀ. ਦੀ ਅਗਵਾਈ ‘ਚ ਐਸ.ਆਈ.ਟੀ. ਦਾ ਗਠਨ ਕੀਤਾ ਗਿਆ ਹੈ, ਜਿਸ ‘ਚ 4 ਇੰਸਪੈਕਟਰ ਪੱਧਰ ਦੇ ਅਧਿਕਾਰੀ ਵੀ ਸ਼ਾਮਲ ਹਨ। ਝਾਰਖੰਡ ਦੇ ਮੁੱਖ ਮੰਤਰੀ ਰਘੂਬਰ ਦਾਸ ਨੇ ਇਸ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਪੁਲਿਸ ਨੂੰ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਹਦਾਇਤ ਕੀਤੀ ਹੈ।

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement