ਮਹਿੰਦਰਾ ਕਰ ਸਕਦੀ ਹੈ ਜ਼ੂਮਕਾਰ ਵਿੱਚ ਕਰੋੜਾਂ ਦਾ ਨਿਵੇਸ਼
Published : Mar 3, 2018, 1:13 pm IST
Updated : Mar 3, 2018, 7:43 am IST
SHARE ARTICLE

ਸਾਲ ਦਰ ਸਾਲ ਆਧਾਰ ‘ਤੇ ਫਰਵਰੀ ‘ਚ ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ 19 ਫੀਸਦੀ ਵਧੀ ਹੈ। ਤੇ ਹੁਣ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਜ਼ੂਮਕਾਰ ਵਿੱਚ 176 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਹੀ ਹੈ । ਜੂਮਕਾਰ ਕਿਰਾਏ ‘ਤੇ ਸਾਈਕਲ ਅਤੇ ਕਾਰ ਦੇਣ ਦਾ ਕਾਰੋਬਾਰ ਕਰਦੀ ਹੈ।  ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦਾ ਨਿਵੇਸ਼ ਫੁਲੀ ਡਾਇਲੂਟੇਡ ਬੇਸਿ‍ਸ ‘ਤੇ ਜੂਮਕਾਰ ਇੰਕ ਦੇ ਕਾਮਨ ਸਟਾਕ ਵਿੱਚ ਬਦਲ ਜਾਵੇਗਾ। ਇਸ ਤੋਂ ਜੂਮਕਾਰ ਇੰਕ ‘ਚ ਕੰਪਨੀ ਦੀ ਕਰੀਬ 16 ਫੀਸਦ ਹਿ‍ੱਸੇ ਦਾਰੀ ਹੋ ਜਾਵੇਗੀ।



ਇਸ ਸਾਲ ਫਰਵਰੀ ‘ਚ ਮਹਿੰਦਰਾ ਐਂਡ ਮਹਿੰਦਰਾ ਨੇ ਕੁੱਲ 51,127 ਗੱਡੀਆਂ ਵੇਚੀਆਂ ਹਨ। ਉੱਧਰ ਪਿਛਲੇ ਸਾਲ ਫਰਵਰੀ ‘ਚ ਮਹਿੰਦਰਾ ਐਂਡ ਮਹਿੰਦਰਾ ਨੇ ਕੁੱਲ 42,826 ਗੱਡੀਆਂ ਵੇਚੀਆਂ ਸਨ। ਸਾਲਾਨਾ ਆਧਾਰ ‘ਤੇ ਫਰਵਰੀ ‘ਚ ਮਹਿੰਦਰਾ ਐਂਡ ਮਹਿੰਦਰਾ ਦਾ ਐਕਸਪੋਰਟ 2,300 ਯੂਨਿਟ ਤੋਂ 15 ਫੀਸਦੀ ਵਧ ਕੇ 2,654 ਯੂਨਿਟ ਰਿਹਾ ਹੈ। ਸਾਲਾਨਾ ਆਧਾਰ ਤੇ ਫਰਵਰੀ ‘ਚ ਮਹਿੰਦਰਾ ਐਂਡ ਮਹਿੰਦਰਾ ਦੇ ਪੈਸੇਂਜਰ ਵਾਹਨਾਂ ਦੀ ਵਿਕਰੀ 20,717 ਯੂਨਿਟ ਤੋਂ 8 ਫੀਸਦੀ ਵਧ ਕੇ 22,389 ਯੂਨਿਟ ਰਹੀ ਹੈ। 



ਸਾਲਾਨਾ ਆਧਾਰ ‘ਤੇ ਫਰਵਰੀ ‘ਚ ਮਹਿੰਦਰਾ ਐਂਡ ਮਹਿੰਦਰਾ ਦੇ ਕਮਰਸ਼ੀਅਲ ਵਾਹਨਾਂ ਦੀ ਵਿਕਰੀ 16,383 ਯੂਨਿਟ ਤੋਂ 28 ਫੀਸਦੀ ਵਧ ਕੇ 20,946 ਯੂਨਿਟ ਰਹੀ ਹੈ। ਸਾਲਾਨਾ ਆਧਾਰ ‘ਤੇ ਫਰਵਰੀ ‘ਚ ਮਹਿੰਦਰਾ ਐਂਡ ਮਹਿੰਦਰਾ ਦੇ ਮੀਡੀਅਮ ਹੈਵੀ ਕਮਰਸ਼ੀਅਲ ਵਾਹਨਾਂ ਦੀ ਵਿਕਰੀ 716 ਯੂਨਿਟ ਤੋਂ 15.6 ਫੀਸਦੀ ਵਧ ਕੇ 828 ਯੂਨਿਟ ਰਹੀ ਹੈ। ਸਾਲਾਨਾ ਆਧਾਰ ‘ਤੇ ਫਰਵਰੀ ‘ਚ ਮਹਿੰਦਰਾ ਐਂਡ ਮਹਿੰਦਰਾ ਦੇ ਲਾਈਟ ਕਮਰਸ਼ੀਅਲ ਵਾਹਨਾਂ ਦੀ ਵਿਕਰੀ 15,667 ਯੂਨਿਟ ਤੋਂ 28.4 ਫੀਸਦੀ ਵਧ ਕੇ 20.118 ਯੂਨਿਟ ਰਹੀ ਹੈ।



ਸਾਲਾਨਾ ਆਧਾਰ ‘ਤੇ ਫਰਵਰੀ ‘ਚ ਮਹਿੰਦਰਾ ਐਂਡ ਮਹਿੰਦਰਾ ਦੇ ਕੁੱਲ ਟਰੈਕਟਰਾਂ ਦੀ ਵਿਕਰੀ 15,007 ਯੂਨਿਟ ਤੋਂ 36 ਫੀਸਦੀ ਵਧ ਕੇ 20,483 ਯੂਨਿਟ ਰਹੀ ਹੈ। ਸਾਲਾਨਾ ਆਧਾਰ ‘ਤੇ ਫਰਵਰੀ ‘ਚ ਮਹਿੰਦਰਾ ਐਂਡ ਮਹਿੰਦਰਾ ਦੇ ਕੁੱਲ ਟਰੈਕਟਰਾਂ ਦਾ ਐਕਸਪੋਰਟ 1,173 ਯੂਨਿਟ ਤੋਂ 3 ਫੀਸਦੀ ਵਧ ਕੇ 1,203 ਯੂਨਿਟ ਰਿਹਾ ਹੈ।

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement