ਲੋਹੜੀ ਮਨਾ ਕੇ ਪਰਤ ਰਹੇ ਨਵ-ਵਿਆਹੇ ਜੋੜੇ ਨੂੰ ਮੋਹਾਲੀ ਦਾ 'ਲੰਚ' ਪਿਆ ਮਹਿੰਗਾ
Published : Jan 16, 2018, 5:03 pm IST
Updated : Jan 16, 2018, 11:33 am IST
SHARE ARTICLE

ਮੋਹਾਲੀ : ਵਿਆਹ ਦੀ ਪਹਿਲੀ ਲੋਹੜੀ ਮਨਾ ਕੇ ਮੋਹਾਲੀ ਵਾਪਸ ਆਏ ਇਕ ਨਵ ਵਿਆਹੇ ਜੋੜੇ ਨੂੰ ਇੱਥੋਂ ਦੇ ਫੇਜ਼-4 'ਚ ਲੰਚ ਕਰਨਾ ਮਹਿੰਗਾ ਪੈ ਗਿਆ। ਅਸਲ 'ਚ ਜਦੋਂ ਇਹ ਜੋੜਾ ਕਾਰ ਪਾਰਕਿੰਗ 'ਚ ਲਾ ਕੇ ਲੰਚ ਕਰਨ ਗਿਆ ਤਾਂ ਪਿੱਛੋਂ ਚੋਰਾਂ ਨੇ ਕਾਰ ਦਾ ਸ਼ੀਸ਼ਾ ਤੋੜ ਕੇ ਹਜ਼ਾਰਾਂ ਦੀ ਨਕਦੀ ਸਮੇਤ ਗਹਿਣਾ-ਗੱਟਾ ਵੀ ਚੋਰੀ ਕਰ ਲਿਆ। 

ਜਾਣਕਾਰੀ ਮੁਤਾਬਕ ਪੀੜਿਤ ਅਤੁਲ ਪ੍ਰਿੰਜਾ ਨੇ ਮੋਹਾਲੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਉਹ ਪਠਾਨੋਕਟ ਦੇ ਵਸਨੀਕ ਹਨ ਅਤੇ ਕੁਝ ਸਮਾਂ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਹੈ। ਅਤੁਲ ਮੋਹਾਲੀ 'ਚ ਇਕ ਟੈਲੀਕਾਮ ਕੰਪਨੀ 'ਚ ਨੌਕਰੀ ਕਰਦਾ ਹੈ ਅਤੇ ਛੱਜੂਮਾਜਰਾ ਸੜਕ 'ਤੇ ਸਥਿਤ ਇਕ ਹਾਊਸਿੰਗ ਸੁਸਾਇਟੀ 'ਚ ਰਹਿੰਦਾ ਹੈ।

 

ਵਿਆਹ ਤੋਂ ਬਾਅਦ ਉਸ ਦੀ ਪਹਿਲੀ ਲੋਹੜੀ ਸੀ, ਜੋ ਕਿ ਉਸ ਨੇ ਪਠਾਨਕੋਟ 'ਚ ਮਨਾਈ। ਐਤਵਾਰ ਸਵੇਰੇ ਹੀ ਪਠਾਨਕੋਟ ਤੋਂ ਉਹ ਆਪਣੀ ਪਤਨੀ ਨਵਕਿਰਨ ਨਾਲ ਆਪਣੇ ਘਰ ਪਰਤਿਆ ਸੀ। 

ਉਸ ਨੇ ਦੱਸਿਆ ਕਿ ਐਤਵਾਰ ਨੂੰ ਉਹ ਸਥਾਨਕ ਫੇਜ਼-4 ਦੀ ਮਾਰਕਿਟ ਦੀ ਪਾਰਕਿੰਗ 'ਚ ਆਪਣੀ ਕਾਰ ਪਾਰਕ ਕਰਕੇ ਦੁਪਹਿਰ ਦੀ ਰੋਟੀ ਖਾਣ ਲੱਗ ਪਏ। ਕਰੀਬ ਅੱਧੇ ਘੰਟੇ ਬਾਅਦ ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਕਾਰ ਦਾ ਪਿਛਲਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਕਾਰ 'ਚ ਪਿਆ ਲੇਡੀਜ਼ ਪਰਸ ਗਾਇਬ ਸੀ। 


 ਜਿਸ 'ਚ ਕਰੀਬ 6 ਹਜ਼ਾਰ ਨਕਦੀ, ਇਕ ਜੈੱਟਸ ਡਾਇਮੰਡ ਰਿੰਗ, ਇਕ ਨੈੱਕਲੇਸ, ਚਾਂਦੀ ਦੇ ਗੋਲਡ ਪਲੇਟਿੰਡ ਕੰਗਣ ਅਤੇ ਕਮਰਬੰਦ, ਮੋਬਾਇਲ ਫੋਨ ਤੋਂ ਇਲਾਵਾ ਕੁਝ ਜ਼ਰੂਰੀ ਦਸਤਾਵੇਜ਼ ਸਨ। 

ਅਤੁਲ ਨੇ ਤੁਰੰਤ ਇਸ ਦੀ ਸੂਚਨਾ ਮੋਹਾਲੀ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਅਤੇ ਸੂਚਨਾ ਮਿਲਦੇ ਹੀ ਪੀ. ਸੀ. ਆਰ. ਜਵਾਨ ਮੌਕੇ 'ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਫਿਲਹਾਲ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement