ਕ੍ਰਿਸਮਸ ਦੇ ਜਸ਼ਨ 'ਚ ਰੰਗੇ ਨਜ਼ਰ ਆਏ ਬਾਲੀਵੁਡ ਸਿਤਾਰੇ
Published : Dec 25, 2017, 4:52 pm IST
Updated : Dec 25, 2017, 11:22 am IST
SHARE ARTICLE

25 ਨੂੰ ਦੇਸ਼ ਭਰ ਵਿਚ ਕ੍ਰਿਸਮਸ ਦੀ ਧਮਾਲ ਮਚੀ ਹੋਈ ਹੈ ਦੇਸ਼ ਵਿਦੇਸ਼ ਵਿਚ ਲੋਕ ਕ੍ਰਿਮਸ ਦਾ ਤਿਉਹਾਰ ਮਨਾਂਅ ਰਹੇ ਹਨ। ਫਿਰ ਇਸ ਤਿਉਹਾਰ ਨੂੰ ਮਨਾਉਣ ਵਿਚ ਬਾਲੀਵੁਡ ਕਿਵੇਂ ਪਿੱਛੇ ਰਹੀ ਸਕਦਾ ਹੈ। ਜੀ ਹਾਂ ਬਾਲੀਵੁਡ ਦੇ ਸਿਤਾਰਿਆਂ ਨੇ ਉਂਝ ਤਾਂ ਕ੍ਰਿਸਮਸ ਨੂੰ ਇੱਕ ਹਫਤਾ ਪਹਿਲਾਂ ਹੀ ਸੇਲੀਬ੍ਰੇਟ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸੇ ਦੇ ਚਲਦਿਆਂ ਪਟੁਡੀ ਖਾਨਦਾਨ ਨੇ ਵੀ ਅੱਜ ਕ੍ਰਿਸਮਸ ਦੀ ਪਾਰਟੀ ਕੀਤੀ।
 
ਜਿਸ ਵਿਚ ਸੈਫ ਅਲੀ ਖ਼ਾਨ ਦੀ ਬੇਟੀ ਸਾਰਾ ਅਲੀ ਖਾਣ ਅਤੇ ਬੇਟਾ ਇਬਰਾਹੀਮ ਖਾਨ ਵੀ ਸ਼ਾਮਿਲ ਹੋਏ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਦੇ ਵਿਚ ਪਟੌਦੀ ਖਾਨਦਾਨ ਨੇ ਆਪਣੇ ਸਭਤੋਂ ਛੋਟੇ ਅਤੇ ਲਾਡਲੇ ਤੈਮੂਰ ਦਾ ਪਹਿਲਾ ਜਨਮਦਿਨ ਮਨਾਇਆ ਸੀ। ਜਿਸ ਵਿਚ ਪੂਰਾ ਕਪੂਰ ਪਰਿਵਾਰ ਅਤੇ ਕਰੀਨਾ ਦੇ ਕਰੀਬੀ ਦੋਸਤ ਸ਼ਾਮਿਲ ਹੋਏ ਸਨ।


 
ਕ੍ਰਿਸਮਸ ਦੀ ਪਾਰਟੀ ਵਿਚ ਵੀ ਕਰੀਨਾ ਦੇ ਸਹੁਰੇ ਅਤੇ ਪੇਕਾ ਪਰਿਵਾਰ ਸਭ ਸ਼ਾਮਿਲ ਸੀ ਜਿਸ ਵਿਚ ਕ੍ਰਿਸ਼ਮਾ ਕਪੂਰ ਆਪਣੇ ਪ੍ਰੇਮੀ ਨਾਲ ਪਹੁੰਚੀ ਸੀ ਅਤੇ ਹਾਲ ਹੀ ਚ ਮਾਂ ਬਣੀ ਸੈਫ ਦੀ ਭੈਣ ਸੋਹਾ ਅਲੀ ਖਾਨ ਵੀ ਆਪਣੇ ਪਤੀ ਕੁਨਾਲ ਖੇਮੂ ਨਾਲ ਪਾਰਟੀ ਵਿਚ ਪਹੁੰਚੀ।

ਪਟੌਦੀ ਪਰਿਵਾਰ ਤੋਂ ਬਾਅਦ ਗੱਲ ਕਰਦੇ ਹਾਂ ਕਰਨ ਜੌਹਰ ਦੀ। ਬਾਲੀਵੁਡ ਫ਼ਿਲਮਾਂ ਬਣਾਉਣ ਦੇ ਨਾਲ ਨਾਲ ਕਰਨ ਅਕਸਰ ਹੀ ਪਾਰਟੀਆਂ ਕਰਦੇ ਨਜ਼ਰ ਆਉਂਦੇ ਹਨ। ਫਿਰ ਕ੍ਰਿਸਮਸ ਦੀ ਪਾਰਟੀ ਕੀਤੇ ਬਿਨਾਂ ਕੇਜੋ ਕਿਵੇਂ ਪਿੱਛੇ ਰਹਿਣ ਜਾਂਦੇ।


 
ਕਰਨ ਦੀ ਕ੍ਰਿਸਮਸ ਪਾਰਟੀ ਵਿਚ ਬਾਲੀਵੁਡ ਜਗਤ ਦੀਆਂ ਵੱਖ ਹਸਤੀਆਂ ਨੇ ਸ਼ਿਰਕਤ ਕੀਤੀ ਜਿੰਨਾਂ ਵਿਚ ਸੋਨਾਕਸ਼ੀ ਸਿਨਹਾ , ਕੈਟਰੀਨਾ ਕੈਫ ਆਲੀਆ ਭੱਟ ਲਾਲ ਅਤੇ ਸਫੇਦ ਡ੍ਰੇਸ ਪਾਈਆਂ ਦੋਨੋਂ ਅਦਾਕਾਰਾਂ ਬਹੁਤ ਸੋਹਣੇ ਪੋਜ਼ ਦੇ ਕੇ ਤਸਵੀਰਾਂ ਖਿਚਵਾਉਂਦੀਆਂ ਨਜ਼ਰ ਆਈਆਂ , ਅਭਿਸ਼ੇਕ ਬੱਚਨ ਅਤੇ ਅੰਮ੍ਰਿਤਾ ਅਰੋੜਾ ਵੀ ਸਨ ਅੰਮ੍ਰਿਤਾ ਲਾਲ ਡ੍ਰੇਸ ਵਿਚ ਬਹੁਤ ਖੂਬਸੂਰਤ ਨਜ਼ਰ ਆ ਰਹੀ ਸੀ।
 
ਲਿਜਾ ਹੇਡਨ ਵੀ ਕਾਲੇ ਰੰਗ ਦੀ ਡ੍ਰੇਸ ਵਿਚ ਆਪਣੇ ਪਤੀ ਨਾਲ ਪੋਸ ਦਿੰਦੇ ਹੋਏ ਨਜ਼ਰ ਆਈ ਇਸਤੋਂ ਇਲਾਵਾ ਮਲਾਇਕਾ ਅਰੋੜਾ ,ਬੇਟੇ ਆਰੀਅਨ ਦੇ ਨਾਲ ਬਾਦਸ਼ਾਹ ਸ਼ਾਹਰੁਖ ਖਾਣ ਨੇ ਵੀ ਖਾਸ ਤੌਰ ਤੇ ਸ਼ਿਰਕਤ ਕੀਤੀ।


 
ਇਸ ਤੋਂ ਇਲਾਵਾ ਚੰਕੀ ਪਾਂਡੇ ਪਤਨੀ ਅਤੇ ਬੱਚਿਆਂ ਨਾਲ ਨਜ਼ਰ ਆਏ। ਇਹਨਾਂ ਸਿਤਾਰਿਆਂ ਵਿਚ ਬੱਚਨ ਪਰਿਵਾਰ ਦੀ ਨਾਤੀਂ ਨਵਿਆ ਨਵੇਲੀ ਨੰਦਾ ਵੀ ਨਜ਼ਰ ਆਈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement