ਕਿੰਨਰ ਦੇ ਕੋਲ ਪੈਦਾ ਹੁੰਦੇ ਹੀ ਛੱਡ ਗਏ ਸੀ ਧੀ, ਪਾਲ - ਪੋਸਕੇ ਇਸ ਤਰ੍ਹਾਂ ਕੀਤਾ ਡੋਲੀ 'ਚ ਵਿਦਾ
Published : Dec 1, 2017, 5:33 pm IST
Updated : Dec 1, 2017, 12:03 pm IST
SHARE ARTICLE

ਝਬਾਲ ਰੋਡ 'ਤੇ ਚੌਧਰੀ ਰਿਜ਼ੋਰਟ 'ਚ ਵੀਰਵਾਰ ਨੂੰ ਹੋਣ ਵਾਲਾ ਵਿਆਹ ਦੂਜੇ ਵਿਆਹਾਂ ਨਾਲੋਂ ਕਾਫੀ ਅਲੱਗ ਹੈ। ਰਿਜ਼ੋਰਟ 'ਚ ਲੱਗੇ ਟੇਬਲ, ਕੁਰਸੀਆਂ, ਸੋਫੇ ਤੇ ਸਜ਼ਾਵਟ ਹੀ ਆਮ ਵਿਆਹਾਂ ਦੀ ਤਰ੍ਹਾਂ ਸੀ ਪਰ ਇਸ ਸਭ 'ਚ ਕਿੰਨਰ ਡਿੰਪਲ ਬਾਬਾ ਨਾਲ ਲਾੜੀ ਦੇ ਲਿਬਾਸ 'ਚ ਖੜ੍ਹੀ ਜੋਤੀ ਦਾ ਵਿਆਹ ਦੂਜੇ ਵਿਆਹਾਂ ਨਾਲੋਂ ਅਲੱਗ ਸੀ। ਹੱਥਾਂ ਵਿਚ ਗਿਫਟ ਤੇ ਸ਼ਗਨ ਲਈ ਖੜ੍ਹੇ ਲੋਕ ਡਿੰਪਲ ਬਾਬਾ ਨੂੰ ਵਿਆਹ ਦੀ ਵਧਾਈ ਦੇ ਰਹੇ ਸਨ ਤੇ ਬਾਬਾ ਬਹੁਤ ਪਿਆਰ ਨਾਲ ਉਨ੍ਹਾਂ ਦਾ ਧੰਨਵਾਦ ਕਰ ਰਹੇ ਸਨ। ਡਿੰਪਲ ਬਾਬਾ ਦਾ ਨਾਮ ਆਪਣੇ ਇਲਾਕੇ 'ਚ ਜਾਣਿਆ ਜਾਂਦਾ ਹੈ। 

23 ਸਾਲ ਪਹਿਲਾਂ ਜੋਤੀ ਦੇ ਮਾਤਾ-ਪਿਤਾ ਉਸ ਨੂੰ ਬਾਬਾ ਦੀ ਝੋਲੀ 'ਚ ਪਾ ਗਏ ਸਨ, ਜਦੋਂ ਉਹ ਸਿਰਫ ਇਕ ਦਿਨ ਦੀ ਸੀ। ਉਸ ਅਣਜਾਣ ਜੋੜੇ ਦੇ ਸੱਤ ਬੱਚੇ ਸਨ ਤੇ ਚਾਰ ਲੜਕੀਆਂ। ਉਹ ਪੰਜਵੀਂ ਲੜਕੀ ਦਾ ਬੋਝ ਨਹੀਂ ਚੁੱਕਣਾ ਚਾਹੁੰਦੇ ਸਨ ਤਾਂ ਬਾਬਾ ਨੇ ਜੋਤੀ ਨੂੰ ਆਪਣੀ ਜ਼ਿੰਮੇਵਾਰੀ ਬਣਾ ਲਿਆ ਸੀ। ਜੋਤੀ ਨੂੰ ਬਾਬਾ ਨੇ ਮਾਤਾ-ਪਿਤਾ ਦੋਹਾਂ ਦਾ ਪਿਆਰ ਦਿੱਤਾ ਤੇ ਪੜ੍ਹਾਈ ਕਰਵਾ ਕੇ ਇਸ ਕਾਬਿਲ ਬਣਾਇਆ ਕਿ ਉਹ ਆਪਣੇ ਸਮਾਜ 'ਚ ਸਿਰ ਉਠਾ ਕੇ ਜੀਅ ਸਕੇ। ਮਾਂ ਬਣ ਕੇ ਜੋਤੀ ਦਾ ਰੱਖਿਆ ਖਿਆਲ ਤੇ ਪਿਤਾ ਬਣ ਕੇ ਹਰ ਖਾਹਿਸ਼ ਕੀਤੀ ਪੂਰੀ ਡਿੰਪਲ ਬਾਬਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲੇ ਦਿਨ ਤੋਂ ਹੀ ਜੋਤੀ ਨੂੰ ਬੇਟੇ ਦੇ ਰੂਪ 'ਚ ਪਾਲਿਆ ਹੈ। ਭੁੱਖ ਲੱਗਣ 'ਤੇ ਉਸ ਨੂੰ ਰਾਤ ਨੂੰ ਉੱਠ ਕੇ ਬੋਤਲ ਨਾਲ ਦੁੱਧ ਪਲਾਇਆ ਹੈ। ਉਸ ਦੀ ਹਰ ਖਾਹਿਸ਼ ਨੂੰ ਪੂਰਾ ਕੀਤਾ। ਜੋਤੀ ਜਦੋਂ ਪੰਜ ਸਾਲ ਦੀ ਹੋਈ ਤਾਂ ਉਸ ਇਲਾਕੇ ਦੇ ਸਕੂਲ 'ਚ ਦਾਖਲ ਕਰਵਾਇਆ। 

ਜੋਤੀ ਚਹੁੰਦੀ ਸੀ ਕਿ ਉਹ ਨੌਕਰੀ ਕਰਕੇ ਆਪਣੇ ਪੈਰਾਂ 'ਤੇ ਖੜ੍ਹੀ ਹੋਵੇ। ਅੱਜ ਜੋਤੀ ਦੇ ਜਾਣ ਨਾਲ ਬਾਬਾ ਦਾ ਮਨ ਉਦਾਸ ਹੈ ਪਰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਈਸ਼ਵਰ ਨੇ ਮੈਨੂੰ ਜੋ ਜ਼ਿੰਮੇਵਾਰੀ ਦਿੱਤੀ ਸੀ ਉਸ ਨੂੰ ਮੈਂ ਪੂਰਾ ਕੀਤਾ। ਲਾੜੀ ਜੋਤੀ ਲਈ ਅੱਜ ਦਾ ਦਿਨ ਜ਼ਿੰਦਗੀ ਦਾ ਸਭ ਤੋਂ ਵੱਡਾ ਦਿਨ ਹੈ। ਵਿਦਾਈ ਦੇ ਸਮੇਂ ਮਾਂ-ਬਾਪ ਦੀ ਯਾਦ ਆਉਣ ਦੇ ਬਾਰੇ 'ਚ ਪੁੱਛਣ 'ਤੇ ਜੋਤੀ ਨੇ ਕਿਹਾ ਕਿ ਡਿੰਪਲ ਬਾਬਾ ਨੇ ਮੈਨੂੰ ਮਾਂ-ਬਾਪ ਦੋਹਾਂ ਦਾ ਪਿਆਰ ਦਿੱਤਾ ਹੈ। ਉਨ੍ਹਾਂ ਨੇ ਜਿਸ ਤਰ੍ਹਾਂ ਮੈਨੂੰ ਪਾਲਿਆ ਸ਼ਾਇਦ ਮੇਰੇ ਮਾਂ-ਬਾਪ ਵੀ ਮੈਨੂੰ ਉਸ ਤਰ੍ਹਾਂ ਪਾਲ ਨਾ ਸਕਦੇ। ਮੈਂ ਈਸ਼ਵਰ ਦਾ ਧੰਨਵਾਦ ਕਰਦੀ ਹਾਂ ਕਿ ਮੈਨੂੰ ਬਾਬਾ ਵਰਗੇ ਮਾਤਾ-ਪਿਤਾ ਮਿਲੇ, ਜਿਨ੍ਹਾਂ ਨੇ ਮੇਰੀ ਹਰ ਖਾਹਿਸ਼ ਪੂਰੀ ਕੀਤੀ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement