ਜੇਲ੍ਹ 'ਚੋਂ 42 ਦਿਨਾਂ ਦੀ ਪੈਰੋਲ 'ਤੇ ਆਏ ਨੌਜਵਾਨ ਦਾ ਕਤਲ
Published : Oct 24, 2017, 5:29 pm IST
Updated : Oct 24, 2017, 11:59 am IST
SHARE ARTICLE

ਖੰਨਾ ਦੇ ਨੇੜਲੇ ਪਿੰਡ ਅਲੀਪੁਰ ਵਿਖੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮਰਨ ਵਾਲੇ ਦੀ ਪਛਾਣ ਜਸਪ੍ਰੀਤ ਸਿਂਘ (33) ਵਜੋਂ ਹੋਈ ਹੈ। ਜਸਪ੍ਰੀਤ ਸਿਂਘ ਆਪਣੇ ਗੁਅਾਂਢੀ ਦੇ ਕਤਲ ਦੇ ਦੋਸ਼ ਹੇਠ ਸਜਾ ਕਟ ਰਿਹਾ ਸੀ ਅਤੇ 42 ਦਿਨਾਂ ਦੀ ਪੈਰੋਲ ਤੇ ਆਇਆ ਹੋਇਆ ਸੀ।
 
ਜਦੋਂ ਉਹ ਆਪਣੇ ਕਮਰੇ ਵਿਚ ਪਿਆ ਸੀ ਤਾਂ ਕਿਸੇ ਨੇ ਉਸਦੀ ਪੁੜਪੁੜੀ ਵਿਚ ਗੋਲੀ ਮਾਰ ਦਿਤੀ। ਨਾ ਤਾਂ ਪਰਿਵਾਰ ਨੇ ਕਿਸੇ ਨੂਂ ਘਰ ਆਉਂਦੇ ਜਾਂਦੇ ਦੇਖਿਆ ਅਤੇ ਨਾ ਹੀ ਕਿਸੇ ਨੂਂ ਗੋਲੀ ਚੱਲਣ ਦਾ ਪਤਾ ਲਗਿਆ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਇੱਕ ਕਾਰਤੂਸ ਬਰਾਮਦ ਕੀਤਾ ਹੈ ਅਤੇ ਪੁਲਿਸ ਵਲੋਂ ਵੱਖ-ਵੱਖ ਅੈਂਗਲਾਂ ਤੇ ਜਾਂਚ ਕੀਤੀ ਜਾ ਰਹੀ ਹੈ।


ਮ੍ਰਿਤਕ ਦੀ ਮਾਂ ਜਸਵਿਂਦਰ ਕੌਰ ਨੇ ਦੱਸਿਆ ਕਿਜਸਪ੍ਰੀਤ ਨੇ ਨਹਾਉਣ ਲਈ ਪਾਣੀ ਗਰਮ ਧਰਾਇਆ ਸੀ, ਮੈਂ ਨਾਲ ਦੇ ਘਰ ਦੁਧ ਲੈਣ ਗਈ ਸੀ। ਆਉਣ ਤੇ ਜਦੋਂ ਘਰ ਦੇ ਬਾਹਰ ਕਂਮ ਕਰ ਰਹੇ ਜਸਪ੍ਰੀਤ ਦੇ ਭਰਾ ਮਨਪ੍ਰੀਤ ਨੇ ਉਸਨੂਂ ਕਂਮ ਕਰਾਉਣ ਲਈ ਆਵਾਜ ਮਾਰੀ ਤਾਂ ਕੋਈ ਜਵਾਬ ਨਹੀਂ ਮਿਲਿਆ ।
 
ਮਨਪ੍ਰੀਤ ਨੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਜਸਪ੍ਰੀਤ ਦੀ ਗੋਲੀ ਲੱਗੀ ਹੋਈ ਸੀ। ਸਿਵਲ ਹਸਪਤਾਲ ਲੈ ਜਾਣ ਤੇ ਜਸਪ੍ਰੀਤ ਨੂੰ ਮ੍ਰਿਤਕ ਅੈਲਾਨ ਦਿੱਤਾ ਗਿਆ।ਸੂਚਨਾ ਮਿਲਣ ਮਗਰੋਂ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਜਾਇਜਾ ਲਿਆ ਹੈ ਅਤੇ ਆਲੇ ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement