ਜੇਕਰ ਤੁਹਾਨੂੰ ਵੀ ਆਉਂਦਾ ਹੈ ਅਜਿਹਾ ਫੋਨ ਤਾਂ ਸਾਵਧਾਨ, ਹੋ ਸਕਦੀ ਹੈ ਠੱਗੀ
Published : Jan 18, 2018, 3:00 pm IST
Updated : Jan 18, 2018, 9:43 am IST
SHARE ARTICLE

ਜੇਕਰ ਤੁਹਾਨੂੰ ਵੀ ਅਣਪਛਾਤੇ ਲੋਕਾਂ ਵੱਲੋਂ ਬੈਂਕ ਨਾਲ ਸਬੰਧਿਤ ਜਾਣਕਾਰੀ ਲੈਣ ਲਈ ਫੋਨ ਆਉਂਦੇ ਹਨ ਤਾਂ ਥੋੜ੍ਹੀ ਸਾਵਧਾਨੀ ਵਰਤਣ ਦੀ ਲੋੜ ਹੈ। ਕਿਉਂਕਿ ਅਜਿਹੇ ਲੋਕ ਹੀ ਤੁਹਾਡੇ ਤੋਂ ਬੈਂਕ ਅਤੇ ਏ. ਟੀ. ਐੱਮ. ਨਾਲ ਸਬੰਧਿਤ ਜਾਣਕਾਰੀ ਲੈ ਕੇ ਏ. ਟੀ. ਐੱਮ. 'ਚੋਂ ਪੈਸਾ ਕੱਢਵਾ ਕੇ ਤੁਹਾਡੇ ਨਾਲ ਠੱਗੀ ਮਾਰ ਸਕਦੇ ਹਨ। 


ਅਜਿਹਾ ਹੀ ਇਕ ਮਾਮਲਾ ਪਿੰਡ ਖਿਜਰਪੁਰ 'ਚੋਂ ਸਾਹਮਣੇ ਆਇਆ ਹੈ। ਜਿੱਥੇ ਅਣਪਛਾਤੇ ਆਦਮੀ ਵੱਲੋਂ ਪਿੰਡ ਇਕ ਵਿਅਕਤੀ ਦੇ ਮੋਬਾਇਲ 'ਤੇ ਫੋਨ ਕਰਕੇ ਏ. ਟੀ. ਐੱਮ. ਕਾਰਡ ਦਾ ਨੰਬਰ ਪੁੱਛਣ ਉਪਰੰਤ ਉਸ ਦੇ ਬੈਂਕ ਖਾਤੇ 'ਚੋਂ 55 ਹਜ਼ਾਰ ਰੁਪਏ ਕੱਢਵਾ ਲਏ।



ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਖਿਜਰਪੁਰ ਦੇ ਲਾਲ ਸਿੰਘ ਪੁੱਤਰ ਬਲਦੇਵ ਸਿੰਘ ਨੂੰ ਬੁੱਧਵਾਰ ਨੂੰ ਮੋਬਾਇਲ 'ਤੇ ਇਕ ਫੋਨ ਆਇਆ। ਫੋਨ ਕਰਨ ਵਾਲੇ ਅਣਪਛਾਤੇ ਆਦਮੀ ਨੇ ਲਾਲ ਸਿੰਘ ਨੂੰ ਕਿਹਾ ਕਿ ਮੈਂ ਬੈਂਕ ਤੋਂ ਬੋਲ ਰਿਹਾ ਹਾਂ।

ਤੁਹਾਡੇ ਏ. ਟੀ. ਐੱਮ. ਕਾਰਡ ਦੀ ਵੈਲੀਡਿਟੀ ਵਧਾਉਣੀ ਹੈ, ਇਸ ਲਈ ਉਸ ਦਾ ਨੰਬਰ ਦੱਸੋ। ਜਦੋਂ ਉਸ ਨੇ ਨੰਬਰ ਦੱਸ ਦਿੱਤਾ ਤਾਂ ਉਸ ਨੇ ਕਾਰਡ ਦਾ ਓ. ਟੀ. ਪੀ. ਨੰਬਰ ਵੀ ਪੁੱਛਿਆ, ਜਿਸ ਤੋਂ ਬਾਅਦ ਉਸ ਦੇ ਖਾਤੇ 'ਚੋਂ 55 ਹਜ਼ਾਰ ਰੁਪਏ ਨਿਕਲ ਗਏ। 


ਲਾਲ ਸਿੰਘ ਤੁਰੰਤ ਹਾਜੀਪੁਰ ਸਥਿਤ ਪੰਜਾਬ ਨੈਸ਼ਨਲ ਬੈਂਕ 'ਚ ਗਿਆ ਅਤੇ ਏ. ਟੀ. ਐੱਮ. ਬੰਦ ਕਰਵਾ ਕੇ ਪੁਲਿਸ ਨੂੰ ਸੂਚਨਾ ਦਿੱਤੀ। ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਉਕਤ ਠੱਗ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement