ਇੰਦਰਾ ਨੂਈ ਆਈਸੀਸੀ ਵਿੱਚ ਪਲੇਠੀ ਮਹਿਲਾ ਡਾਇਰੈਕਟਰ ਵਜੋਂ ਸ਼ਾਮਲ
Published : Feb 10, 2018, 11:16 am IST
Updated : Feb 10, 2018, 5:46 am IST
SHARE ARTICLE

ਪੈਪਸੀਕੋ ਕੰਪਨੀ ਦੀ ਚੇਅਰਮੈਨ ਇੰਦਰਾ ਨੂਈ ਨੂੰ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਆਜ਼ਾਦ ਤੌਰ ਉੱਤੇ ਪਲੇਠੀ ਮਹਿਲਾ ਡਾਇਰੈਕਟਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਨੂਈ, ਕ੍ਰਿਕਟ ਦੀ ਖੇਡ ਨੂੰ ਕੰਟਰੋਲ ਕਰਦੀ ਇਸ ਆਲਮੀ ਸੰਸਥਾ ਦੇ ਬੋਰਡ ਦਾ ਹਿੱਸਾ ਜੂਨ ਮਹੀਨੇ ਤੋਂ ਬਣੇਗੀ। ਨੂਈ ਦੀ ਨਿਯੁਕਤੀ ਦਾ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਹੈ। 


ਆਜ਼ਾਦ ਡਾਇਰੈਕਟਰ   ਵਜੋਂ ਨੂਈ ਦਾ ਕਾਰਜਕਾਲ ਦੋ ਸਾਲ ਲਈ ਹੋਵੇਗਾ, ਹਾਲਾਂਕਿ ਉਨ੍ਹਾਂ ਨੂੰ ਅੱਗੋਂ ਦੋ-ਦੋ ਸਾਲ ਲਈ ਇਸ ਅਹੁਦੇ ਉੱਤੇ ਮੁੜ ਨਿਯੁਕਤ ਕੀਤਾ ਜਾ ਸਕਦਾ ਹੈ। 


ਆਜ਼ਾਦ ਡਾਇਰੈਕਟਰ ਵਜੋਂ ਇਕ ਮਹਿਲਾ ਨੂੰ ਨਿਯੁਕਤ ਕੀਤੇ ਜਾਣ ਸਬੰਧੀ ਤਜਵੀਜ਼ ਉੱਤੇ ਆਈਸੀਸੀ ਦੀ ਪੂਰੀ ਕੌਂਸਲ ਨੇ ਪਿਛਲੇ ਸਾਲ ਜੂਨ ਵਿੱਚ ਮੋਹਰ ਲਾਈ ਸੀ। 


ਉਧਰ ਆਈਸੀਸੀ ਚੇਅਰਮੈਨ ਸ਼ਸ਼ਾਂਕ ਮਨੋਹਰ ਨੇ ਇੰਦਰਾ ਦੀ ਨਿਯੁਕਤੀ ਉੱਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਕ ਮਹਿਲਾ ਦੀ ਬੋਰਡ ਵਿੱਚ ਨਿਯੁਕਤੀ ਪ੍ਰਸ਼ਾਸਨ ਵਿੱਚ ਸੁਧਾਰ ਲਈ ਅਹਿਮ ਪੇਸ਼ਕਦਮੀ ਹੈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement