ਈ.ਡੀ ਦਾ ਨੀਰਵ ਮੋਦੀ 'ਤੇ ਸ਼ਿੰਕਜਾ, 9 ਲਗਜ਼ਰੀ ਕਾਰਾਂ ਕੀਤੀਆਂ ਜ਼ਬਤ
Published : Feb 22, 2018, 12:03 pm IST
Updated : Feb 22, 2018, 6:33 am IST
SHARE ARTICLE

ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ ਨੂੰ 11,400 ਕਰੋੜ ਦਾ ਚੂਨਾ ਲਗਾਉਣ ਵਾਲੇ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ 'ਤੇ ਸੀ.ਬੀ.ਆਈ. ਇਨਫੋਰਸਮੈਂਟ ਡਾਇਰੈਕਟੋਰੇਟ ਸ਼ਿੰਕਜਾ ਕੱਸਦੀ ਜਾ ਰਹੀ ਹੈ। ਅੱਜ ਈ.ਡੀ ਨੇ ਨੀਰਵ ਮੋਦੀ ਅਤੇ ਉਨ੍ਹਾਂ ਦੀ ਕੰਪਨੀ ਨਾਲ ਸੰਬੰਧਤ 9 ਕਾਰਾਂ ਜ਼ਬਤ ਕੀਤੀਆਂ ਹਨ। 



ਇਨ੍ਹਾਂ ਕਾਰਾਂ 'ਚ ਇਕ ਰਾਲਸ ਰਾਇਸ ਘੋਸਟ, ਦੋ ਮਰਸਡੀਜ਼ ਬੇਂਜ ਜੀ.ਐੱਲ. 350 ਸੀ.ਡੀ.ਆਈ., ਇਕ ਪਾਰਸ਼ ਪਨਾਮੇਰਾ, 3 ਹੋਂਡਾ ਕਾਰਾਂ, ਇਕ ਟੋਇਟਾ ਅਤੇ ਇਕ ਟੋਇਟਾ ਇਨੋਵਾ ਸ਼ਾਮਲ ਹੈ। ਈ.ਡੀ. ਨੇ ਨੀਰਵ ਮੋਦੀ ਦੇ 7.80 ਕਰੋੜ ਰੁਪਏ ਦੇ ਮਿਊਚੁਅਲ ਫੰਡ ਅਤੇ ਸ਼ੇਅਰ ਵੀ ਸੀਲ ਕਰ ਦਿੱਤੇ। ਇਸ ਤੋਂ ਇਲਾਵਾ ਮੁਹੇਲ ਚੌਕਸੀ ਗਰੁੱਪ 'ਤੇ ਵੀ ਕਾਰਵਾਈ ਕੀਤੀ ਗਈ। ਇਸ ਗਰੁੱਪ ਦੇ 86.72 ਕਰੋੜ ਦੇ ਮਿਊਚੁਅਲ ਫੰਡ ਅਤੇ ਸ਼ੇਅਰ ਸੀਲ ਕਰ ਦਿੱਤੇ ਗਏ।



ਮਿਊਚੁਅਲ ਫੰਡ ਅਤੇ ਸ਼ੇਅਰ ਵੀ ਜ਼ਬਤ

ਜ਼ਬਤ ਕੀਤੀ ਗਈਆਂ ਨੌ ਕਾਰਾਂ ਦੀ ਕੀਮਤ ਕਰੀਬ 10 ਕਰੋੜ ਰੁਪਏ ਤੋਂ ਜ਼ਿਆਦਾ ਦੀ ਹੈ। ਈ.ਡੀ ਨੇ ਕਾਰਾਂ ਦੇ ਨਾਲ ਹੀ ਕੰਪਨੀ ਤੋਂ 7.80 ਕਰੋੜ ਰੁਪਏ ਦੇ ਮਿਊਚੁਅਲ ਫੰਡ ਅਤੇ ਸ਼ੇਅਰ ਵੀ ਬਰਾਮਦ ਕਰ ਲਏ ਹਨ। ਨਾਲ ਹੀ ਮੇਹੁਲ ਚੌਕਸੀ ਦੇ ਗੀਤਾਂਜਲੀ ਗਰੁੱਪ ਦੇ 86.72 ਕਰੋੜ ਰੁਪਏ ਦੇਮਿਊਚੁਅਲ ਫੰਡ ਅਤੇ ਸ਼ੇਅਰ ਵੀ ਜਾਂਚ ਏਜੰਸੀ ਨੇ ਆਪਣੇ ਕਬਜ਼ੇ 'ਚ ਲਏ। 



ਤੁਹਾਨੂੰ ਦੱਸ ਦੇਈਏ ਕਿ ਸੀ.ਬੀ.ਆਈ. ਨੇ ਬੁੱਧਵਾਰ ਨੂੰ ਮੁੱਖ ਦੋਸ਼ੀ ਨੀਰਵ ਮੋਦੀ ਦੀ ਫਾਈਵ ਸਟਾਰ ਡਾਇੰੰੰਮਡ ਕੰਪਨੀ ਦੇ ਪੰਜ ਦੋਸ਼ੀ ਅਧਿਕਾਰੀ ਗ੍ਰਿਫਤਾਰ ਕੀਤੇ ਸਨ। ਸੀ.ਬੀ.ਆਈ. ਅਤੇ ਈ.ਡੀ. ਲਗਾਤਾਰ ਇਸ ਮਾਮਲੇ 'ਚ ਪੁੱਛਗਿੱਛ ਅਤੇ ਛਾਪੇਮਾਰੀ ਕਰ ਰਹੀ ਹੈ।

SHARE ARTICLE
Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement