ਹੁਣ ਚਿਹਰੇ ਦੀ ਪਛਾਣ ਰਾਹੀਂ ਵੀ ਹੋ ਸਕੇਗੀ ਆਧਾਰ ਦੀ ਵੈਰੀਫ਼ੀਕੇਸ਼ਨ
Published : Jan 16, 2018, 2:46 am IST
Updated : Jan 15, 2018, 9:16 pm IST
SHARE ARTICLE

ਨਵੀਂ ਦਿੱਲੀ, 15 ਜਨਵਰੀ: ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ ਨੇ ਚਿਹਰੇ ਦੀ ਪਛਾਣ ਰਾਹੀਂ ਆਧਾਰ ਕਾਰਡ ਦੀ ਵੈਰੀਫ਼ੀਕੇਸ਼ਨ ਦੀ ਅੱਜ ਇਜਾਜ਼ਤ ਦੇ ਦਿਤੀ। ਇਸ ਨਾਲ ਆਧਾਰ ਵੈਰੀਫ਼ੀਕੇਸ਼ਨ ਲਈ ਇਕ ਹੋਰ ਢੰਗ ਜੁੜ ਗਿਆ ਹੈ। ਹੁਣ ਤਕ ਇਹ ਕੰਮ ਉਂਗਲਾਂ ਦੇ ਨਿਸ਼ਾਨ ਅਤੇ ਅੱਖਾਂ ਦੀ ਪੁਤਲੀ ਸਕੈਨ ਕਰ ਕੇ ਹੁੰਦਾ ਹੈ। ਅਥਾਰਟੀ ਦੇ ਇਸ ਕਦਮ ਨਾਲ ਉਨ੍ਹਾਂ ਵਿਅਕਤੀਆਂ ਨੂੰ ਰਾਹਤ ਮਿਲੇਗੀ ਜਿਹੜੇ ਕਈ ਕਾਰਨਾਂ ਕਰ ਕੇ ਆਧਾਰ ਵੈਰੀਫ਼ੀਕੇਸ਼ਨ ਲਈ ਫ਼ਿੰਗਰਪ੍ਰਿੰਟ ਅਤੇ ਆਈਰਸ ਵੀ ਵਰਤੋਂ ਨਹੀਂ ਕਰ ਸਕਦੇ।


 ਬਿਆਨ ਵਿਚ ਕਿਹਾ ਗਿਆ ਹੈ ਕਿ ਨਵੀਂ ਸਹੂਲਤ ਵੈਰੀਫ਼ੀਕੇਸ਼ਨ ਦੇ ਮੌਜੂਦਾ ਢੰਗ ਸਮੇਤ ਉਪਲਭਧ ਹੋਵੇਗੀ। ਇਹ ਸਹੂਲਤ ਇਕ ਜੁਲਾਈ 2018 ਤੋਂ ਵਰਤੋਂ ਲਈ ਉਪਲਭਧ ਹੋ ਜਾਵੇਗੀ। ਜਿਨ੍ਹਾਂ ਲੋਕਾਂ ਦੀਆਂ ਉਂਗਲਾਂ ਦੇ ਨਿਸ਼ਾਨ ਧੁੰਦਲੇ ਹੋਣ ਕਾਰਨ ਕਾਰਨ ਉਹ ਅਪਣੇ ਆਧਾਰ ਨੂੰ ਬਾਇਓਮੈਟ੍ਰਿਕ ਢੰਗ ਨਾਲ ਵੈਰੀਫ਼ਾਈ ਨਹੀਂ ਕਰਵਾ  ਸਕਦੇ, ਉਨ੍ਹਾਂ ਲਈ ਇਹ ਨਵੀਂ ਸਹੂਲਤ ਮਦਦਗਾਰ ਸਾਬਤ ਹੋਵੇਗੀ। (ਪੀ.ਟੀ.ਆਈ.)

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement