ਹਨੀਪ੍ਰੀਤ ਨੇ ਕਬੂਲ ਕੀਤਾ ਗੁਨਾਹ, ਪੰਚਕੂਲਾ ਦੰਗਿਆਂ 'ਚ ਸੀ ਉਸ ਦਾ ਹੱਥ
Published : Oct 11, 2017, 12:49 pm IST
Updated : Oct 11, 2017, 7:19 am IST
SHARE ARTICLE

ਪੰਚਕੂਲਾ: ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤੇ ਜਾਣ ਉੱਤੇ ਹਰਿਆਣਾ ਦੇ ਪੰਚਕੂਲਾ ਵਿੱਚ ਭੜਕੀ ਹਿੰਸਾ ਅਤੇ 35 ਤੋਂ ਜ਼ਿਆਦਾ ਲੋਕਾਂ ਦੀ ਮੌਤ ਦੇ ਮਾਮਲੇ ਵਿੱਚ ਹੁਣ ਤਾਜਾ ਖਬਰ ਆ ਰਹੀ ਹੈ। ਇਸ ਹਿੰਸਾ ਵਿੱਚ ਮੁੱਖ ਦੋਸ਼ੀ ਮੰਨੀ ਜਾ ਰਹੀ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਨੇ ਆਪਣਾ ਦੋਸ਼ ਸਵੀਕਾਰ ਕੀਤਾ ਹੈ। 

ਪੁਲਿਸ ਸੂਤਰਾਂ ਅਨੁਸਾਰ ਹਨੀਪ੍ਰੀਤ ਨੇ ਕਬੂਲ ਲਿਆ ਹੈ ਕਿ ਪੰਚਕੂਲਾ ਦੀ ਹਿੰਸਾ 'ਚ ਉਸ ਦਾ ਹੱਥ ਹੈ। ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਹਨੀਪ੍ਰੀਤ ਨੇ ਪੰਚਕੂਲਾ ਹਿੰਸਾ ਵਿੱਚ ਆਪਣੇ ਆਪ ਦੇ ਸ਼ਾਮਿਲ ਹੋਣ ਦੀ ਗੱਲ ਨੂੰ ਮੰਨਿਆ ਹੈ। ਇੱਕ ਨਿੱਜੀ ਅਖ਼ਬਾਰ ਦੇ ਅਨੁਸਾਰ ਹਨੀਪ੍ਰੀਤ ਦੇ ਲੈਪਟਾਪ ਤੋਂ ਨਕਸ਼ੇ ਅਤੇ ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਹਿੰਸਾ ਭੜਕਾਉਣ ਨਾਲ ਸਬੰਧਤ ਜਾਣਕਾਰੀ ਵੀ ਹਾਸਲ ਹੋਈ ਹੈ। 


3 ਅਕਤੂਬਰ ਨੂੰ ਹਰਿਆਣਾ ਪੁਲਿਸ ਨੇ ਹਨੀਪ੍ਰੀਤ ਅਤੇ ਉਸਦੀ ਇੱਕ ਮਹਿਲਾ ਸਾਥੀ ਸੁਖਦੀਪ ਕੌਰ ਨੂੰ ਪੰਜਾਬ ਵਿੱਚ ਜੀਰਕਪੁਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਸੀ। ਫਿਰ ਚਾਰ ਅਕਤੂਬਰ ਨੂੰ ਪੰਚਕੂਲਾ ਦੀ ਅਦਾਲਤ ਨੇ ਹਨੀਪ੍ਰੀਤ ਅਤੇ ਸੁਖਦੀਪ ਨੂੰ ਛੇ ਦਿਨ ਦੇ ਰਿਮਾਂਡ ਉੱਤੇ ਪੁਲਿਸ ਦੇ ਹਵਾਲੇ ਕੀਤਾ ਸੀ। ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਹੋਈ ਹਿੰਸਾ ਦੇ ਸਿਲਸਿਲੇ ਵਿੱਚ ਹਨੀਪ੍ਰੀਤ ਇੱਕ ਮਹੀਨੇ ਤੋਂ ਜ਼ਿਆਦਾ ਅਰਸੇ ਤੋਂ ਫਰਾਰ ਸੀ। 


ਹਰਿਆਣਾ ਦੇ ਪੁਲਿਸ ਮਹਾਨਿਦੇਸ਼ਕ ਬੀਐਸ ਸੰਧੂ ਦੇ ਅਨੁਸਾਰ ਪ੍ਰਿਅੰਕਾ ਤਨੇਜਾ ਉਰਫ ਹਨੀਪ੍ਰੀਤ ਨੂੰ ਜੀਰਕਪੁਰ - ਪਟਿਆਲਾ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ। ਬਲਾਤਕਾਰ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਹੋਈ ਹਿੰਸਾ ਦੀਆਂ ਘਟਨਾਵਾਂ ਦੇ ਸਿਲਸਿਲੇ ਵਿੱਚ ‘ਲੋੜੀਂਦੀ’ 43 ਲੋਕਾਂ ਦੀ ਸੂਚੀ ਵਿੱਚ ਹਨੀਪ੍ਰੀਤ ਦਾ ਨਾਮ ਸਭ ਤੋਂ ਉੱਤੇ ਹੈ।



ਜਾਣਕਾਰੀ ਲਈ ਦੱਸ ਦਈਏ ਕਿ ਮੰਗਲਵਾਰ (10 ਅਕਤੂਬਰ) ਨੂੰ ਹਨੀਪ੍ਰੀਤ ਦਾ ਰਿਮਾਂਡ ਤਿੰਨ ਦਿਨ ਲਈ ਹੋਰ ਵਧਾ ਦਿੱਤਾ ਗਿਆ। ਛੇ ਦਿਨ ਦਾ ਰਿਮਾਂਡ ਖਤਮ ਹੋਣ ਦੇ ਬਾਅਦ ਪੁਲਿਸ ਨੇ ਹਨੀਪ੍ਰੀਤ ਨੂੰ ਪੰਚਕੂਲਾ ਕੋਰਟ ਵਿੱਚ ਪੇਸ਼ ਕੀਤਾ ਸੀ। ਜਿੱਥੇ ਪੁਲਿਸ ਨੇ ਅਦਾਲਤ ਨੂੰ ਕਿਹਾ ਸੀ ਕਿ ਹਨੀਪ੍ਰੀਤ ਪੁੱਛਗਿਛ ਵਿੱਚ ਮਦਦ ਨਹੀਂ ਕਰ ਰਹੀ, ਜਦੋਂ ਕਿ ਪੰਚਕੂਲਾ ਹਿੰਸਾ ਨਾਲ ਸਬੰਧਤ ਉਨ੍ਹਾਂ ਨੂੰ ਕਾਫ਼ੀ ਜਾਣਕਾਰੀ ਹੈ। ਹਾਲਾਂਕਿ ਇਸ ਦੌਰਾਨ ਹਨੀਪ੍ਰੀਤ ਦੇ ਵਕੀਲ ਨੇ ਰਿਮਾਂਡ ਵਧਾਉਣ ਦਾ ਵਿਰੋਧ ਕੀਤਾ। ਉਥੇ ਹੀ ਕੋਰਟ ਨੇ ਦੋਨਾਂ ਪੱਖਾਂ ਨੂੰ ਸੁਣਨ ਦੇ ਬਾਅਦ ਹਨੀਪ੍ਰੀਤ ਦਾ ਰਿਮਾਂਡ ਤਿੰਨ ਦਿਨ ਹੋਰ ਵਧਾ ਦਿੱਤਾ ਸੀ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement