ਗੋਆ ਦੇ ਮੰਤਰੀ ਨੇ ਘਰੇਲੂ ਸੈਲਾਨੀਆਂ ਨੂੰ ਦੱਸਿਆ ਗੰਦਗੀ
Published : Feb 10, 2018, 11:59 am IST
Updated : Feb 10, 2018, 6:29 am IST
SHARE ARTICLE

ਗੋਆ ਟਾਊਨ ਤੇ ਕੰਟਰੀ ਪਲਾਨਿੰਗ ਮੰਤਰੀ ਵਿਜੇਈ ਸਰਦੇਸਾਈ ਨੇ ਉੱਤਰ ਭਾਰਤੀ ਸੈਲਾਨੀਆਂ ਨੂੰ ਲੈ ਕੇ ਵੱਡਾ ਵਿਵਾਦਿਤ ਬਿਆਨ ਦਿੱਤਾ ਹੈ। ਰਾਜ ਸਰਕਾਰ ਦੇ ਮੰਤਰੀ ਦਾ ਕਹਿਣਾ ਹੈ ਕਿ ਘਰੇਲੂ ਸੈਲਾਨੀ ਧਰਤੀ 'ਤੇ ਗੰਦਗੀ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਉੱਤਰ ਭਾਰਤੀ ਗੋਆ ਨੂੰ ਹਰਿਆਣਾ ਵਰਗਾ ਬਣਾਉਣਾ ਚਾਹੁੰਦੇ ਹਨ। ਬੰਬੋਲਿਮ ਵਿੱਚ ਸ਼ੁੱਕਰਵਾਰ ਨੂੰ ਆਯੋਜਿਤ ਕੀਤੇ ਗਏ ਬਿਜਫੇਸਟ ਪ੍ਰੋਗਰਾਮ ਦੇ ਦੌਰਾਨ ਵਿਜੇਈ ਸਰਦੇਸਾਈ ਨੇ ਇਹ ਗੱਲ ਕਹੀ। 


ਇਸ ਦੇ ਨਾਲ ਹੀ ਮੰਤਰੀ ਵਿਜੇਈ ਸਰਦੇਸਾਈ ਨੇ ਸੂਬੇ ਦੇ ਸੀਐਮ ਮਨੋਹਰ ਪਰਿਕਰ ਦੇ ਉਸ ਬਿਆਨ ਦਾ ਵੀ ਵਿਰੋਧ ਕੀਤਾ ਜਿਸ ਵਿੱਚ ਉਨ੍ਹਾਂ ਨੇ ਗੋਆ ਵਿੱਚ ਇੱਕ ਕਰੋੜ ਸੈਲਾਨੀਆਂ ਦਾ ਟਾਰਗੇਟ ਰੱਖਣ ਦੀ ਗੱਲ ਕਹੀ ਗਈ ਸੀ। ਇੰਨਾ ਹੀ ਨਹੀਂ ਸਰਦੇਸਾਈ ਨੇ ਸਰਕਾਰ ਤੋਂ ਵਿਦੇਸ਼ੀ ਸੈਲਾਨੀਆਂ ਅਤੇ ਉਪਰੀ-ਵਰਗ ਦੇ ਭਾਰਤੀ ਸੈਲਾਨੀਆਂ ਨੂੰ ਗੋਆ ਦੇ ਸੈਰ ਲਈ ਆਕਰਸ਼ਤ ਕਰਨ ਨੂੰ ਕਿਹਾ ਹੈ। 



ਤੁਹਾਨੂੰ ਦੱਸ ਦਈਏ ਕਿ ਸਰਦੇਸਾਈ ਗੋਆ ਫਾਰਵਡ ਪਾਰਟੀ ਦੇ ਪ੍ਰਧਾਨ ਹਨ ਜਿਨ੍ਹਾਂ ਨੇ ਗੋਆ ਵਿੱਚ ਭਾਜਪਾ ਦੇ ਨਾਲ ਗੱਠਜੋੜ ਕਰ ਸਰਕਾਰ ਬਣਾਈ ਹੈ। ਇਸ ਪ੍ਰੋਗਰਾਮ ਦੇ ਦੌਰਾਨ ਮੰਤਰੀ ਨੇ ਕਿਹਾ ਅੱਜ ਗੋਆ ਦੀ ਆਬਾਦੀ ਸੈਲਾਨੀਆਂ ਦੇ ਰੂਪ ਵਿੱਚ ਲਗਭਗ ਛੇ ਗੁਣਾ ਹੈ। ਜੋ ਸੈਲਾਨੀ ਟਾਪ ਐਂਡ ਟੂਰੀਸਟ ਨਹੀਂ ਹਨ, ਉਹ ਵੀ ਧਰਤੀ 'ਤੇ ਗੰਦਗੀ ਹਨ। 


ਜੇਕਰ ਤੁਸੀ ਸਾਡੀ ਤੁਲਣਾ ਭਾਰਤ ਦੇ ਹੋਰ ਹਿੱਸਿਆਂ ਨਾਲ ਕਰਦੇ ਹਾਂ ਤਾਂ ਇੱਥੇ ਪ੍ਰਤੀ ਵਿਅਕਤੀ ਦੀ ਕਮਾਈ ਉੱਚ ਹੈ ਅਤੇ ਸਮਾਜਿਕ ਅਤੇ ਰਾਜਨੀਤਕ ਤੌਰ 'ਤੇ ਵੀ ਅਸੀ ਉਨ੍ਹਾਂ ਲੋਕਾਂ ਤੋਂ ਬਿਹਤਰ ਹਾਂ ਜੋ ਇੱਥੇ ਆ ਰਹੇ ਹਨ। ਬ੍ਰਿਟਿਸ਼ ਜਾ ਚੁੱਕੇ ਹਾਂ ਅਤੇ ਹੁਣ ਅਸੀ ਉੱਤਰੀ ਭਾਰਤੀਆਂ 'ਤੇ ਨਿਰਭਰ ਹੈ। ਉਹ ਗੋਆ ਨੂੰ ਲੈ ਕੇ ਚਿੰਤਤ ਨਹੀਂ ਹਾਂ। ਉਹ ਗੋਆ 'ਚ ਇੱਕ ਅਤੇ ਹਰਿਆਣਾ ਬਣਾਉਣਾ ਚਾਹੁੰਦੇ ਹਨ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement