ਬਠਿੰਡਾ ‘ਚ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਮੁਠਭੇੜ, 3 ਗੈਂਗਸਟਰ ਗੋਲੀਆਂ ਲੱਗਣ ਕਾਰਨ ਜ਼ਖਮੀ
Published : Dec 15, 2017, 3:54 pm IST
Updated : Dec 15, 2017, 10:58 am IST
SHARE ARTICLE

ਬਠਿੰਡਾ ‘ਚ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਮੁਠਭੇੜ ਹੋ ਗਈ। ਜਿਸ ‘ਚ 3 ਗੈਂਗਸਟਰ ਗੋਲੀਆਂ ਲੱਗਣ ਕਾਰਨ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਇਹ ਤਿੰਨੋਂ ਗੈਂਗਸਟਰ ਵਿੱਕੀ ਗੌਂਡਰ ਗੈਂਗ ਦੇ ਦੱਸੇ ਜਾ ਰਹੇ ਹਨ। ਇਹ ਗੈਂਗਸਟਰ ਭੁੱਚੋ ਮੰਡੀ ਤੋਂ ਫਾਰਚੂਨਰ ਲੁੱਟ ਕੇ ਭੱਜ ਰਹੇ ਸੀ। ਇਹ ਮੁਠਭੇੜ ਬਠਿੰਡਾ ਦੇ ਨੇੜੇ ਗੁਲਾਬਗੜ੍ਹ ‘ਚ ਹੋਈ। ਇਸ ਸਮੇਂ ਤਿੰਨੋਂ ਗੈਂਗਸਟਰ ਬਠਿੰਡਾ ਦੇ ਸਿਵਲ ਹਸਪਤਾਲ ‘ਚ ਦਾਖਲ ਕੀਤੇ ਗਏ ਹਨ।



ਦੱਸ ਦਈਏ ਕਿ ਨਾਭਾ ਜੇਲ ਬ੍ਰੇਕ ਕਾਂਢ ਕਰਕੇ ਫਰਾਰ ਹੋਏ ਗੈਂਗਸਟਰ ਵਿਕੀ ਗੌਂਡਰ ਇਕ ਸਾਲ ਤੋਂ ਫਰਾਰ ਚੱਲ ਰਿਹਾ ਹੈ। ਵਿੱਕੀ ਗੌਂਡਰ ਦੀ ਫਾਰਚੂਨਰ ਗੱਡੀ ਹਰਿਆਣਾ ਦੇ ਯਮੁਨਾਨਗਰ ‘ਚ ਛਛਰੌਲੀ ਇਲਾਕੇ ‘ਚ ਕੁੱਝ ਦਿਨ ਪਹਿਲਾਂ ਪਲਟ ਗਈ ਸੀ। ਦੋਸ਼ੀ ਮੌਕੇ ਤੋਂ ਆਪਣੇ ਹਥਿਆਰ ਇਕੱਠੇ ਕਰਕੇ ਗੱਡੀ ਛੱਡ ਫਰਾਰ ਹੋ ਗਏ ਸਨ। ਪੁਲਿਸ ਨੇ ਇਸ ਗੱਡੀ ਨੂੰ ਠਿਕਾਣੇ ਲਾਉਣ ਤੇ ਗੌਂਡਰ ਨੂੰ ਸ਼ਰਨ ਦੇਣ ਵਾਲੇ ਛਛਰੌਲੀ ਦੇ ਇਕ ਠੇਕੇਦਾਰ ਨੂੰ ਕਾਬੂ ਕੀਤਾ ਸੀ। ਜਿਸ ਦਾ ਨਾਂਅ ਦਰਸ਼ਨ (ਭੂਰਾ) ਹੈ।


ਪੁੱਛਗਿੱਛ ‘ਚ ਭੂਰਾ ਨੇ ਗੌਂਡਰ ਦੇ ਨਾਲ ਫਰਾਰ ਹੋਏ ਉਸ ਦੇ ਸਾਥੀਆਂ ਦੀ ਪਛਾਣ ਸਿੱਮਾਂ ਨਿਵਾਸੀ ਫਰੀਦਕੋਟ, ਗੌਰਵ ਮਿਗਲਾਨੀ ਨਿਵਾਸੀ ਕੁਰੂਕਸ਼ੇਤਰ ਦੱਸੀ ਹੈ। ਇਹਨਾ ਦੇ ਕੋਲੋਂ ਇਕ ਕਾਰਬਾਈਨ ਪਿਸਟਲ ਸਮੇਤ ਭਾਰੀ ਮਾਤਰਾ ‘ਚ ਹਥਿਆਰ ਬਰਾਬਦ ਕੀਤੇ ਸਨ। ਇਹਨਾਂ ਦੀ ਤਲਾਸ਼ ‘ਚ ਯਮੁਨਾਨਗਰ ਦੀ ਸੀਆਈਏ ਟੀਮ ਛਾਪੇਮਾਰੀ ਕਰ ਰਹੀ ਸੀ। ਪਰ ਦੇਰ ਰਾਤ ਤੱਕ ਇਹ ਹੱਥ ਨਹੀਂ ਆਏ। ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬ ਦੀ ਸਰਹੱਦ ‘ਚ ਦਾਖਿਲ ਹੋਣ ਦੀ ਕੋਸ਼ਿਸ਼ ਕਰਨਗੇ।


ਇਹਨਾਂ ਦੇ ਦਾਖਲ ਹੋਣ ਦੀ ਗੱਲ ਨਾਲ ਪੰਜਾਬ ਪੁਲਿਸ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਜਿਹੜੀ ਫਾਰਚੂਨਰ ਗੱਡੀ ਫੜੀ ਗਈ ਸੀ ਉਹ ਉਹਨਾਂ ਨੇ ਕੁੱਝ ਦਿਨ ਪਹਿਲਾਂ ਲੁਧਿਆਣਾ ਕੋਲੋ ਗੰਨ-ਪੁਆਇੰਟ ‘ਤੇ ਲੁੱਟੀ ਸੀ। ਗੌਂਡਰ ਤੇ ਉਸ ਦੇ ਨਾਲ ਦੇ ਸਾਥੀ ਫਾਰਚੂਨਰ ਲੁੱਟ ਹਰਿਆਣਾ ਚਲੇ ਗਏ ਸਨ। ਯੂਪੀ ਬਾਰਡਰ ਦੇ ਕੋਲ ਸਥਿਤ ਯਮੁਨਾਨਗਰ ਦੇ ਛਛਰੌਲੀ ਇਲਾਕੇ ‘ਚ ਇਹਨਾਂ ਨੇ ਆਪਣੇ ਸਾਥੀ ਗੌਰਵ ਦੀ ਮਦਦ ਨਾਲ ਭੂਰਾ ਦੇ ਕੋਲ ਸ਼ਰਨ ਲੈ ਲਈ ਸੀ।


ਜਦ ਭੂਰਾ, ਗੌਂਡਰ ਤੇ ਉਸ ਦੇ ਸਾਥੀਆਂ ਨੂੰ ਕਿਸੇ ਸੁਰੱਖਿਅਤ ਥਾਂ ‘ਤੇ ਛੱਡਣ ਜਾ ਰਿਹਾ ਸੀ ਤਦ ਉਹਨਾਂ ਦੀ ਗੱਡੀ ਪਲਟ ਗਈ। ਗੱਡੀ ਨੂੰ ਸਹੀ ਠਿਕਾਣੇ ਲਗਾਉਣ ਦਾ ਜ਼ਿੰਮਾਂ ਭੂਰਾ ਨੂੰ ਦਿੱਤਾ ਗਿਆ ਸੀ ਤਦ ਉਹ ਪੁਲਿਸ ਦੇ ਹੱਥੀ ਚੜ ਗਿਆ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement