ਬਟਾਲਾ 'ਚ ਗੈਸ ਰਿਸਾਅ ਰੋਕਣ ਦਾ ਆਪ੍ਰੇਸ਼ਨ ਸਮਾਪਤ
Published : Feb 3, 2018, 1:33 am IST
Updated : Feb 2, 2018, 8:03 pm IST
SHARE ARTICLE

ਬਟਾਲਾ, 2 ਫ਼ਰਵਰੀ (ਡਾ. ਹਰਪਾਲ ਸਿੰਘ ਬਟਾਲਵੀ, ਗੋਰਾ ਚਾਹਲ, ਬਲਵਿੰਦਰ ਭੱਲਾ) : ਬੀਤੀ ਸ਼ਾਮ ਬਟਾਲਾ ਦੇ ਕਾਹਨੂੰਵਾਨ ਰੋਡ 'ਤੇ ਸਥਿਤ ਇਕ ਆਈਸ ਫ਼ੈਕਟਰੀ ਵਿਚ ਅਮੋਨੀਆ ਗੈਸ ਦੇ ਰਿਸਾਵ ਨੂੰ ਰੋਕਣ ਤੇ ਲੋਕਾਂ ਨੂੰ ਇਸ ਜ਼ਹਿਰੀਲੀ ਗੈਸ ਦੇ ਪ੍ਰਭਾਵ ਤੋਂ ਬਚਾਉਣ ਲਈ ਪ੍ਰਸ਼ਾਸਨ ਵਲੋਂ ਚਲਾਇਆ ਰੈਸਕਿਊ ਆਪ੍ਰਰੇਸ਼ਨ ਅੱਜ ਸਵੇਰੇ ਖ਼ਤਮ ਹੋ ਗਿਆ। ਗੈਸ ਕਾਂਡ ਵਿਚ ਇਕ ਵਿਅਕਤੀ ਦੀ ਗੈਸ ਸਿਲੰਡਰ ਦੇ ਫੱਟਣ ਨਾਲ ਮੌਤ ਹੋ ਗਈ ਸੀ ਜਦਕਿ ਬਾਕੀ ਵਿਅਕਤੀਆਂ ਨੂੰ ਫਾਇਰ ਬ੍ਰਿਗੇਡ ਟੀਮ ਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਬੜੀ ਬਹਾਦਰੀ ਨਾਲ ਸੁਰੱਖਿਅਤ ਬਾਹਰ ਕੱਢ ਕੇ ਬਚਾ ਲਿਆ ਹੈ। ਫਾਇਰ ਬ੍ਰਿਗੇਡ, ਪੁਲਿਸ ਜਵਾਨਾਂ ਤੇ ਸਵਿਲ ਅਮਲੇ ਦੀ ਤੁਰੰਤ ਕਾਰਵਾਈ ਨਾਲ ਗੈਸ ਪ੍ਰਭਾਵਤ ਖੇਤਰ ਵਿਚ ਲੋਕਾਂ ਨੂੰ ਬਚਾਇਆ ਜਾ ਸਕਿਆ ਹੈ। ਆਈਸ ਫ਼ੈਕਟਰੀ ਵਿਚ ਧਮਾਕੇ ਤੋਂ ਬਾਅਦ ਗੈਸ ਦੇ ਰਿਸਾਵ ਦੀ ਜਿਉਂ ਹੀ ਸੂਚਨਾ ਪ੍ਰਸ਼ਾਸਨ ਨੂੰ ਮਿਲੀ ਤਾਂ ਫਾਇਰ ਬ੍ਰਿਗੇਡ ਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਤੁਰਤ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿਤੇ। ਡਿਪਟੀ ਕਮਿਸ਼ਨਰ ਗੁਰਦਾਸਪੁਰ ਗੁਰਲਵਲੀਨ ਸਿੰਘ ਸਿੱਧੂ, ਐਸ.ਐਸ.ਪੀ. ਬਟਾਲਾ ਓਪਿੰਦਰਜੀਤ ਸਿੰਘ ਘੁੰਮਣ, ਐੱਸ.ਡੀ.ਐੱਮ. ਬਟਾਲਾ ਰੋਹਿਤ ਗੁਪਤਾ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜਾਂ ਦੀ ਨਿਗਰਾਨੀ ਅਤੇ ਅਗਵਾਈ ਕੀਤੀ। 


ਫਾਇਰ ਬ੍ਰਿਗੇਡ ਤੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਅਪਣੀ ਜਾਨ 'ਤੇ ਖੇਡ ਕੇ ਆਈਸ ਫੈਕਟਰੀ ਵਿਚੋਂ ਬੇਹੋਸ਼ ਪਏ ਵਿਅਕਤੀਆਂ ਨੂੰ ਬਾਹਰ ਕੱਢਿਆ। ਲੁਧਿਆਣਾ ਤੋਂ ਪਹੁੰਚੀ ਐਨ.ਡੀ.ਆਰ.ਐਫ. ਟੀਮ ਨੇ ਗੈਸ ਦੇ ਰਿਸਾਵ ਨੂੰ ਬੰਦ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਇਸੇ ਦੌਰਾਨ ਰਾਹਤ ਕਾਰਜਾਂ ਵਿਚ ਸਿਵਲ ਹਸਪਤਾਲ ਬਟਾਲਾ ਦੇ ਡਾਕਟਰਾਂ ਤੇ ਹੋਰ ਅਮਲੇ ਦੇ ਨਾਲ ਸਿਵਲ ਡਿਫੈਂਸ ਬਟਾਲਾ ਦੇ ਵਲੰਟੀਅਰਾਂ ਨੇ ਭਰਪੂਰ ਸਹਿਯੋਗ ਦਿਤਾ। ਬਟਾਲਾ ਦੇ ਫਾਇਰ ਅਫ਼ਸਰ ਰਵਿੰਦਰ ਕੁਮਾਰ ਨੇ ਦਸਿਆ ਕਿ ਅੱਜ ਸਵੇਰੇ ਇਹ ਰੈਸਕਿਊ ਅਪਰੇਸ਼ਨ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਗੈਸ ਦਾ ਰਿਸਾਵ ਬੰਦ ਹੋਣ ਕਾਰਨ ਤੇ ਧੁੱਪ ਨਿਕਲਣ ਕਾਰਨ ਹੁਣ ਗੈਸ ਦਾ ਖਤਰਾ ਖ਼ਤਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਓਪਰੇਸ਼ਨ 'ਚ ਫ਼ਾਇਰ ਬ੍ਰਿਗੇਡ ਦੇ ਜੋ ਜਵਾਨ ਗੈਸ ਚੜ੍ਹਨ ਕਾਰਨ ਪ੍ਰਭਾਵਤ ਹੋਏ ਸਨ ਉਹ ਹੁਣ ਠੀਕ ਹਨ। ਇਸ ਬਚਾਅ ਓਪਰੇਸ਼ਨ ਵਿਚ ਸਿਵਲ ਤੇ ਪੁਲਿਸ ਜਵਾਨਾਂ ਵਲੋਂ ਦਿਤੇ ਸਹਿਯੋਗ ਲਈ ਫ਼ਾਇਰ ਅਫ਼ਸਰ ਨੇ ਉਨ੍ਹਾਂ ਦਾ ਵੀ ਧਨਵਾਦ ਕੀਤਾ ਹੈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement