ਬੈਂਕ ਖਾਤੇ ਤੋਂ ਇਲਾਵਾ ਨਵੇਂ ਸਾਲ ਤੋਂ ਪਹਿਲਾਂ ਕਈ ਹੋਰ ਥਾਵਾਂ 'ਤੇ ਵੀ ਆਧਾਰ ਲਿੰਕ ਕਰਨਾ ਜ਼ਰੂਰੀ
Published : Dec 3, 2017, 12:26 pm IST
Updated : Dec 3, 2017, 6:56 am IST
SHARE ARTICLE

ਨਵੀਂ ਦਿੱਲੀ: ਬੈਂਕ ਖਾਤੇ ਦੇ ਇਲਾਵਾ ਤੁਹਾਨੂੰ ਹੋਰ ਵੀ ਕਈ ਥਾਵਾਂ 'ਤੇ ਆਧਾਰ ਲਿੰਕ ਕਰਨਾ ਜ਼ਰੂਰੀ ਹੈ। ਸਰਕਾਰ ਨੇ ਇਹ ਨਿਯਮ ਸਭ ਲਈ ਜ਼ਰੂਰੀ ਕੀਤੇ ਹਨ। ਉਂਝ ਤਾਂ ਸਰਕਾਰ ਨੇ ਸੁਪਰੀਮ ਕੋਰਟ ਕੋਲ ਆਧਾਰ ਦੀ ਜਾਇਜ਼ਤਾ ਨਾਲ ਜੁੜੀ ਸੁਣਵਾਈ ਨੂੰ ਅਗਲੇ ਸਾਲ ਤੱਕ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ ਅਤੇ ਇਹ ਇੱਛਾ ਪ੍ਰਗਟ ਕੀਤੀ ਹੈ ਕਿ ਉਹ ਆਧਾਰ ਲਿੰਕਿੰਗ ਦੀ ਆਖਰੀ ਤਰੀਕ ਨੂੰ 3 ਮਹੀਨੇ ਤੱਕ ਅੱਗੇ ਵਧਾਉਣਾ ਚਾਹੁੰਦੀ ਹੈ ਪਰ ਤੁਹਾਡੇ ਲਈ ਆਖਰੀ ਤਰੀਕ ਵਧਣ ਦੀ ਉਡੀਕ ਨਾ ਕਰਨਾ ਚੰਗਾ ਰਹੇਗਾ।

ਨਵੇਂ ਸਾਲ ਤੋਂ ਪਹਿਲਾਂ ਆਧਾਰ ਲਿੰਕ ਕਰਨਾ ਕਿੱਥੇ-ਕਿੱਥੇ ਜ਼ਰੂਰੀ



ਬੀਮਾ ਪਾਲਿਸੀ : ਜੇਕਰ ਤੁਸੀਂ ਐੱਲ. ਆਈ. ਸੀ. ਬੀਮਾ ਪਾਲਿਸੀ ਜਾਂ ਫਿਰ ਕੋਈ ਹੋਰ ਬੀਮਾ ਪਾਲਿਸੀ ਲਈ ਹੈ ਤਾਂ ਉਸ ਨਾਲ ਵੀ ਆਧਾਰ ਲਿੰਕ ਕਰਨਾ ਜ਼ਰੂਰੀ ਹੈ। ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਨੇ ਕਿਹਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ 31 ਦਸੰਬਰ 2017 ਤੱਕ ਬੀਮਾ ਪਾਲਿਸੀ ਨਾਲ ਆਧਾਰ ਲਿੰਕ ਕਰਨਾ ਜ਼ਰੂਰੀ ਹੈ। ਜੇਕਰ ਤੁਹਾਡਾ ਨੰਬਰ ਆਧਾਰ ਡਾਟਾਬੇਸ ਨਾਲ ਰਜਿਸਟਰਡ ਹੈ ਤਾਂ ਤੁਸੀਂ ਐੱਲ. ਆਈ. ਸੀ. ਦੀ ਵੈੱਬਸਾਈਟ 'ਤੇ ਜਾ ਕੇ ਆਪਣਾ ਆਧਾਰ ਲਿੰਕ ਕਰ ਸਕਦੇ ਹੋ ਪਰ ਜੇਕਰ ਤੁਹਾਡਾ ਨੰਬਰ ਆਧਾਰ ਡਾਟਾਬੇਸ ਨਾਲ ਰਜਿਸਟਰਡ ਨਹੀਂ ਹੈ ਤਾਂ ਤੁਹਾਨੂੰ ਆਪਣੀ ਨਜ਼ਦੀਕੀ ਐੱਲ. ਆਈ. ਸੀ. ਬਰਾਂਚ 'ਚ ਜਾਣਾ ਹੋਵੇਗਾ।


ਮਿਊਚਅਲ ਫੰਡ : ਤੁਸੀਂ ਮਿਊਚਅਲ ਫੰਡ 'ਚ ਨਿਵੇਸ਼ ਕਰਦੇ ਹੋ, ਤਾਂ ਇਸ ਨੂੰ ਵੀ ਆਧਾਰ ਨਾਲ ਜ਼ਰੂਰ ਲਿੰਕ ਕਰੋ। ਦੱਸ ਦੇਈਏ ਕਿ ਮਿਊਚਅਲ ਫੰਡ ਨੂੰ ਵੀ ਆਧਾਰ ਨਾਲ ਲਿੰਕ ਕਰਨਾ ਜ਼ਰੂਰੀ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਆਖਰੀ ਤਰੀਕ ਵੀ 31 ਦਸੰਬਰ ਰੱਖੀ ਗਈ ਹੈ।


ਪੈਨ ਕਾਰਡ : ਜੇਕਰ ਤੁਹਾਡੇ ਕੋਲ ਪੈਨ ਕਾਰਡ ਹੈ ਜਾਂ ਤੁਸੀਂ ਇਨਕਮ ਟੈਕਸ ਭਰਦੇ ਹੋ, ਤਾਂ ਪੈਨ ਕਾਰਡ ਨੂੰ ਵੀ ਆਧਾਰ ਨਾਲ ਲਿੰਕ ਕਰਨਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਦੂਜੀਆਂ ਚੀਜ਼ਾਂ ਨਾਲ। ਇਸ ਵਾਸਤੇ ਤੁਹਾਡੇ ਕੋਲ ਡੇਢ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਪੈਨ ਨੂੰ ਆਧਾਰ ਨਾਲ ਲਿੰਕ ਨਾ ਕਰਨ 'ਤੇ ਤੁਹਾਡੀ ਰਿਟਰਨ ਪ੍ਰੋਸੈਸ ਨਹੀਂ ਹੋਵੇਗੀ ਅਤੇ ਅਜਿਹੀ ਸਥਿਤੀ 'ਚ ਤੁਹਾਨੂੰ ਜੁਰਮਾਨਾ ਲੱਗ ਸਕਦਾ ਹੈ।


ਇਨ੍ਹਾਂ ਸਭ ਦੇ ਇਲਾਵਾ ਡਾਕ ਘਰ 'ਚ ਖਾਤਾ ਖੋਲ੍ਹਣ ਜਾਂ ਛੋਟੀਆਂ ਬਚਤ ਸਕੀਮਾਂ ਜਿਵੇਂ ਕਿ ਰਾਸ਼ਟਰੀ ਬਚਤ ਸਰਟੀਫਿਕੇਟ, ਪੀ. ਪੀ. ਐੱਫ ਅਤੇ ਕਿਸਾਨ ਵਿਕਾਸ ਪੱਤਰ ਲਈ ਆਧਾਰ ਜ਼ਰੂਰੀ ਹੈ। ਜਿਨ੍ਹਾਂ ਕੋਲ ਆਧਾਰ ਕਾਰਡ ਹੈ ਉਨ੍ਹਾਂ ਲਈ ਆਧਾਰ ਨੰਬਰ ਲਿੰਕ ਕਰਾਉਣਾ ਲਾਜ਼ਮੀ ਹੈ। ਹਾਲਾਂਕਿ ਜਿਨ੍ਹਾਂ ਕੋਲ ਆਧਾਰ ਕਾਰਡ ਨਹੀਂ ਹੈ, ਉਹ ਆਪਣੀ ਆਧਾਰ ਐਪਲੀਕੇਸ਼ਨ ਦਾ ਨੰਬਰ ਦੇ ਸਕਦੇ ਹਨ। ਇਨ੍ਹਾਂ ਸਭ ਲਈ ਆਧਾਰ ਨੰਬਰ ਲਿੰਕ ਕਰਨਾ 31 ਦਸੰਬਰ 2017 ਤੱਕ ਜ਼ਰੂਰੀ ਹੈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement