44ਵੀਂ ਰਾਸ਼ਟਰੀ ਮਹਿਲਾ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ: ਮੀਨਾਕਸ਼ੀ ਤੋਂ ਹਾਰ ਕੇ ਪਦਮਿਨੀ ਨੇ ਗੁਆਈ ਬੜ੍ਹਤ
Published : Dec 3, 2017, 12:54 pm IST
Updated : Dec 3, 2017, 7:24 am IST
SHARE ARTICLE

ਭਾਰਤ ਦੀਆਂ ਚੋਟੀ ਦੀਆਂ ਮਹਿਲਾ ਸ਼ਤਰੰਜ ਖਿਡਾਰਨਾ ਵਿਚਾਲੇ ਚੱਲ ਰਹੀ 44ਵੀਂ ਰਾਸ਼ਟਰੀ ਮਹਿਲਾ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ ‘ਚ ਪੈਟਰੋਲੀਅਮ ਸਪੋਰਟਸ ਬੋਰਡ ਦੀ ਪਦਮਿਨੀ ਰਾਊਤ ਨੇ ਪਹਿਲੇ 4 ‘ਚੋਂ 3 ਮੁਕਾਬਲੇ ਜਿੱਤ ਕੇ ਅਤੇ 1 ਡਰਾਅ ਨਾਲ 3.5 ਅੰਕ ਹਾਸਲ ਕਰਦਿਆਂ ਸਿੰਗਲ ਬੜ੍ਹਤ ਹਾਸਲ ਕਰ ਲਈ ਸੀ। ਪਰ ਭਾਰਤ ਦੀਆਂ ਚੋਟੀ ਦੀਆਂ ਖਿਡਾਰਨਾਂ ਵਿਚਾਲੇ ਚੱਲ ਰਹੀ 44ਵੀਂ ਰਾਸ਼ਟਰੀ ਮਹਿਲਾ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ ‘ਚ ਇਕ ਦਿਨ ਦੇ ਆਰਾਮ ਤੋਂ ਬਾਅਦ ਹੋਏ ਮੁਕਾਬਲੇ ‘ਚ ਸਭ ਤੋਂ ਅੱਗੇ ਚੱਲ ਰਹੀ ਪੀ. ਐੱਸ. ਪੀ. ਬੀ. ਦੀ ਪਦਮਿਨੀ ਰਾਊਤ ਨੂੰ ਹਾਰ ਦਾ ਝਟਕਾ ਲੱਗਾ ਤੇ ਉਸ ਨੂੰ ਇਸ ਹਾਰ ਦਾ ਸਵਾਦ ਏਅਰ ਇੰਡੀਆ ਦੀ ਤਜਰਬੇਕਾਰ ਖਿਡਾਰਨ ਮੀਨਾਕਸ਼ੀ ਸੁਬਰਾਮਨ ਨੇ ਚਖਾਇਆ।



ਅੱਜ ਉਸ ਦੇ ਮੋਹਰਿਆਂ ਵਿਚਾਲੇ ਤਾਲਮੇਲ ਦੀ ਘਾਟ ਹੀ ਉਸਦੀਆਂ 47 ਚਾਲਾਂ ‘ਚ ਹਾਰ ਦਾ ਕਾਰਨ ਬਣੀ। ਇਸ ਦੇ ਨਾਲ ਹੀ ਪਦਮਿਨੀ, ਜਿਸ ਨੇ ਕੱਲ ਤਕ 1 ਅੰਕ ਦੀ ਬੜ੍ਹਤ ਹਾਸਲ ਕੀਤੀ ਸੀ, ਹੁਣ 3 ਹੋਰਨਾਂ ਖਿਡਾਰਨਾਂ ਦੇ ਬਰਾਬਰ ਪਹੁੰਚ ਗਈ। ਪੀ. ਐੱਸ. ਪੀ. ਬੀ. ਦੀ ਸੌਮਿਆ ਸਵਾਮੀਨਾਥਨ ਨੇ ਸਭ ਤੋਂ ਪਿੱਛੇ ਚੱਲ ਰਹੀ ਮਹਾਰਾਸ਼ਟਰ ਦੀ ਸ਼੍ਰਸ਼ਠੀ ਪਾਂਡੇ ਨੂੰ ਹਰਾਉਂਦਿਆਂ ਇਕ ਤਰ੍ਹਾਂ ਨਾਲ ਆਪਣੇ ਖਿਤਾਬ ਜਿੱਤਣ ਦੀਆਂ ਸੰਭਾਵਨਾਵਾਂ ਨੂੰ ਜਿਊਂਦਾ ਕਰ ਲਿਆ ਹੈ।

ਉਥੇ ਹੀ ਪਿਛਲੇ ਮੈਚ ‘ਚ ਹਾਰ ਕੇ ਪਿਛੜ ਗਈ ਤਾਮਿਲਨਾਡੂ ਦੀ ਨੰਧਿਧਾ ਪੀ. ਵੀ. ਨੇ ਬੰਗਾਲ ਦੀ ਸਮ੍ਰਿਧਾ ਦਾਸ ਨੂੰ ਹਰਾਉਂਦਿਆਂ ਚੋਟੀ ਦੇ ਸਥਾਨਾਂ ‘ਚ ਵਾਪਸੀ ਕਰ ਲਈ। ਕਾਮਨਵੈਲਥ ਜੇਤੂ ਐੱਲ. ਆਈ. ਸੀ. ਦੀ ਸਵਾਤੀ ਘਾਟੇ ਨੇ ਅੱਜ ਸਾਬਕਾ ਜੇਤੂ ਪੀ. ਐੱਸ. ਪੀ. ਬੀ. ਦੀ ਮੈਰੀ ਗੋਮਸ ਨੂੰ ਹਰਾਉਂਦਿਆਂ ਲਗਾਤਾਰ ਆਪਣੀ ਦੂਜੀ ਜਿੱਤ ਦਰਜ ਕੀਤੀ।



ਮਹਾਰਾਸ਼ਟਰ ਦੀ ਸਾਕਸ਼ੀ ਚਿਤਲਾਂਗੇ ਨੇ ਐੱਲ. ਆਈ. ਸੀ. ਦੀ ਕਿਰਨ ਮਨੀਸ਼ਾ ਮੋਹੰਤੀ ਨੂੰ ਹਰਾਇਆ। ਅੱਜ ਦੇ ਮੈਚ ਵਿਚ ਸਿਰਫ ਏਅਰ ਇੰਡੀਆ ਦੀ ਭਗਤੀ ਕੁਲਕਰਨੀ ਅਤੇ ਤਾਮਿਲਨਾਡੂ ਦੀ ਬਾਲਾ ਕਨੱਪਾ ਦਾ ਮੈਚ ਬਰਾਬਰੀ ‘ਤੇ ਰਿਹਾ। ਪਹਿਲਾਂ 4 ਰਾਊਂਡਜ਼ ਤੋਂ ਬਾਅਦ ਪਦਮਿਨੀ 3.5 ਅੰਕਾਂ ਨਾਲ ਪਹਿਲੇ, ਨੰਧਿਧਾ, ਮਨੀਕਸ਼ੀ ਤੇ ਸੌਮਿਆ 3 ਅੰਕਾਂ ਨਾਲ ਸਾਂਝੇ ਤੌਰ ‘ਤੇ ਦੂਜੇ ਸਥਾਨ ‘ਤੇ, ਜਦਕਿ ਭਗਤੀ ਤੇ ਸਾਕਸ਼ੀ 2.5 ਅੰਕਾਂ ਨਾਲ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਚੱਲ ਰਹੀ ਸੀ। 

11 ਰਾਊਂਡਜ਼ ਤੋਂ ਬਾਅਦ ਇਸ ਚੈਂਪੀਅਨਸ਼ਿਪ ‘ਚ ਜਦੋਂ ਹੁਣ ਸਿਰਫ 4 ਰਾਊਂਡ ਹੀ ਬਾਕੀ ਹਨ ਤਾਂ 7 ਰਾਊਂਡਜ਼ ਤੋਂ ਬਾਅਦ ਜੇਕਰ ਅੰਕ ਸੂਚੀ ‘ਤੇ ਨਜ਼ਰ ਮਾਰੀ ਜਾਵੇ ਤਾਂ ਮੀਨਾਕਸ਼ੀ, ਪਦਮਿਨੀ, ਸੌਮਿਆ ਤੇ ਨੰਧਿਧਾ ਸਾਰਿਆਂ ਦੇ 5 ਅੰਕ ਹਨ ਤੇ ਉਹ ਸਾਂਝੇ ਤੌਰ ‘ਤੇ ਨੰਬਰ ਇਕ ‘ਤੇ ਹਨ।


ਭਗਤੀ 4.5 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ ਤੇ 1-2 ਵੱਡੀਆਂ ਜਿੱਤਾਂ ਉਸ ਨੂੰ ਵੀ ਅੱਗੇ ਲਿਜਾ ਸਕਦੀਆਂ ਹਨ। ਮੈਰੀ, ਸਵਾਤੀ, ਸਾਕਸ਼ੀ 3.5 ਅੰਕਾਂ ਨਾਲ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਚੱਲ ਰਹੀਆਂ ਹਨ। ਹੋਰਨਾਂ ‘ਚ ਬਾਲਾ 2.5 ਅੰਕਾਂ ਨਾਲ, ਸਮ੍ਰਿਧਾ ਤੇ ਕਿਰਨ 3 ਅੰਕਾਂ ਤੇ ਸ਼੍ਰਸ਼ਠੀ 0.5 ਅੰਕਾਂ ‘ਤੇ ਖੇਡ ਰਹੀਆਂ ਹਨ।


SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement