26 ਲੱਖ ਦੀ ਨੌਕਰੀ ਛੱਡ ਲੜਕੀਆਂ ਲਈ ਕਰਨ ਲੱਗਾ ਇਹ ਕੰਮ
Published : Jan 17, 2018, 4:42 pm IST
Updated : Jan 17, 2018, 11:12 am IST
SHARE ARTICLE

ਜ਼ਿਆਦਾਤਰ ਇਨਸਾਨ ਜ਼ਿੰਦਗੀ ਵਿਚ ਉਹੀ ਕੰਮ ਕਰਨੇ ਪਸੰਦ ਕਰਦੇ ਹਨ, ਜੋ ਉਨ੍ਹਾਂ ਨੂੰ ਖੁਸ਼ੀ ਦਿੰਦੇ ਹਨ। ਜ਼ਿੰਦਗੀ ਵਿਚ ਖੁਸ਼ ਰਹਿਣ ਲਈ ਜਰਸੀ ਵਿਚ ਰਹਿਣ ਵਾਲੇ 39 ਸਾਲਾ ਬੁਰਲੀ ਜੌਨ ਸ਼ੌਰਟ ਨੇ ਵੀ ਅਜਿਹੀ ਹੀ ਨੌਕਰੀ ਚੁਣੀ। ਇਸ ਨੌਕਰੀ ਕਾਰਨ ਜੌਨ ਅੱਜ-ਕੱਲ੍ਹ ਚਰਚਾ ਵਿਚ ਹਨ। 


ਅਸਲ ਵਿਚ ਜੌਨ ਜਰਸੀ ਦੇ ਪਹਿਲੇ ਅਜਿਹੇ ਵਿਅਕਤੀ ਬਣ ਗਏ ਹਨ, ਜਿਨ੍ਹਾਂ ਦੀ ਨੌਕਰੀ ਲੜਕੀਆਂ ਦੇ ਨਹੂੰ ਪਾਲਿਸ਼ ਲਗਾਉਣਾ ਹੈ। ਜੌਨ ਨੇ ਇਹ ਕੰਮ ਕਰਨ ਲਈ ਆਪਣੀ 25 ਲੱਖ ਰੁਪਏ ਦੀ ਸਾਲਾਨਾ ਨੌਕਰੀ ਛੱਡ ਦਿੱਤੀ। ਜੌਨ ਹੁਣ 'ਨੇਲ ਟੈਕਨੀਸ਼ੀਅਨ' ਦਾ ਕੰਮ ਕਰਦੇ ਹਨ ਅਤੇ ਲੜਕੀਆਂ ਦੇ ਹੱਥਾਂ ਨੂੰ ਹੋਰ ਖੂਬਸੂਰਤ ਬਣਾਉਣ ਦਾ ਕੰਮ ਕਰਦੇ ਹਨ।

ਇਸ ਲਈ ਚੁਣਿਆ ਇਹ ਕੰਮ

ਹਾਲ ਹੀ ਵਿਚ ਸਾਹਮਣੇ ਆਏ ਇਕ ਦਸਤਾਵੇਜ਼ ਵਿਚ ਜੌਨ ਨੇ ਆਪਣੀ ਇਸ ਅਨੋਖੀ ਜੌਬ ਬਾਰੇ ਸਾਰਿਆਂ ਨੂੰ ਦੱਸਿਆ। ਜੌਨ ਨੇ ਦੱਸਿਆ ਕਿ ਇਸ ਕੰਮ ਤੋਂ ਪਹਿਲਾਂ ਉਹ ਇਕ ਪ੍ਰਸਿੱੱਧ ਕੰਪਨੀ ਵਿਚ ਸਪ੍ਰੇਅ ਪੇਂਟਰ ਦਾ ਕੰਮ ਕਰਦੇ ਸਨ। ਉਸ ਦੀ ਮੰਗੇਤਰ ਇਕ ਬਿਊਟੀ ਪਾਰਲਰ ਚਲਾਉਂਦੀ ਸੀ। 


ਜੌਨ ਨੇ ਕਿਹਾ,''ਮੈਂ ਸੋਚਿਆ ਕਿ ਜੇ ਮੇਰੀ ਮੰਗੇਤਰ ਨੂੰ ਬਿਊਟੀ ਪਾਰਲਰ ਦੇ ਕੰਮ ਵਿਚ ਐਨਾ ਮਜ਼ਾ ਆਉਂਦਾ ਹੈ ਤਾਂ ਕਿਉਂ ਨਾ ਮੈਂ ਕਾਰ ਪੇਂਟ ਦਾ ਕੰਮ ਛੱਡ ਕੇ ਉਸ ਦਾ ਹੱਥ ਵੰਡਾਵਾਂ।'' ਜੌਨ ਨੇ ਅੱਗੇ ਕਿਹਾ,'' ਉਦੋਂ ਮੈਂ ਸੋਚਿਆ ਕਿ ਮੈਂ ਇਕ 'ਨੇਲ ਟੈਕਨੀਸ਼ੀਅਨ' ਬਣਾਂਗਾ। ਮਜ਼ੇ ਦੀ ਗੱਲ ਇਹ ਸੀ ਕਿ ਇਹ ਕੰਮ ਮੇਰੀ ਪਿਛਲੀ ਜੌਬ ਨਾਲ ਮਿਲਦਾ-ਜੁਲਦਾ ਸੀ। ਇਸ ਲਈ ਮੈਨੂੰ ਇਹ ਕੰਮ ਕਰਨ ਵਿਚ ਮਜ਼ਾ ਆਉਣ ਲੱਗਾ।''



ਪਤੀ-ਪਤਨੀ ਦੋਵੇਂ ਹਨ ਖੁਸ਼

ਜੌਨ ਨੇ ਦੱਸਿਆ ਕਿ ਉਹ ਆਪਣੀ ਪਹਿਲੀ ਜੌਬ ਤੋਂ 30,000 ਪੌਂਡ (ਕਰੀਬ 25 ਲੱਖ ਰੁਪਏ) ਸਾਲਾਨਾ ਕਮਾ ਲੈਂਦੇ ਸਨ ਪਰ ਉਨ੍ਹਾਂ ਨੂੰ ਜ਼ਿਆਦਾ ਖੁਸ਼ੀ ਨਹੀਂ ਮਿਲਦੀ ਸੀ। ਸਾਲ 2014 ਵਿਚ ਜੌਨ ਨੇ ਕਾਰ ਪੇਂਟ ਦਾ ਕੰਮ ਛੱਡ ਕੇ ਨਹੂੰ ਪਾਲਿਸ਼ ਲਗਾਉਣ ਦਾ ਕੰਮ ਸ਼ੁਰੂ ਕੀਤਾ। ਭਾਵੇਂ ਇਸ ਕੰਮ ਵਿਚ ਉਹ ਘੱਟ ਪੈਸੇ ਕਮਾਉਂਦੇ ਹਨ ਪਰ ਉਨ੍ਹਾਂ ਨੂੰ ਖੁਸ਼ੀ ਜ਼ਿਆਦਾ ਮਿਲਦੀ ਹੈ। 


ਉੱਥੇ 11 ਸਾਲ ਤੋਂ ਬਿਊਟੀ ਪਾਰਲਰ ਚਲਾ ਰਹੀ ਜੌਨ ਦੀ ਪਤਨੀ ਦਾ ਕਹਿਣਾ ਹੈ ਕਿ ਭਾਵੇਂ ਉਹ ਕਿਸੇ ਤਰੀਕੇ ਨਾਲ ਬਿਊਟੀਸ਼ਨ ਨਹੀਂ ਲੱਗਦੇ ਪਰ ਉਨ੍ਹਾਂ ਵਿਚ ਇਹ ਕੰਮ ਕਰਨ ਦਾ ਕੁਦਰਤੀ ਗੁਣ ਹੈ। ਉਨ੍ਹਾਂ ਨੂੰ ਆਪਣੇ ਪਤੀ ਨੂੰ ਇਸ ਤਰ੍ਹਾਂ ਕੰਮ ਕਰਦੇ ਦੇਖ ਕੇ ਖੁਸ਼ੀ ਮਿਲਦੀ ਹੈ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement