210 ਰੁਪਏ ਜਮ੍ਹਾਂ ਕਰਾਓ ਤੇ 5000 ਪਾਓ
Published : Oct 15, 2017, 5:17 pm IST
Updated : Oct 15, 2017, 11:47 am IST
SHARE ARTICLE

ਨਵੀਂ ਦਿੱਲੀ : ਜੇਕਰ ਤੁਸੀਂ ਇਨਕਮ ਟੈਕਸ ਦੇ ਦਾਇਰੇ ‘ਚ ਨਹੀਂ ਆਉਂਦੇ ਅਤੇ ਆਪਣੇ ਬੁਢਾਪੇ ਲਈ ਆਮਦਨ ਦਾ ਸਰੋਤ ਬਣਾਉਣਾ ਚਾਹੁੰਦੇ ਹੋ ਤਾਂ ਸਰਕਾਰ ਦੀ ਇਹ ਯੋਜਨਾ ਤੁਹਾਡੇ ਲਈ ਬਿਲਕੁਲ ਸਹੀ ਹੋਵੇਗੀ। ਇਹ ਯੋਜਨਾ ਤੁਹਾਡੇ ਬੁਢਾਪੇ ਦਾ ਸਹਾਰਾ ਬਣ ਸਕਦੀ ਹੈ। ਇਸ ਯੋਜਨਾ ‘ਚ ਸਿਰਫ 210 ਰੁਪਏ ਹਰ ਮਹੀਨੇ ਜਮ੍ਹਾਂ ਕਰਾਉਣ ਨਾਲ ਤੁਸੀਂ 5,000 ਰੁਪਏ ਦੀ ਪੈਨਸ਼ਨ ਦੇ ਹੱਕਦਾਰ ਬਣ ਸਕਦੇ ਹੋ। 

ਇਹ ਯੋਜਨਾ ਹੈ ਅਟਲ ਪੈਨਸ਼ਨ ਯੋਜਨਾ, ਜੋ ਕਿ ਮੋਦੀ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ। ਇਸ ਦਾ ਮਕਸਦ ਉਨ੍ਹਾਂ ਮਜ਼ਦੂਰਾਂ ਅਤੇ ਲੋਕਾਂ ਨੂੰ ਸਮਾਜਿਕ ਸੁਰੱਖਿਆ ਮੁਹੱਈਆ ਕਰਾਉਣਾ ਹੈ, ਜਿਨ੍ਹਾਂ ਦੀ ਆਮਦਨ ਦਾ ਕੋਈ ਪੱਕਾ ਸਰੋਤ ਨਹੀਂ ਹੈ। ਇਸ ਪੈਨਸ਼ਨ ਯੋਜਨਾ ਦੇ ਧਾਰਕ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਨੂੰ ਵੀ ਪੈਨਸ਼ਨ ਮਿਲੇਗੀ। ਉੱਥੇ ਹੀ ਜੇਕਰ ਖਾਤਾ ਧਾਰਕ ਜਾਂ ਉਸ ਦੀ ਪਤਨੀ ਦੋਹਾਂ ਦੀ ਮੌਤ ਹੋ ਜਾਂਦੀ ਹੈ ਤਾਂ ਅੱਗੇ ਉਨ੍ਹਾਂ ਦੇ ਬੱਚੇ ਨੂੰ ਜਮ੍ਹਾਂ ਕਰਵਾਇਆ ਗਿਆ ਫੰਡ ਮਿਲ ਜਾਵੇਗਾ। 


ਅਟਲ ਪੈਨਸ਼ਨ ਯੋਜਨਾ ਤਹਿਤ 1,000, 2,000, 3,000, 4,000 ਅਤੇ 5,000 ਰੁਪਏ ਦੀ ਪੈਨਸ਼ਨ ਯੋਜਨਾ ਲਈ ਜਾ ਸਕਦੀ ਹੈ। ਇਸ ਦੇ ਲਈ ਤੁਹਾਨੂੰ ਇਕ ਤੈਅ ਰਕਮ ਹਰ ਮਹੀਨੇ ਜਮ੍ਹਾਂ ਕਰਾਉਣੀ ਹੋਵਗੀ, ਜਿਸ ਦੇ ਆਧਾਰ ‘ਤੇ ਪੈਨਸ਼ਨ ਦੀ ਰਕਮ ਤੈਅ ਹੋਵੇਗੀ।ਇਸ ਯੋਜਨਾ ਦਾ ਲਾਭ 18 ਤੋਂ 40 ਸਾਲ ਦੀ ਉਮਰ ਵਿਚਕਾਰ ਦਾ ਕੋਈ ਵੀ ਵਿਅਕਤੀ ਲੈ ਸਕਦਾ ਹੈ। ਸਰਕਾਰ ਨੇ ਉਮਰ ਅਤੇ ਜਿੰਨੀ ਪੈਨਸ਼ਨ ਤੁਸੀਂ ਹਰ ਮਹੀਨੇ ਲੈਣਾ ਚਾਹੁੰਦੇ ਹੋ, ਉਸ ਮੁਤਾਬਕ ਹਰ ਮਹੀਨੇ ਪੈਸੇ ਜਮ੍ਹਾਂ ਕਰਾਉਣ ਲਈ ਸਪੱਸ਼ਟ ਨੀਤੀ ਬਣਾਈ ਹੈ। 

ਜਿਵੇਂ ਕਿ ਤੁਸੀਂ ਹਰ ਮਹੀਨੇ ਜੇਕਰ 1,000 ਰੁਪਏ ਦੀ ਪੈਨਸ਼ਨ ਲੈਣਾ ਚਾਹੁੰਦੇ ਹੋ ਅਤੇ ਤੁਹਾਡੀ ਉਮਰ 18 ਸਾਲ ਹੈ ਤਾਂ, ਤੁਹਾਨੂੰ 42 ਸਾਲ ਤਕ ਹਰ ਮਹੀਨੇ 42 ਰੁਪਏ ਜਮ੍ਹਾਂ ਕਰਾਉਣੇ ਪੈਣਗੇ।ਉੱਥੇ ਹੀ, 40 ਸਾਲ ਦੀ ਉਮਰ ਵਾਲਿਆਂ ਨੂੰ 291 ਰੁਪਏ 20 ਸਾਲ ਤੱਕ ਹਰ ਮਹੀਨੇ ਜਮ੍ਹਾਂ ਕਰਾਉਣਗੇ ਹੋਣਗੇ। ਉੱਥੇ ਹੀ, ਜੇਕਰ 18 ਸਾਲ ਵਾਲੇ ਨੌਜਵਾਨ ਦੇ ਭਵਿੱਖ ਲਈ ਪੈਨਸ਼ਨ ਯੋਜਨਾ ਸ਼ੁਰੂ ਕਰਨੀ ਹੈ ਤਾਂ ਹਰ ਮਹੀਨੇ ਸਿਰਫ 210 ਰੁਪਏ 42 ਸਾਲਾਂ ਤੱਕ ਜਮ੍ਹਾ ਕਰਾਉਣੇ ਹੋਣਗੇ। 


ਜਦੋਂ ਉਸ ਨੌਜਵਾਨ ਦੀ ਉਮਰ 60 ਸਾਲ ਤੋਂ ਉਪਰ ਹੋ ਜਾਵੇਗੀ ਤਾਂ ਉਸ ਨੂੰ 5,000 ਰੁਪਏ ਮਹੀਨਾ ਪੈਨਸ਼ਨ ਲੱਗ ਜਾਵੇਗੀ। ਜੇਕਰ ਕੋਈ 30 ਸਾਲ ਦਾ ਵਿਅਕਤੀ 5,000 ਰੁਪਏ ਪੈਨਸ਼ਨ ਲੈਣਾ ਚਾਹੁੰਦਾ ਹੈ, ਤਾਂ ਉਸ ਨੂੰ 30 ਸਾਲ ਤੱਕ 577 ਰੁਪਏ ਜਮ੍ਹਾਂ ਕਰਵਾਉਣੇ ਪੈਣਗੇ।ਇਸ ਦੇ ਨਾਲ ਹੀ 40 ਸਾਲ ਦਾ ਵਿਅਕਤੀ 20 ਸਾਲ ਤੱਕ 1,454 ਰੁਪਏ ਹਰ ਮਹੀਨੇ ਜਮ੍ਹਾ ਕਰਾ ਕੇ 5,000 ਰੁਪਏ ਪੈਨਸ਼ਨ ਲਗਵਾ ਸਕਦਾ ਹੈ। ਉੱਥੇ ਹੀ, ਜੇਕਰ 5000 ਰੁਪਏ ਦੇ ਪੈਨਸ਼ਨ ਯੋਜਨਾ ਧਾਰਕ ਅਤੇ ਜਾਂ ਉਸ ਦੀ ਪਤਨੀ ਦੋਹਾਂ ਦੀ ਮੌਤ ਹੋ ਜਾਂਦੀ ਹੈ, ਤਾਂ ਖਾਤਾ ਧਾਰਕ ਦੇ ਨਾਮਜ਼ਦ ਵਾਰਸ ਨੂੰ 8.5 ਲੱਖ ਰੁਪਏ ਦਾ ਫੰਡ ਮਿਲ ਜਾਵੇਗਾ। 

ਇਸ ਯੋਜਨਾ ਨੂੰ ਤੁਸੀਂ ਆਪਣੇ ਬੈਂਕ ‘ਚ ਸ਼ੁਰੂ ਕਰਵਾ ਸਕਦੇ ਹੋ। ਅਟਲ ਪੈਨਸ਼ਨ ਯੋਜਨਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ। ਇਸ ਬਾਰੇ ਤੁਸੀਂ ਆਪਣੇ ਬੈਂਕ ਕੋਲੋਂ ਜ਼ਿਆਦਾ ਜਾਣਕਾਰੀ ਹਾਸਲ ਕਰਕੇ ਆਪਣੇ ਬੇਫਿਕਰ ਭਵਿੱਖ ਦੀ ਸ਼ੁਰੂਆਤ ਕਰ ਸਕਦੇ ਹੋ।ਜੇਕਰ ਕੋਈ ਵਿਅਕਤੀ ਅਟਲ ਪੈਨਸ਼ਨ ਯੋਜਨਾ ਦੇ ਖਾਤੇ ‘ਚ ਲਗਾਤਾਰ 6 ਮਹੀਨੇ ਤਕ ਪੈਸੇ ਨਾ ਜਮ੍ਹਾਂ ਕਰਾਏ ਤਾਂ ਉਸ ਦਾ ਖਾਤਾ ਰੋਕ ਦਿੱਤਾ ਜਾਂਦਾ ਹੈ। 12 ਮਹੀਨੇ ਪੈਸੇ ਨਾ ਜਮ੍ਹਾਂ ਕਰਾਉਣ ‘ਤੇ ਖਾਤਾ ਬੰਦ ਕਰ ਦਿੱਤਾ ਜਾਂਦਾ ਹੈ। ਇਸ ਲਈ ਸਮੇਂ ਸਿਰ ਯੋਜਨਾ ‘ਚ ਪੈਸੇ ਜਮ੍ਹਾਂ ਹੋਣੇ ਜ਼ਰੂਰੀ ਹਨ, ਨਹੀਂ ਤਾਂ 1 ਰੁਪਏ ਤੋਂ 10 ਰੁਪਏ ਤਕ ਦਾ ਜੁਰਮਾਨਾ ਵੀ ਲੱਗਦਾ ਹੈ।


 ਇਸ ਲਈ ਇਕ ਵਾਰ ਇਹ ਯੋਜਨਾ ਸ਼ੁਰੂ ਕਰਨ ‘ਤੇ ਸਹੀ ਸਮੇਂ ‘ਤੇ ਪੈਸੇ ਜਮ੍ਹਾਂ ਕਰਾਉਂਦੇ ਰਹੋ। ਹਾਲਾਂਕਿ ਤੁਸੀਂ ਆਪਣੇ ਬੈਂਕ ਖਾਤੇ ਨਾਲ ਇਸ ਨੂੰ ਲਿੰਕ ਕਰਾ ਸਕਦੇ ਹੋ, ਜਿਸ ਨਾਲ ਤੁਹਾਡੇ ਪੈਸੇ ਤਰੀਕ ਆਉਣ ‘ਤੇ ਆਪਣੇ-ਆਪ ਕੱਟੇ ਜਾਂਦੇ ਹਨ।ਇਸ ਯੋਜਨਾ ‘ਚ ਤੁਸੀਂ 60 ਸਾਲ ਦੀ ਉਮਰ ਤੋਂ ਪਹਿਲਾਂ ਪੈਸੇ ਨਹੀਂ ਕਢਵਾ ਸਕਦੇ। ਜੇਕਰ 60 ਸਾਲ ਦੀ ਉਮਰ ਤੋਂ ਪਹਿਲਾਂ ਖਾਤਾ ਧਾਰਕ ਦੀ ਮੌਤ ਹੋ ਜਾਂਦੀ ਹੈ, ਤਾਂ ਸਾਰਾ ਫੰਡ ਉਸ ਦੀ ਪਤਨੀ ਜਾਂ ਬੱਚੇ ਨੂੰ ਦੇ ਦਿੱਤਾ ਜਾਵੇਗਾ। 

ਜੇਕਰ ਖਾਤਾ ਧਾਰਕ ਦੀ ਮੌਤ 60 ਸਾਲ ਤੋਂ ਬਾਅਦ ਹੁੰਦੀ ਹੈ ਤਾਂ ਪੈਨਸ਼ਨ ਦਾ ਲਾਭ ਪਤਨੀ ਨੂੰ ਮਿਲੇਗਾ। ਸਰਕਾਰ ਦੇ ਐਲਾਨ ਮੁਤਾਬਕ, ਅਜਿਹੇ ਲੋਕ ਜੋ ਆਮਦਨ ਟੈਕਸ ਦੇ ਦਾਇਰੇ ‘ਚ ਆਉਂਦੇ ਹਨ, ਸਰਕਾਰੀ ਕਰਮਚਾਰੀ ਹਨ ਉਹ ਅਟਲ ਪੈਨਸ਼ਨ ਯੋਜਨਾ ਦਾ ਹਿੱਸਾ ਨਹੀਂ ਬਣ ਸਕਦੇ ਹਨ, ਹੋਰ ਪੂਰੀ ਜਾਣਕਾਰੀ ਤੁਸੀਂ ਆਪਣੀ ਬੈਂਕ ਕੋਲੋਂ ਹਾਸਲ ਕਰ ਸਕਦੇ ਹੋ।


SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement