ਰਾਗੀ ਸਭਾ ਨੇ ਬੇਅਦਬੀ ਤੇ ਨਸ਼ਿਆਂ ਵਿਰੁਧ ਮਾਰਚ ਕਢਿਆ
Published : Jul 20, 2018, 1:15 am IST
Updated : Jul 20, 2018, 1:15 am IST
SHARE ARTICLE
Shiromani Ragi Sabha Members During Protesting
Shiromani Ragi Sabha Members During Protesting

ਸ਼੍ਰੋਮਣੀ ਰਾਗੀ ਸਭਾ ਦਰਬਾਰ ਸਾਹਿਬ ਵਲੋਂ ਘੰਟਾ ਘਰ ਤੋਂ ਹਾਲ ਗੇਟ ਤਕ ਨਸ਼ਿਆਂ ਅਤੇ ਬੇਅਦਬੀ ਵਿਰੁਧ ਰੋਸ ਮਾਰਚ ਕਢਿਆ ਗਿਆ............

ਅੰਮ੍ਰਿਤਸਰ :  ਸ਼੍ਰੋਮਣੀ ਰਾਗੀ ਸਭਾ ਦਰਬਾਰ ਸਾਹਿਬ ਵਲੋਂ ਘੰਟਾ ਘਰ ਤੋਂ ਹਾਲ ਗੇਟ ਤਕ ਨਸ਼ਿਆਂ ਅਤੇ ਬੇਅਦਬੀ ਵਿਰੁਧ ਰੋਸ ਮਾਰਚ ਕਢਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿਚ ਬੈਨਰ ਫੜੇ ਹੋਏ ਸਨ ਜਿਨ੍ਹਾਂ 'ਤੇ ਨਸ਼ਿਆਂ ਵਿਰੁਧ ਲੋਕ ਜਾਗਰੂਕ ਕਰਨ ਦੇ ਨਾਲ-ਨਾਲ ਸਰਕਾਰ ਨੂੰ ਜ਼ੋਰ ਦਿਤਾ ਗਿਆ ਕਿ ਉਹ ਅਜਿਹੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਵੇ।  ਉਨ੍ਹਾਂ ਵਲੋਂ ਇਹ ਵੀ ਦੋਸ਼ ਲਾਇਆ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸ਼ਰਾਰਤੀ ਤਤ ਮੌਕਾ ਪਾ ਕੇ ਕਰ ਜਾਂਦੇ ਹਨ  ਜੋ ਮੰਦਭਾਗਾ ਹੈ। ਦੋਸ਼ੀ ਹਕੂਮਤ ਤੋਂ ਡਰਨ  ਦੀ ਥਾਂ ਗ਼ੈਰ—ਜ਼ਿੰਮੇਵਾਰ ਹਰਕਤਾਂ ਕਰਦੇ ਹਨ ਤਾਕਿ ਭਾਈਚਾਰਕ ਸਾਂਝ ਨੂੰ  ਤਾਰਪੀਡੋ ਕੀਤੇ ਜਾ ਸਕੇ।

ਉਨ੍ਹਾਂ ਸਰਕਾਰ 'ਤੇ ਜ਼ੋਰ ਪਾਇਆ ਕਿ ਉਹ ਸਮਾਜਕ ਬੁਰਿਆਈਆਂ ਵਿਰੁਧ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇ ਕੇ ਵਾਪਰ ਰਹੇ ਕਾਂਡ ਵਿਰੁਧ ਸ਼ਿਕੰਜਾ  ਕੱਸੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਨਸ਼ਾ ਮੁਕਤ ਕੀਤੇ ਜਾਵੇ, ਚਿੱਟੇ ਤੇ ਮੁਕੰਮਲ ਪਾਬੰਦੀ ਲਾਈ ਜਾਵੇ, ਡਰੱਗਜ਼ ਦੇ ਵਪਾਰੀ ਫੜੇ ਜਾਣ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਫਾਂਸੀ ਦੀ ਸਜਾ ਦਿਤੀ ਜਾਵੇ । 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement