10 ਗੁਰਦੁਆਰਿਆਂ ਨੇ ਲੰਗਰ ਲਈ 'ਖ਼ੁਰਾਕ ਸੁਰੱਖਿਆ' ਸਬੰਧੀ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕੀਤਾ
Published : Jun 18, 2018, 12:30 pm IST
Updated : Jun 18, 2018, 12:30 pm IST
SHARE ARTICLE
Delhi gurdwara management committee
Delhi gurdwara management committee

10 ਗੁਰਦੁਆਰਿਆਂ ਨੇ ਲੰਗਰ ਲਈ 'ਖ਼ੁਰਾਕ ਸੁਰੱਖਿਆ' ਸਬੰਧੀ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕੀਤਾ

ਨਵੀਂ ਦਿੱਲੀ, 17 ਜੂਨ, ਇਤਿਹਾਸਿਕ ਬੰਗਲਾ ਸਾਹਿਬ ਗੁਰੂਦਵਾਰਾ ਸਮੇਤ ਰਾਸ਼ਟਰੀ ਰਾਜਧਾਨੀ ਵਿਚ ਦਸ ਗੁਰੂਦਵਾਰਿਆਂ ਨੇ ਭਾਰਤੀ ਫ਼ੂਡ ਸੇਫ਼ਟੀ ਅਤੇ ਪ੍ਰਮਾਣਿਕ ​​ਅਧਿਕਾਰ ਵਲੋ ਨਿਰਧਾਰਤ ਫ਼ੂਡ ਸੇਫ਼ਟੀ ਅਤੇ ਸਫਾਈ ਮਾਪਦੰਡ ਨੂੰ ਲਾਗੂ ਕੀਤਾ ਹੈ। ਦਿੱਲੀ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਫ਼ੂਡ ਸੇਫ਼ਟੀ ਅਤੇ ਸਫਾਈ ਮਾਪਦੰਡ ਨੂੰ ਸਾਰੇ 10 ਗੁਰੂਦਵਾਰਿਆਂ ਵਿਚ ਲਾਗੂ ਕੀਤਾ ਗਿਆ ਹੈ ਜਿੱਥੇ ਲੱਗਭਗ ਇੱਕ ਲੱਖ ਸੰਗਤ ਲੰਗਰ ਦਾ ਛਕਦੀ ਹੈ।

Manjit Singh G K Manjit Singh G K 'ਐਫਐਸਐਸਏਆਈ' ਨੇ ਪ੍ਰਸ਼ਾਦ ਬਣਾਉਣ ਵਿਚ ਫ਼ੂਡ ਸੇਫ਼ਟੀ ਅਤੇ ਸਫਾਈ ਮਾਪਦੰਡਾਂ ਨੂੰ ਅਪਨਾਉਣ ਲਈ ਸਾਰੇ ਦੇਸ਼ ਦੇ ਸਾਰੇ ਧਾਰਮਿਕ ਸਥਾਨਾਂ ਨੂੰ ਉਤਸ਼ਾਹਿਤ ਕਰਨ ਲਈ ‘ਪ੍ਰੋਜੈਕਟ ਭੋਗ’ (ਬਲਿਸਫੁਲ ਹਾਇਜੈਨਿਕ ਆਫਰਿੰਗ ਟੂ ਗਾਡ)  ਦੀ ਸ਼ੁਰੂਆਤ ਕੀਤੀ ਹੈ।

ਮਨਜੀਤ ਸਿੰਘ ਜੀ ਕੇ ਨੇ ਦਾਅਵਾ ਕੀਤਾ ਕਿ 'ਡੀਐਸਜੀਐਮਸੀ' ਨੇ 'ਐਫਐਸਐਸਏਆਈ' ਦੀ 'ਪ੍ਰੋਜੈਕਟ ਭੋਗ' ਦੇ ਤਹਿਤ ਕੇਂਦਰੀ ਸਿਹਤ ਮੰਤਰਾਲਾ ਦੁਆਰਾ ਨਿਰਧਾਰਤ ਟੀਚਿਆਂ ਨੂੰ ਪੂਰਾ ਕਰ ਲਿਆ ਹੈ ਤਾਂਕਿ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਸਿੱਖ ਸੰਗਤ ਆਉਣ ਵਾਲੇ ਸ਼ਰਧਾਲੂਆਂ ਨੂੰ ਰਾਸ਼ਟਰੀ ਰਾਜਧਾਨੀ ਵਿਚ ਸਥਿਤ ਦਸ ਇਤਿਹਾਸਿਕ ਗੁਰੂਦਵਾਰਿਆਂ ਵਿਚ ਸੁਰੱਖਿਅਤ, ਸਾਫ ਸੁਥਰਾ ਅਤੇ ਪੌਸ਼ਟਿਕ ਲੰਗਰ ਛਕਾਇਆ ਜਾ ਸਕੇ।

Gurudwara Bangla SahibGurudwara Bangla Sahib ਉਨ੍ਹਾਂ ਨੇ ਕਿਹਾ ਕਿ ਹਫ਼ਤੇ ਦੇ ਦਿਨਾਂ ਵਿਚ ਇਨ੍ਹਾਂ ਗੁਰੂਦਵਾਰਿਆਂ ਵਿਚ ਲੱਗਭਗ ਇੱਕ ਲੱਖ ਦੇ ਕਰੀਬ ਸੰਗਤ ਗੁਰੂ ਦਾ ਲੰਗਰ ਛਕਦੀ ਹੈ ਅਤੇ ਹਫਤੇ ਦੇ ਅੰਤ ਅਤੇ ਤਿਓਹਾਰ ਦੇ ਮੌਕਿਆਂ 'ਤੇ ਇਹ ਗਿਣਤੀ ਵਧਕੇ ਪੰਜ ਲੱਖ ਤੋਂ ਵੀ ਜ਼ਿਆਦਾ ਹੋ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਲੰਗਰ ਸਥਾਨਾਂ ਦੇ ਸਾਫ਼ ਸੁਥਰੇ ਰੱਖ ਰਖਾਅ ਲਈ ਦਿਸ਼ਾ ਨਿਰਦੇਸ਼ਾਂ ਦਾ ਪੂਰੀ ਤਰ੍ਹਾਂ ਨਾਲ ਪਾਲਣ ਨਿਸ਼ਚਿਤ ਕਰਨ ਲਈ ਨਾਗਰਿਕ ਏਜੰਸੀਆਂ ਦੇ ਨਾਲ ਲਗਾਤਾਰ ਸੰਪਰਕ ਵਿਚ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement