ਖ਼ਬਰਾਂ |

ਤਾਜ਼ਾ |

ਜਦੋਂ ਸੜਕ ਦਾ ਟੋਇਆ ਬੇਜ਼ੁਬਾਨਾਂ ਦੀ ਪਿਆਸ ਬੁਝਾਉਣ ਦਾ ਜ਼ਰੀਆ ਬਣਿਆ
Published : Jun 28, 2026, 3:51 pm IST
Updated : Jun 28, 2026, 3:51 pm IST
SHARE ARTICLE
When a pothole in the road became a means of quenching the thirst of the speechless
When a pothole in the road became a means of quenching the thirst of the speechless

ਚੰਡੀਗੜ੍ਹ ਦੀ ਗਰਮੀ ਵਿੱਚ ਦੋ ਸਹੇਲੀਆਂ ਵੱਲੋਂ ਦੇਖਿਆ ਇੱਕ ਅਨੋਖਾ ਤੇ ਸੁਖਦ ਨਜ਼ਾਰਾ

ਜੂਨ ਮਹੀਨੇ ਵਿਚ ਅੱਤ ਦੀ ਗਰਮੀ ਪੈ ਰਹੀ ਸੀ। ਇਸ ਗਰਮੀ ਕਾਰਨ ਇਨਸਾਨ ਤਾਂ ਇਨਸਾਨ ਪਸ਼ੂ ਪੰਛੀ ਵੀ ਗਰਮੀ ਨਾਲ ਪ੍ਰੇਸ਼ਾਨ ਸੀ। ਇਸ ਅੱਤ ਦੀ ਗਰਮੀ ’ਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਨੌਕਰੀ ਕਰਦੀਆਂ ਦੋ ਸਹੇਲੀਆਂ ਦੁਪਹਿਰ ਤੋਂ ਬਾਅਦ ਦਫ਼ਤਰ ਤੋਂ ਥੌੜਾ ਬਾਹਰ ਜਾ ਕੇ ਕੁਝ ਖਾਣ- ਪੀਣ ਦਾ ਮੰਨ ਬਣਾਉਂਦੀਆਂ ਹਨ ਅਤੇ ਸ਼ਾਮ ਨੂੰ ਦਫ਼ਤਰ ਦੇ ਬਾਹਰ ਆਉਂਦੀਆਂ ਹਨ। ਅਜੇ ਦਫ਼ਤਰ ਤੋਂ ਬਾਹਰ ਸ਼ੋਅ ਰੂਮਾਂ ਦੇ ਪਿਛਲੇ ਪਾਸੇ ਥੌੜੀ ਦੂਰੀ ’ਤੇ ਗੱਡੀਆਂ ਦੀਆਂ ਪਾਰਕਿੰਗ ਕੋਲ ਆਈਆਂ ਹੀ ਸੀ ਕਿ ਪਾਰਕਿੰਗ ਵਾਲੇ ਰੋਡ ’ਤੇ ਇੱਕ ਪਾਣੀ ਦਾ ਭਰਿਆ ਹੋਇਆ ਟੋਇਆ ਦੇਖਦੀਆਂ ਹਨ। ਇਹ ਕੋਈ ਨਵੀਂ ਗੱਲ ਵੀ ਨਹੀਂ ਸੀ ਕਿ ਰੋਡ ਵਿਚ ਟੋਇਆ ਪਿਆ ਹੋਇਆ ਹੈ, ਦਰਅਸਲ ਇਹ ਟੋਇਆ ਪਾਣੀ ਦੇ ਲੀਕ ਹੋਣ ਕਾਰਨ ਕਾਫ਼ੀ ਸਮੇਂ ਤੋਂ ਇਥੇ ਟੋਇਆ ਬਣ ਚੁੱਕਾ ਸੀ। ਇਹ ਟੋਇਆ ਅਕਸਰ ਪਾਣੀ ਨਾਲ ਭਰਿਆ ਹੀ ਮਿਲਦਾ ਹੁੰਦਾ ਸੀ।

ਉਨ੍ਹਾਂ ਦੋਨਾਂ ਵਿਚੋਂ ਇਕ ਸਹੇਲੀ ਕਹਿਣ ਵੀ ਲੱਗ ਜਾਂਦੀ ਕਿ ਇਹ ਟੋਇਆ ਬਹੁਤ ਸਮੇਂ ਤੋਂ ਪਿਆ ਹੈ ਪਰ ਕੋਈ ਇਸ ਦੀ ਸ਼ਿਕਾਇਤ ਜਾਂ ਲੀਕੇਜ਼ ਨੂੰ ਠੀਕ ਤੱਕ ਕਿਉਂ ਨਹੀਂ ਕਰਵਾ ਰਿਹਾ। ਸ਼ੋਅ ਰੂਮ ਵਾਲਿਆਂ ਆਪਣੇ ਪਿਛਲੇ ਪਾਸੇ ਕਦੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ। ਅਕਸਰ ਇਥੇ ਪਾਣੀ ਖੜ੍ਹਾ ਹੀ ਰਹਿੰਦਾ ਸੀ। ਆਉਂਦੇ ਜਾਂਦੇ ਹਰ ਰਾਹੀਂ ਇਸ ਟੋਏ ਕੋਲ ਹੀ ਲੰਘਦਾ ਸੀ ਪਰ ਕੋਈ ਵੀ ਇਸ ਲੀਕੇਜ਼ ਵੱਲ ਬਹੁਤਾ ਧਿਆਨ ਨਹੀਂ ਸੀ ਦੇਂਦਾ।  ਫੇਰ ਕੀ ਉਨ੍ਹਾਂ ਦੋਨਾਂ ਦੀ ਨਜ਼ਰ ਜਦੋਂ ਉਸ ਟੋਏ ਵੱਲ ਗਈ ਤਾਂ ਉਥੇ ਬਹੁਤ ਸਾਰੇ ਪੰਛੀ ਪਾਣੀ ਪੀ ਰਹੇ ਸੀ ਅਤੇ ਉਸ ਵਿਚ ਡੁੱਬਕੀਆਂ ਲਗਾ ਲਗਾ ਕੇ ਨਹਾਉਣ ਲੱਗੇ ਹੋਏ ਸੀ। ਇਹ ਨਜ਼ਾਰਾ ਦੇਖ ਕੇ ਉਨ੍ਹਾਂ ’ਚ ਇੱਕ ਸਹੇਲੀ ਦੇ ਮੰਨ ਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ ਉਹ ਦੱਸ ਨਹੀਂ ਸਕਦੀ ਸੀ ਕਿ ਉਨ੍ਹਾਂ ਪੰਛੀਆਂ ਨੂੰ ਦੇਖ ਕੇ ਉਸ ਨੂੰ ਕਿੰਨਾ ਸਕੂਨ ਭਰਿਆ ਅਹਿਸਾਸ ਆ ਰਿਹਾ ਸੀ।

ਕੁਝ ਦੇਰ ਇੰਨਾਂ ਪੰਛੀਆਂ ਨੂੰ ਇਸ ਪਾਣੀ ਵਿਚ ਡੁੱਬਕੀਆਂ ਲਗਾਉਂਦੇ, ਕਦੇ ਖੰਭਾਂ ਨੂੰ ਚੂੰਝਾਂ ਮਾਰ ਧੋਂਦੇ ਅਤੇ ਨਹਾਉਂਦੇ, ਕਦੇ ਪਾਣੀ ਪੀਂਦਿਆਂ, ਕਦੇ ਪਾਣੀ ਵਿਚ ਗੋਤੇ ਖਾਂਦਿਆਂ ਨੂੰ ਦੇਖਦੀਆਂ ਰਹੀਆਂ। ਕੁਝ ਦੇਰ ਦੀ ਉਨ੍ਹਾਂ ਦੀ ਮਸਤੀ ਤੋਂ ਬਾਅਦ ਉਨ੍ਹਾਂ ਨੂੰ ਉਡਾਰੀ ਮਾਰ ਉਡਦਿਆਂ ਦੇਖਦੀਆਂ ਰਹਿ ਗਈਆਂ। ਉਨ੍ਹਾਂ ਵਿਚੋਂ ਇੱਕ ਸਹੇਲੀ ਨੇ ਦੂਜੀ ਨੂੰ ਕਿਹਾ ਕਿ ਇਹ ਟੋਇਆ ਭਾਵੇਂ ਕਿਸੇ ਨਾ ਕਿਸੇ ਦਿਨ ਠੀਕ ਹੋ ਹੀ ਜਾਊਂ ਪਰ ਅੱਜ ਇਨ੍ਹਾਂ ਕਬੂਤਰਾਂ, ਚਿੜੀਆਂ ਦੇ ਪਿਆਸ ਅੱਗੇ ਤਾਂ ਇਹੀ ਪਾਣੀ ਦਾ ਟੋਇਆ ਜੀਵਨ ਦਾਨ ਬਣ ਗਿਆ ਹੈ। 

ਬਲਜਿੰਦਰ ਕੌਰ ਸ਼ੇਰਗਿੱਲ 9878519278
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM

NEET UG 'ਚ Punjab ਦੇ ਪੁੱਤ Aryan Gupta ਨੇ ਕੀਤਾ Top | ਜਾਣੋ ਕਾਮਯਾਬੀ ਦਾ ਰਾਜ਼ | Exclusive Interview

17 Jul 2026 3:01 PM

ਬਹਿਬਲ ਕਲਾਂ ਗੋਲੀ ਕਾਂਡ ਦਾ ਗਵਾਹ ਪਹਿਲੀ ਵਾਰ ਆਇਆ ਸਾਹਮਣੇ, ਜਿਸ ਦੇ ਵੀ ਵੱਜੀਆਂ ਸੀ ਗੋਲੀਆਂ !

17 Jul 2026 3:02 PM
Advertisement