ਕਿਉਂ ਮਨਾਈ ਜਾਂਦੀ ਹੈ Lohri? ਪੜ੍ਹੋ ਇਸ ਦਿਨ ਦੁੱਲਾ ਭੱਟੀ ਨੂੰ ਕਿਉਂ ਕੀਤਾ ਜਾਂਦਾ ਹੈ ਯਾਦ 
Published : Jan 9, 2023, 3:12 pm IST
Updated : Jan 11, 2023, 1:47 pm IST
SHARE ARTICLE
Lohri
Lohri

ਲੋਹੜੀ ਵਾਲੇ ਦਿਨ, ਤਿਲ, ਗੁੜ, ਗਜਕ, ਰੇਵੜੀ ਅਤੇ ਮੂੰਗਫਲੀ ਅੱਗ ਵਿਚ ਸੁੱਟੀ ਜਾਂਦੀ ਹੈ ਅਤੇ ਲੋਹੜੀ ਦੇ ਗੀਤ ਗਾਏ ਜਾਂਦੇ ਹਨ। 

 

ਚੰਡੀਗੜ੍ਹ - Lohri ਦਾ ਤਿਉਹਾਰ ਮਕਰ ਸੰਕਰਾਂਤ ਤੋਂ ਪਹਿਲਾਂ ਮਨਾਇਆ ਜਾਂਦਾ ਹੈ। Lohri ਪੰਜਾਬੀਆਂ ਦਾ ਮੁੱਖ ਤਿਉਹਾਰ ਹੈ, ਇਸ ਲਈ ਇਹ ਪੰਜਾਬ ਅਤੇ ਹਰਿਆਣਾ ਵਿਚ ਸਭ ਤੋਂ ਵੱਧ ਮਸ਼ਹੂਰ ਹੈ। ਲੋਹੜੀ ਵਾਲੇ ਦਿਨ, ਤਿਲ, ਗੁੜ, ਗਜਕ, ਰੇਵੜੀ ਅਤੇ ਮੂੰਗਫਲੀ ਅੱਗ ਵਿਚ ਸੁੱਟੀ ਜਾਂਦੀ ਹੈ ਅਤੇ ਲੋਹੜੀ ਦੇ ਗੀਤ ਗਾਏ ਜਾਂਦੇ ਹਨ। 

ਸੁੰਦਰ ਮੁੰਦਰੀਏ - ਹੋ!
ਤੇਰਾ ਕੌਣ ਵਿਚਾਰਾ - ਹੋ!
ਦੁੱਲਾ ਭੱਟੀ ਵਾਲਾ - ਹੋ!
ਦੁੱਲੇ ਧੀ ਵਿਆਹੀ - ਹੋ!
ਸੇਰ ਸੱਕਰ ਆਈ - ਹੋ!
ਕੁੜੀ ਦੇ ਬੋਝੇ ਪਾਈ - ਹੋ!
ਕੁੜੀ ਦਾ ਲਾਲ ਪਟਾਕਾ - ਹੋ!
ਕੁੜੀ ਦਾ ਸਾਲੂ ਪਾਟਾ - ਹੋ!
ਸਾਲੂ ਕੌਣ ਸਮੇਟੇ - ਹੋ!
ਚਾਚਾ ਗਾਲ੍ਹੀ ਦੇਸੇ - ਹੋ!
ਚਾਚੇ ਚੂਰੀ ਕੁੱਟੀ - ਹੋ!
ਜ਼ਿੰਮੀਦਾਰਾਂ ਲੁੱਟੀ - ਹੋ!
ਜ਼ਿੰਮੀਦਾਰ ਸਦਾਓ - ਹੋ!
ਗਿਣ ਗਿਣ ਪੌਲੇ ਲਾਓ - ਹੋ!
ਇੱਕ ਪੋਲਾ ਘਟ ਗਿਆ!
ਜ਼ਿਮੀਂਦਾਰ ਨੱਸ ਗਿਆ - ਹੋ!
ਸਾਨੂੰ ਦੇ ਲੋਹੜੀ ਤੇਰੀ ਜੀਵੇ ਜੋੜੀ 

LohriLohri

ਜ਼ਿਕਰਯੋਗ ਹੈ ਕਿ ਲੋਹੜੀ ਦਾ ਤਿਉਹਾਰ 13 ਜਨਵਰੀ ਨੂੰ ਦੇਸ਼ ਭਰ ਵਿਚ ਮਨਾਇਆ ਜਾਂਦਾ ਹੈ। ਰਵਾਇਤੀ ਤੌਰ ਤੇ ਲੋਹੜੀ ਇੱਕ ਵਿਸ਼ੇਸ਼ ਤਿਉਹਾਰ ਹੈ ਜੋ ਫਸਲਾਂ ਦੀ ਬਿਜਾਈ ਅਤੇ ਕਟਾਈ ਨਾਲ ਜੁੜਿਆ ਹੈ। ਇਸ ਮੌਕੇ ਪੰਜਾਬ ਵਿਚ ਨਵੀਂ ਫ਼ਸਲ ਦੀ ਪੂਜਾ ਕਰਨ ਦੀ ਰਵਾਇਤ ਵੀ ਹੈ। ਇਸ ਦਿਨ ਲੋਹੜੀ ਨੂੰ ਚੌਰਾਹਿਆਂ 'ਤੇ ਜਲਾਇਆ ਜਾਂਦਾ ਹੈ। ਇਸ ਦਿਨ ਪੁਰਸ਼ ਅੱਗ ਦੇ ਨੇੜੇ ਭੰਗੜਾ ਪਾਉਂਦੇ ਹਨ ਅਤੇ ਔਰਤਾਂ ਗਿੱਧਾ ਪਾਉਂਦੀਆਂ ਹਨ। ਔਰਤਾਂ ਲੋਹੜੀ ਦੇ ਗੀਤ ਵੀ ਗਾਉਂਦੀਆਂ ਹਨ ਅਤੇ ਜੇ ਉਹਨਾਂ ਦੇ ਘਰ ਮੁੰਡਾ ਹੋਇਆ ਹੋਵੇ ਤਾਂ ਉਹ ਆਸ-ਪਾਸ ਦੇ ਗੁਆਂਢ ਵਿਚ ਜਾਂ ਫਿਰ ਜਿੱਥੇ ਸਾਰੇ ਇਕੱਠੇ ਬੈਠ ਕੇ ਲੋਹੜੀ ਜਲਾਉਂਦੇ ਹਨ ਉਹਨਾਂ ਨੂੰ ਲੋਹੜੀ ਦਿੰਦੇ ਹਨ। 

ਇਸ ਦਿਨ ਸਾਰੇ ਰਿਸ਼ਤੇਦਾਰ ਇਕੱਠੇ ਹੁੰਦੇ ਹਨ ਅਤੇ ਲੋਹੜੀ ਨੂੰ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ। ਲੋਹੜੀ ਨੂੰ ਕਈ ਥਾਵਾਂ ਤੇ ਤਿਲੋੜੀ ਵੀ ਕਿਹਾ ਜਾਂਦਾ ਹੈ।
ਲੋਹੜੀ ਵਾਲੇ ਦਿਨ ਲੋਹੜੀ ਜਲਾ ਕੇ ਲੋਕ ਇਸ ਦੇ ਆਲੇ ਦੁਆਲੇ ਨੱਚਦੇ ਹਨ। ਇਸ ਦੇ ਨਾਲ ਇਸ ਦਿਨ ਅੱਗ ਦੇ ਦੁਆਲੇ ਚੱਕਰ ਕੱਢ ਕੇ ਦੁੱਲਾ ਭੱਟੀ ਦੀ ਕਹਾਣੀ ਗਾਈ ਜਾਂਦੀ ਹੈ। ਲੋਹੜੀ 'ਤੇ ਦੁੱਲਾ ਭੱਟੀ ਦੀ ਕਥਾ ਸੁਣਨ ਦਾ ਇਕ ਖ਼ਾਸ ਮਹੱਤਵ ਹੈ। ਇਹ ਮੰਨਿਆ ਜਾਂਦਾ ਹੈ ਕਿ ਮੁਗਲ ਕਾਲ ਵਿਚ ਅਕਬਰ ਦੇ ਸਮੇਂ, ਦੁੱਲਾ ਭੱਟੀ ਪੰਜਾਬ ਵਿਚ ਰਹਿੰਦਾ ਸੀ।

lohri celebrate lohri celebrate

ਉਸ ਸਮੇਂ ਕੁਝ ਅਮੀਰ ਕਾਰੋਬਾਰੀ ਸਮਾਨ ਦੀ ਥਾਂ ਤੇ ਸ਼ਹਿਰ ਦੀਆਂ ਕੁੜੀਆਂ ਨੂੰ ਵੇਚਦੇ ਸਨ ਫਿਰ ਦੁੱਲਾ ਭੱਟੀ ਉਨ੍ਹਾਂ ਲੜਕੀਆਂ ਨੂੰ ਬਚਾਉਂਦਾ ਸੀ ਅਤੇ ਉਨ੍ਹਾਂ ਦਾ ਵਿਆਹ ਕਰਵਾ ਦਿੰਦਾ ਸੀ। ਦੁੱਲੇ ਨੂੰ ਯੋਧਾ ਦਾ ਨਾਮ ਦਿੱਤਾ ਗਿਆ ਹੈ। ਉਸ ਸਮੇਂ ਤੋਂ ਹਰ ਸਾਲ ਲੋਹੜੀ ਦੀ ਯਾਦ ਵਿਚ ਦੁੱਲਾ ਭੱਟੀ ਦੀ ਕਥਾ ਸੁਣਾਉਣ ਦੀ ਪਰੰਪਰਾ ਸ਼ੁਰੂ ਹੋ ਗਈ ਤੇ ਅੱਜ ਵੀ ਲੋਕ ਉਸ ਨੂੰ ਯਾਦ ਕਰਦੇ ਉਸ ਦੇ ਗੀਤ ਗਾਉਂਦੇ ਹਨ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement