Pome : ਪਿਆਰ ਤੇ ਲੜਾਈ

By : BALJINDERK

Published : May 25, 2025, 3:22 pm IST
Updated : May 25, 2025, 3:22 pm IST
SHARE ARTICLE
Pome : ਪਿਆਰ ਤੇ ਲੜਾਈ
Pome : ਪਿਆਰ ਤੇ ਲੜਾਈ

Pome : ਪਿਆਰ ਤੇ ਲੜਾਈ

ਪਿਆਰ ਤੇ ਲੜਾਈ

ਹੋਵੇ ਜੇ ਪਿਆਰ ਤਾਂ ਲੜਾਈ ਵੀ ਜ਼ਰੂਰੀ ਏ।

ਮੰਨਣਾ ਜ਼ਰੂਰੀ ਰੁਸਵਾਈ ਵੀ ਜ਼ਰੂਰੀ ਏ।

ਦੂਜਿਆਂ ਦੇ ਦਿਲਾਂ ਤਾਈ ਟੁੰਭ ਜਾਣ ਵਾਸਤੇ,

ਸ਼ਾਇਰੀ ਦੇ ਵਿਚ ਗਹਿਰਾਈ ਵੀ ਜ਼ਰੂਗੀ ਏ। 

ਮਹਿਲ ਮਜ਼ਬੂਤ ਚਾਹੁੰਦੇ ਤੁਸੀਂ ਜੇ ਉਸਾਰਨਾ,

ਕਰੀ ਜਾਣੀ ਇੱਟਾਂ ਦੀ ਤਰਾਈ ਵੀ ਜਰੂਰੀ ਏ।

ਕਰੋ ਲਾਡ ਬੱਚਿਆਂ ਨੂੰ ਭਾਵੇਂ ਦਿਲ ਖੋਲ੍ਹ ਕੇ,

ਕਦੇ-ਕਦੇ ਇਨ੍ਹਾਂ ਦੀ ਖਿਚਾਈ ਵੀ ਜ਼ਰੂਰੀ ਏ।

ਚਾਹੁੰਦੇ ਹੋ ਜੇ ਤੁਸੀਂ ਖੁਸ਼ਹਾਲ ਹੋਵੇ ਜ਼ਿੰਦਗੀ,

ਖੇਡ ਵੀ ਜ਼ਰੂਰੀ ਤੇ ਪੜ੍ਹਾਈ ਵੀ ਜ਼ਰੂਰੀ ਏ।

ਸਿਹਤ 'ਚ ਵਿਗਾੜ ਪਵੇ ਜੀਹਦਾ ਉਹਦੇ ਵਾਸਤੇ,

ਦੁਆ ਵੀ ਜ਼ਰੂਰੀ ਤੇ ਦਵਾਈ ਵੀ ਜ਼ਰੂਰੀ ਏ। 

ਖੇਤਾਂ ਵਿਚ ਫ਼ਸਲਾਂ ਦਾ ਝਾੜ ਚੰਗਾ ਲੈਣ ਨੂੰ,

ਗੋਡੀ ਵੀ ਜ਼ਰੂਰੀ ਤੇ ਸਿੰਜਾਈ ਵੀ ਜ਼ਰੂਰੀ ਏ।

ਜਸਪਾਲ ਸਿੰਘ ਨਾਗਰਾ ' ਮਹਿੰਦਪੁਰੀਆ"
ਯੂਬਾ ਸਿਟੀ, ਕੈਲੀਫੋਰਨੀਆ (ਅਮਰੀਕਾ) ਮੋ: 13604481989

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement