Poem: ਹੁਣ ਨਹੀਂ ਪਰਾਲੀ ਫੂਕਣੀ 
Published : Oct 16, 2024, 7:23 am IST
Updated : Oct 16, 2024, 7:23 am IST
SHARE ARTICLE
poem in punjabi
poem in punjabi

Poem: ਪੱਕੀ ਮਿੱਤਰਾ ਇਹ ਦਿਲ ਵਿਚ ਧਾਰੀ,

 

Poem In Punjabi: ਪੱਕੀ ਮਿੱਤਰਾ ਇਹ ਦਿਲ ਵਿਚ ਧਾਰੀ,

ਹੁਣ ਨਹੀਂ ਪਰਾਲੀ ਫੂਕਣੀ।

ਹੁੰਦੀ ਹਾਨੀ ਵਾਤਾਵਰਣ ਨੂੰ ਭਾਰੀ
ਹੁਣ ਨਹੀਂ ਪਰਾਲੀ ਫੂਕਣੀ। 

ਸੜ ਜਾਣ ਅੱਗ ਵਿਚ ਜੀਅ ਜੰਤ ਰੱਬ ਦੇ।

ਰੁੱਖ ਪਸ਼ੂ ਪੰਛੀ ਸਾਹ ਸੂਤੇ ਜਾਣ ਸੱਭ ਦੇ।

ਇਹ ਗਲ ਕਿਉਂ ਪਹਿਲਾਂ ਨਾ ਵਿਚਾਰੀ। 

ਹੁਣ ਨਹੀਂ ਪਰਾਲੀ ਫੂਕਣੀ।

ਮਿੱਟੀ-ਘੱਟਾ ਧੂੜ ਧੂਆਂ, ਚੜ੍ਹ ਕੇ ਅਕਾਸ਼ ਨੂੰ।

ਅੱਖਾਂ ਨੂੰ ਜਲਣ ਦਿੰਦਾ, ਖਾਜ ਖੱਲ ਮਾਸ ਨੂੰ।

ਧੂਆਂ ਜ਼ਹਿਰ ਨਿਰੀ ਸਾਹ ਦੀ ਬਿਮਾਰੀ।

ਹੁਣ ਨਹੀਂ ਪਰਾਲੀ ਫੂਕਣੀ।

ਮੱਕੀ, ਮੁੰਗਫਲੀ, ਮਾਂਹ ਮੋਠ ਚਰ੍ਹੀ ਬਾਜਰਾ।

ਹੋਰ ਵੀ ਫ਼ਸਲ ਬੜੀ ਗਲ ਮੰਨ ਨਾਜਰਾ।

ਕਰ ਮੂੰਜੀ ਦੇ ਬਦਲ ਦੀ ਤਿਆਰੀ। 

ਹੁਣ ਨਹੀਂ ਪਰਾਲੀ ਫੂਕਣੀ।

ਦਾਲਾਂ ਤਿਲ ਆਦਿ ਸਣ-ਸਣੀ ਬੀਜ ਬਲਿਆ। ਛੱਡ ਝੋਨੇ ਤਾਈਂ ਯਾਰਾ, ਪਾਣੀ ਮੁੱਕ ਚਲਿਆ।

‘ਸੋਹਣੇ’ ਮੰਨੀਏ ਸਲਾਹ ਸਰਕਾਰੀ।

ਹੁਣ ਨਹੀਂ ਪਰਾਲੀ ਫੂਕਣੀ।

ਪੱਕੀ ਮਿੱਤਰਾ ਇਹ ਦਿਲ ਵਿਚ ਧਾਰੀ, 

ਹੁਣ ਨਹੀਂ ਪਰਾਲੀ ਫੂਕਣੀ।

ਹੁੰਦੀ ਹਾਨੀ ਵਾਤਾਵਰਣ ਨੂੰ ਭਾਰੀ,

ਹੁਣ ਨਹੀਂ ਪਰਾਲੀ ਫੂਕਣੀ।

 

- ਸੁਰਿੰਦਰ ਸਿੰਘ ‘ਸੋਹਣਾ’।
- 94175-44400

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement