Poem: ਤੁਰ ਗਿਆ ਸੱਭ ਦਾ ਯਾਰ ਜਵੰਦਾ
Published : Oct 14, 2025, 7:24 am IST
Updated : Oct 14, 2025, 8:37 am IST
SHARE ARTICLE
Rajvir Jawanda Poem
Rajvir Jawanda Poem

ਤੁਰ ਗਿਆ ਅੱਜ ਯਾਰ ਜਵੰਦਾ, ਛੱਡ ਕੇ ਇਹ ਸੰਸਾਰ ਜਵੰਦਾ

ਤੁਰ ਗਿਆ ਅੱਜ ਯਾਰ ਜਵੰਦਾ 
ਛੱਡ ਕੇ ਇਹ ਸੰਸਾਰ ਜਵੰਦਾ

ਹੱਸ ਹੱਸ ਕੇ ਸੀ ਗੱਲਾਂ ਕਰਦਾ 
ਖਿੜੀ ਫੁੱਲਾਂ ਦੀ ਗੁਲਜਾਰ ਜਵੰਦਾ 

ਸੋਣੇ ਤੋਂ ਵੀ ਸੀ ਵੱਧ ਚਮਕਦਾ 
ਹੀਰਿਆਂ ਦਾ ਸੀ ਹਾਰ ਜਵੰਦਾ 

ਥੋੜੇ ਚਿਰ ਵਿਚ ਬੜਾ ਸੋਹਣਾਂ ਗਾ ਕੇ
ਗੀਤਾਂ ਨੂੰ ਲਾ ਗਿਆ ਚੰਨ ਚਾਰ ਜਵੰਦਾ 

ਬਾਬਲ ਤੇਰੀ ਪੱਗ ਵੇ ਉੱਚੀ ਗਾ ਕੇ
ਕਰ ਗਿਆ ਧੀਆਂ ਦਾ ਸਤਿਕਾਰ ਜਵੰਦਾ 

ਤੇਰਾ ਨਾ ਸਕੂਨ ਰੱਖ ਦੇਵਾਂ ਕਹਿ ਕੇ 
ਭਰ ਗਿਆ ਹੰਝੂਆਂ ਵਿਚ ਖਾਰ ਜਵੰਦਾ 

ਜਿਸ ਥਾਂ ਤੋਂ ਨੀ ਕੋਈ ਮੁੜਦਾ ਜਾ ਕੇ 
ਉਸ ਥਾਂ ਗਿਆ ਉਡਾਰੀ ਮਾਰ ਜਵੰਦਾ 

ਕੰਨਾਂ ਵਿਚ ਸੀ ਰਸ ਘੋਲੀ ਜਾਂਦਾ 
ਦਿਲਦਾਰਾਂ ਦਾ ਦਿਲਦਾਰ ਜਵੰਦਾ 

ਪੁੱਤ ਮਰੇ ਨਾ ਭੁੱਲਦੀਆਂ ਮਾਵਾਂ ਗਾ ਕੇ 
ਗਿਆ ਅੱਗ ਸਿਵਿਆਂ ਦੀ ਠਾਰ ਜਵੰਦਾ 

ਜ਼ਿੰਦਗੀ ਦੀ ਜੰਗ ਲੜਦਾ ਹੋਇਆ 
ਗਿਆ ਮੌਤ ਦੇ ਹੱਥੋਂ ਹਾਰ ਜਵੰਦਾ 

ਮੀਤੇ, ਮਾਲਾ ਵਿਚੋਂ ਇਕ ਮੋਤੀ ਟੁੱਟਿਆ 
ਗਿਆ ਮਾਲਾ ਤਾਈਂ ਖਿਲਾਰ ਜਵੰਦਾ 

ਨਦੀ ਦੇ ਵਾਂਗੂੰ ਸੀ ਵਹਿਨ ਓਸਦਾ 
ਨਿਰੀ ਦੁੱਧਾਂ ਦੀ ਸੀ ਧਾਰ ਜਵੰਦਾ 

ਸੋਹਣੀ ਦਿੱਖ ਦਾ ਮਾਲਕ ਸੀ ਓਹ
ਸੀ ਟੁਣਕੇ ਦੀ ਟੁਣਕਾਰ ਜਵੰਦਾ 

ਤੁਰ ਗਿਆ ਸੱਭ ਦਾ ਯਾਰ ਜਵੰਦਾ 
ਛੱਡ ਕੇ ਇਹ ਸੰਸਾਰ ਜਵੰਦਾ 

ਅਮਰਜੀਤ ਸਿੰਘ ਸਿੱਧੂ ਬਠਿੰਡਾ 
9464073505    

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement