Poem: ਇਰਾਦਾ ਮਜ਼ਬੂਤ ਰੱਖੋ
Published : Jun 10, 2025, 7:39 am IST
Updated : Jun 10, 2025, 7:40 am IST
SHARE ARTICLE
Poem:  ਨਰਮਾਈ ਨਾਲ ਨੇ ਹੱਲ ਸਵਾਲ ਹੁੰਦੇ, ਅੜਬਾਈ ਨਾਲ ਤਾਂ ਉੱਠੇ ਬਵਾਲ ਭਾਈ।
Poem:  ਨਰਮਾਈ ਨਾਲ ਨੇ ਹੱਲ ਸਵਾਲ ਹੁੰਦੇ, ਅੜਬਾਈ ਨਾਲ ਤਾਂ ਉੱਠੇ ਬਵਾਲ ਭਾਈ।

Poem:  ਨਰਮਾਈ ਨਾਲ ਨੇ ਹੱਲ ਸਵਾਲ ਹੁੰਦੇ, ਅੜਬਾਈ ਨਾਲ ਤਾਂ ਉੱਠੇ ਬਵਾਲ ਭਾਈ।

Poem:  ਨਰਮਾਈ ਨਾਲ ਨੇ ਹੱਲ ਸਵਾਲ ਹੁੰਦੇ, ਅੜਬਾਈ ਨਾਲ ਤਾਂ ਉੱਠੇ ਬਵਾਲ ਭਾਈ।
       ਆਹਮਣੇ  ਸਾਹਮਣੇ ਬੈਠ ਸਹੀ ਗੱਲ ਹੋ ਜੇ, ਮਸਲਾ ਹੱਲ ਹੋ ਜਾਂਦਾ ਹਰ ਹਾਲ ਭਾਈ। 
ਦੋਵੇਂ ਧਿਰਾਂ ਦੀ ਅਗਰ ਰਜ਼ਾਮੰਦੀ ਹੋ ਜਾਏ, ਗਲਦੀ ਤੀਜੇ ਦੀ ਨਹੀਂ ਕੋਈ ਦਾਲ ਭਾਈ। 
       ਕਤਲ ਕਰ ਕੇ ਵੀ ਰਾਜ਼ੀਨਾਮੇ ਸੁਣੇ ਹੋ ਜਾਂਦੇ, ਉਂਗਲਾਂ ਲਾਉਣ ਵਾਲਾ ਹੋ ਜੇ ਨਿਢਾਲ ਭਾਈ।
ਫਿਰ ਪਿਆਰ ਮੁਹੱਬਤ ਮੇਲ-ਜੋਲ ਵਧ ਜਾਏ, ਆਵੇ ਜ਼ਿੰਦਗੀ ਵਿਚ ਨਵਾਂ ਉਛਾਲ ਭਾਈ।
       ਵੀਰੋ ਲਿਖਤ ਲਿਖੀਏ ਜੋ ਪਾਠਕਾਂ ਨੂੰ ਟੁੰਬੇ, ਲਿਆਈਏ ਜ਼ਿਹਨ ’ਚ ਇਹੋ ਖ਼ਿਆਲ ਭਾਈ। 
ਨਿਰਖ ਪਰਖ ਬਿਨਾਂ ਨਾ ਕੋਈ ਗੱਲ ਕਰੀਏ, ਘੋਖਣਾ ਚਾਹੀਦਾ ਗੱਲ ਨੂੰ ਹਰ ਹਾਲ ਭਾਈ। 
       ਜੇ ਸੱਚਾਈ ਹੈ ਤਾਂ ਹੀ ਸੱਥ ਵਿਚ ਗੱਲ ਕਰੀਏ, ਮੋਢੇ ਕਿਸੇ ਦੇ ਚਲਾਈਏ ਨਾ ਬਣਾ ਢਾਲ ਭਾਈ। 
ਦੱਦਾਹੂਰੀਆ ਤਾਂ ਹਮੇਸ਼ਾ ਹੀ ਰਹੂ ਸੱਚ ਲਿਖਦਾ, ਨਿਗ੍ਹਾ ਸਾਥ ਦੇਊ ਤਾਂ ਲਿਖੂ ਹਰ ਹਾਲ ਭਾਈ। 

- ਜਸਵੀਰ ਸ਼ਰਮਾ ਦੱਦਾਹੂਰ, ਸ਼੍ਰੀ ਮੁਕਤਸਰ ਸਾਹਿਬ। ਮੋਬਾ : 95691-49556


 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement