Poem: ਵਾਈ-ਫਾਈ ਦੀ ਫਾਹੀ!
Published : Jun 4, 2025, 7:48 am IST
Updated : Jun 4, 2025, 7:48 am IST
SHARE ARTICLE
Photo
Photo

ਬੰਦਾ ਹੋਇਆ ਗ਼ੁਲਾਮ ਮਸ਼ੀਨਰੀ ਦਾ, ਤਦੇ ਬੀਪੀ ਤੇ ਸ਼ੂਗਰ ਨੇ ਗ੍ਰੱਸਿਆ ਏ। ਦਿਤੇ ਸੁੱਖ ਵਿਗਿਆਨ ਨੇ ਬਹੁਤ ਭਾਵੇਂ, ਸਬਰ ਸਹਿਜ ਵੀ ਮਨਾਂ ’ਚੋਂ ਨੱਸਿਆ ਏ।


ਬੰਦਾ ਹੋਇਆ ਗ਼ੁਲਾਮ ਮਸ਼ੀਨਰੀ ਦਾ, ਤਦੇ ਬੀਪੀ ਤੇ ਸ਼ੂਗਰ ਨੇ ਗ੍ਰੱਸਿਆ ਏ।
ਦਿਤੇ ਸੁੱਖ ਵਿਗਿਆਨ ਨੇ ਬਹੁਤ ਭਾਵੇਂ, ਸਬਰ ਸਹਿਜ ਵੀ ਮਨਾਂ ’ਚੋਂ ਨੱਸਿਆ ਏ।
ਹਰ ਕੋਈ ਅਪਣੇ ਆਪ ’ਚ ਮਸਤ ਹੋ ਕੇ, ਨਿੱਜ-ਵਾਦ ਦੇ ‘ਨਾਗ’ ਦਾ ‘ਡੱਸਿਆ’ ਏ।
ਦਿਸੇ ਸਾਫ਼ ਖਿਚਾਅ ਹੁਣ ਚਿਹਰਿਆਂ ’ਤੇ, ਤਬਲਾ ਜਿਉਂ ਵਜਾਉਣ ਲਈ ਕੱਸਿਆ ਏ।
ਟੱਚ-ਫ਼ੋਨ ਨੇ ਗਲੀਆਂ ਵਿਚ ਸੁੰਨ ਪਾਈ, ਛੋਟਾ-ਬੜਾ ਸਭ ਅੰਦਰ ਜਾ ਵੱਸਿਆ ਏ।
ਸੁਣਦਾ ਮਾਹੀ ਨਾ ‘ਵਾਈਫ਼’ ਦੀ ਗੱਲ ਦੇਖੋ, ‘ਵਾਈ-ਫਾਈ’ ਦੀ ਫਾਹੀ ਵਿਚ ਫਸਿਆ ਏ।
- ਤਰਲੋਚਨ ਸਿੰਘ ਦੁਪਾਲ ਪੁਰ, ਮੋਬਾਈਲ : 78146-92724

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement