ਖ਼ਬਰਾਂ |

ਤਾਜ਼ਾ |

ਗੁਰਦੁਆਰੇ ਬਣੇ ਦਰਦਮੰਦਾਂ ਲਈ ਰਾਹਤ ਦਾ ਮਰਕਜ਼
Published : Jul 30, 2026, 7:31 am IST
Updated : Jul 30, 2026, 3:04 pm IST
SHARE ARTICLE
Gurdwara Bangla Sahib CJP protest News
Gurdwara Bangla Sahib CJP protest News

ਸ਼ਿਵਸਾਗਰ (ਆਸਾਮ) ਦੇ ਗੁਰਦੁਆਰਾ ਸਿੰਘ ਸਭਾ ਨੇ ਸੱਚ ਕਰ ਦਿਖਾਇਆ

ਸ਼ਰਨ ਆਇਆਂ ਦੀ ਬਾਂਹ ਫੜਨ ਅਤੇ ਮਾਨਵਤਾ ਦੀ ਨਿਸ਼ਕਾਮ ਸੇਵਾ ਦੇ ਸਿੱਖ ਸੰਕਲਪ ਨੂੰ ਹਾਲ ਵਿਚ ਨਵੀਂ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਬਾਅਦ ਸ਼ਿਵਸਾਗਰ (ਆਸਾਮ) ਦੇ ਗੁਰਦੁਆਰਾ ਸਿੰਘ ਸਭਾ ਨੇ ਸੱਚ ਕਰ ਦਿਖਾਇਆ ਹੈ। ਜੰਤਰ ਮੰਤਰ ਵਿਖੇ ਕੌਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ‘ਸੰਸਦ ਭਵਨ ਚਲੋ’ ਮਾਰਚ ਉੱਤੇ ਪੁਲੀਸ ਲਾਠੀਚਾਰਜ ਤੇ ਹੰਝੂ ਗੈਸ ਨਾਲ ਝੰਬੇ ਨੌਜਵਾਨਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਗੁਰਦੁਆਰਾ ਬੰਗਲਾ ਸਾਹਿਬ ਨੇ ਇਨਸਾਨੀਅਤ ਦੇ ਨਾਤੇ ਜੋ ਰਾਹਤ ਪ੍ਰਦਾਨ ਕੀਤੀ, ਉਹ ਹੁਣ ਤਕ ਵੀ ਸੋਸ਼ਲ ਮੀਡੀਆ ਤੋਂ ਇਲਾਵਾ ਕੌਮਾਂਤਰੀ ਮੀਡੀਆ ਵਿਚ ਵੀ ਚਰਚਾ ਤੇ ਪ੍ਰਸੰਸਾ ਦਾ ਵਿਸ਼ਾ ਬਣੀ ਹੋਈ ਹੈ।

ਗੁਰਦੁਆਰਾ ਬੰਗਲਾ ਸਾਹਿਬ ਤੇ ਗੁਰਦੁਆਰਾ ਰਕਾਬ ਗੰਜ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀ.ਐਸ.ਜੀ.ਐਮ.ਸੀ.) ਦੇ ਪ੍ਰਬੰਧਾਂ ਅਧੀਨ ਹਨ। ਇਹ ਕਮੇਟੀ ਭਾਰਤੀ ਜਨਤਾ ਪਾਰਟੀ (ਭਾਜਪਾ) ਪੱਖੀ ਮੰਨੀ ਜਾਂਦੀ ਹੈ। ਪਰ ਇਸ ਕਮੇਟੀ ਨੇ ਮੁਸੀਬਤਜ਼ਦਾ ਨੌਜਵਾਨੀ ਨੂੰ ਨਾ ਸਿਰਫ਼ ਠਾਹਰ ਪ੍ਰਦਾਨ ਕੀਤੀ ਕੀਤੀ ਸਗੋਂ ਲੰਗਰ-ਪਾਣੀ ਦੀ ਵੀ ਕਮੀ ਨਹੀਂ ਆਉਣ ਦਿਤੀ। ਪ੍ਰਬੰਧਕਾਂ ਤੇ ਦੋਵਾਂ ਗੁਰਧਾਮਾਂ ਦੇ ਸਟਾਫ਼ ਦਾ ਕਹਿਣਾ ਸੀ ਕਿ ਗੁਰਅਸਥਾਨ ‘ਨਾ ਕੋ ਬੈਰੀ ਨਹੀ ਬਿਗਾਨਾ’ ਵਾਲੇ ਸਿਧਾਂਤ ਦੇ ਪ੍ਰਤੀਪਾਲਣ ਦੇ ਪਾਬੰਦ ਹਨ। ਇਨ੍ਹਾਂ ਅੰਦਰ ਆਉਣ ਵਾਲਾ ਹਰ ਬੰਦਾ ‘ਗੁਰੂ ਦਾ ਬੰਦਾ’ ਹੈ। 

ਸ਼ਿਵਸਾਗਰ (ਆਸਾਮ) ਦੇ ਗੁਰਦੁਆਰੇ ਦੀ ਮਿਸਾਲ ਤਾਂ ਹੋਰ ਵੀ ਨਿਵੇਕਲੀ ਹੈ। ਉਸ ਸ਼ਹਿਰ ਵਿਚ ਸਿਰਫ਼ 50 ਕੁ ਸਿੱਖ ਪਰਿਵਾਰ ਹਨ, ਪਰ ਗੁਰਦੁਆਰੇ ਦੀ ਇਮਾਰਤ ਖੁਲ੍ਹੀ-ਡੁਲ੍ਹੀ ਹੈ। ਉੱਥੇ 200 ਪਰਿਵਾਰਾਂ ਨੇ ਪਿਛਲੇ 10 ਦਿਨਾਂ ਤੋਂ ਸ਼ਰਨ ਲਈ ਹੋਈ ਹੈ। ਉੱਪਰੀ ਆਸਾਮ ਦੇ 7 ਜ਼ਿਲ੍ਹਿਆਂ ਨੂੰ ਹੜ੍ਹਾਂ ਦੀ ਭਾਰੀ ਮਾਰ ਪਿਛਲੇ 15 ਦਿਨਾਂ ਤੋਂ ਝੱਲਣੀ ਪੈ ਰਹੀ ਹੈ। ਬ੍ਰਹਮਪੁਤਰ ਨੇ ਕਈ ਵਰਿ੍ਹਆਂ ਮਗਰੋਂ ਇਸ ਖਿੱਤੇ ਵਿਚ ਅੰਤਾਂ ਦਾ ਕਹਿਰ ਢਾਹਿਆ ਹੈ। ਹੜ੍ਹਾਂ ਕਾਰਨ ਜਦੋਂ ਗੁਰਦੁਆਰੇ ਨੇੜਲੇ ਪਿੰਡ ਪਾਣੀਆਂ ਵਿਚ ਡੁੱਬਣ ਲੱਗੇ ਤਾਂ ਸੰਗਤ ਨੇ ਗੁਰੂ ਘਰ ਦੇ ਦਰ, ਹੜ੍ਹ-ਪੀੜਤਾਂ ਨੂੰ ਪਨਾਹ ਦੇਣ ਲਈ ਖੋਲ੍ਹ ਦਿਤੇ। ਨਾਲ ਹੀ ‘ਗਲੋਬਲ ਸਿੱਖਸ’ ਨਾਮੀ ਸੰਸਥਾ ਨੂੰ ਸਥਿਤੀ ਬਾਰੇ ਸੁਚੇਤ ਕਰ ਦਿਤਾ। ਗੁਰਦੁਆਰੇ ਵਲੋਂ ਪਹਿਲੇ ਦੋ ਦਿਨ 2 ਹਜ਼ਾਰ ਦੇ ਕਰੀਬ ਲੋਕਾਂ ਲਈ ਲੰਗਰ ਦਾ ਇੰਤਜ਼ਾਮ ਖ਼ੁਦ ਕੀਤਾ ਗਿਆ। ਫਿਰ ਗਲੋਬਲ ਸਿੱਖਸ ਦੇ ਵਾਲੰਟੀਅਰ ਵੀ ਟਰੈਕਟਰਾਂ-ਟਰਾਲੀਆਂ ਉੱਤੇ ਹਰ ਤਰ੍ਹਾਂ ਦੀ ਰਾਹਤ ਸਮੱਗਰੀ ਲੈ ਕੇ ਆ ਪੁੱਜੇ।

ਸਿੱਖ ਭਾਈਚਾਰੇ ਵਲੋਂ ਦਿਖਾਈ ਸੇਵਾ-ਭਾਵਨਾ ਤੋਂ ਪ੍ਰਭਾਵਿਤ ਹੋ ਕੇ ਸ਼ਿਵਸਾਗਰ ਦੇ ਮਾਰਵਾੜੀ ਸਮਾਜ ਤੇ ਹੋਰ ਧਨਾਢ ਵਪਾਰੀਆਂ-ਕਾਰੋਬਾਰੀਆਂ ਨੇ ਵੀ ਗੁਰਦੁਆਰੇ ਵਿਖੇ ਰਸਦ ਤੇ ਹੋਰ ਰਾਹਤ ਸਮੱਗਰੀ ਪਹੁੰਚਾਉਣੀ ਸ਼ੁਰੂ ਕਰ ਦਿਤੀ। ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਖ਼ਦਸ਼ਾ ਹੈ ਕਿ ਹੜ੍ਹ ਦਾ ਪਾਣੀ ਘਟਣ ਦੇ ਬਾਵਜੂਦ ਸਮੁੱਚੇ ਇਲਾਕੇ ਵਿਚ ਬਿਮਾਰੀਆਂ, ਖ਼ਾਸ ਕਰ ਕੇ ਪੇਟ ਦੇ ਰੋਗ ਵਿਆਪਕ ਪੱਧਰ ’ਤੇ ਫੈਲ ਸਕਦੇ ਹਨ। ਉਨ੍ਹਾਂ ਨੇ ਆਸਾਮ ਦੇ ਮੁਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੂੰ ਅਪੀਲ ਕੀਤੀ ਹੈ ਕਿ ਉਹ ਦੋ ਸਰਕਾਰੀ ਡਾਕਟਰਾਂ ਦੀ ਗੁਰਦੁਆਰੇ ਵਿਖੇ ਤਾਇਨਾਤੀ ਸੰਭਵ ਬਣਾ ਦੇਣ; ਦਵਾਈਆਂ-ਟੀਕਿਆਂ ਦਾ ਪ੍ਰਬੰਧ ਗੁਰਦੁਆਰਾ ਕਮੇਟੀ ਖ਼ੁਦ ਕਰ ਲਵੇਗੀ। ਉਨ੍ਹਾਂ ਨੂੰ ਯਕੀਨ ਹੈ ਕਿ ਜੇਕਰ ਰਾਜ ਸਰਕਾਰ ਉਨ੍ਹਾਂ ਦੀ ਮੰਗ ਮੰਨ ਲੈਂਦੀ ਹੈ ਤਾਂ ਗੁਰਦੁਆਰਾ ਕਮੇਟੀ ਆਸ-ਪਾਸ ਦੇ ਘੱਟੋਘੱਟ ਇਕ ਦਰਜਨ ਪਿੰਡਾਂ ਨੂੰ ਮਹਾਂਮਾਰੀਆਂ ਤੋਂ ਬਚਾਉਣ ਦੇ ਸਮਰੱਥ ਹੋ ਜਾਵੇਗੀ।

ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਵਾਲੇ ਅਨਸਰਾਂ ਦੀ ਗਿਣਤੀ ਸੋਸ਼ਲ ਮੀਡੀਆ ਮੰਚਾਂ ’ਤੇ ਕਾਫ਼ੀ ਜ਼ਿਆਦਾ ਹੈ। ਪਰ ਕੁਦਰਤੀ ਆਫ਼ਤਾਂ ਜਾਂ ਇਨਸਾਨੀ ਤੁਅੱਸਬ ਵਲੋਂ ਢਾਹੇ ਕਹਿਰਾਂ ਵੇਲੇ ਇਹ ਭਾਈਚਾਰਾ ਜਦੋਂ ਪੀੜਤਾਂ ਲਈ ਰਾਹਤ ਸਭ ਤੋਂ ਪਹਿਲਾਂ ਯਕੀਨੀ ਬਣਾਉਂਦਾ ਹੈ ਤਾਂ ਇਸ ਦੇ ਪ੍ਰਸੰਸਕਾਂ ਅਤੇ ਇਸ ਅੰਦਰਲੇ ਸੇਵਾ ਦੇ ਜਜ਼ਬੇ ਦੀ ਸਰਾਹਨਾ ਕਰਨ ਵਾਲਿਆਂ ਦੀ ਤਾਦਾਦ ਖ਼ੁਦ-ਬਖ਼ੁਦ ਛਾਲਾਂ ਮਾਰ ਕੇ ਵੱਧ ਜਾਂਦੀ ਹੈ। ਗੁਜਰਾਤ ਵਿਚ ਹਾਲੀਆ ਹੜ੍ਹਾਂ ਦੌਰਾਨ ਪਾਣੀ ਵਿਚ ਮੋਢਿਆਂ ਤਕ ਡੁੱਬਿਆ ਇਕ ਵਿਅਕਤੀ ਨੇੜਲੇ ਮਕਾਨ ਦੀ ਛੱਤ ’ਤੇ ਪਨਾਹ ਲੈਣ ਵਾਲੇ ਕੁੱਝ ਲੋਕਾਂ ਨੂੰ ਇਹ ਕਹਿੰਦਿਆਂ ਸੁਣਿਆ ਗਿਆ ਸੀ ਕਿ ਜੇ ਇਹ ਵੀਡੀਓ ਵਾਇਰਲ ਹੋ ਗਈ ਤਾਂ ਸਰਕਾਰ ਤੋਂ ਪਹਿਲਾਂ ਸਿੱਖ ਵਲੰਟੀਅਰ ਇਸ ਇਲਾਕੇ ਵਿਚ ਰਾਹਤ-ਸਮੱਗਰੀ ਸਮੇਤ ਪਹੁੰਚ ਜਾਣਗੇ।

ਅਜਿਹਾ ਅਕਸ ਕਿਸੇ ਵੱਡੇ ਖ਼ਜ਼ਾਨੇ ਨਾਲੋਂ ਵੱਧ ਕੀਮਤੀ ਹੈ। ਸਮੁੱਚੇ ਭਾਈਚਾਰੇ ਦਾ ਸਾਂਝਾ ਯਤਨ ਅਜਿਹੇ ਅਕਸ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਲ ਸੇਧਿਤ ਰਹਿਣਾ ਚਾਹੀਦਾ ਹੈ। ਹਰ ਸਿੱਖ ਨੂੰ ‘ਖ਼ਾਲਿਸਤਾਨੀ’ ਦੱਸਣ ਵਾਲਿਆਂ ਦੀ ਗਿਣਤੀ ਨਾ ਅਫ਼ਸਰਸ਼ਾਹੀ ਵਿਚ ਘੱਟ ਹੈ ਅਤੇ ਨਾ ਹੀ ਸਿਆਸਤਦਾਨਾਂ ਤੇ ਉਨ੍ਹਾਂ ਦੇ ਪੈਰੋਕਾਰਾਂ ਵਿਚ। ਅਜਿਹੇ ਨਿੰਦਕਾਂ-ਨੁਕਤਾਚੀਨਾਂ ਦੀ ਪ੍ਰਵਾਹ ਕੀਤੇ ਬਿਨਾਂ ਨਿਸ਼ਕਾਮ ਸੇਵਾ ਦਾ ਸਿੱਖੀ ਜਜ਼ਬਾ ਤੇ ਜਲੌਅ ਹਰ ਹਾਲ ਸਜੀਵ ਰਹਿਣਾ ਚਾਹੀਦਾ ਹੈ। 


 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM

Raja Warring ਨੇ ਜਿਹੜੇ ਮੁੰਡੇ ਤੋਂ Channi ਨੂੰ ਫ਼ੋਨ ਲਵਾਇਆ, ਉਸ 'ਤੇ ਚਿੱਟੇ ਦਾ ਪਰਚਾ' - Tarunpreet Singh Sond

06 Aug 2026 3:13 PM

'ਮੈਨੂੰ ਕੋਈ ਬਿਨਾਂ ਪੱਗ ਤੋ ਫਿਲਮ ਕਰਨ ਲਈ 100 ਕਰੋੜ ਵੀ ਦੇਵੇ, ਮੈਂ ਨਹੀਂ ਕਰਾਂਗਾ': Raj Kundra Exclusive Interview

04 Aug 2026 1:38 PM

'ਕੇਂਦਰ ਸਰਕਾਰ ਬਹੁਤ ਹੀ ਮਾੜੇ ਤਰੀਕੇ ਨਾਲ਼ ਕਰ ਰਹੀ ਕੰਮ', ਬਦਮਾਸ਼ੀ ਨਾਲ਼ ਇਨ੍ਹਾ ਨੇ E20 ਲਿਆਂਦਾ: Inderbir Singh Nijjar

04 Aug 2026 1:37 PM
Advertisement