Arvi Singh Saggu Canada News: ਕੈਨੇਡਾ ਵਿਚ ਪੰਜਾਬੀ ਦਾ ਕੁੱਟ-ਕੁੱਟ ਕੇ ਕਤਲ

By : GAGANDEEP

Published : Oct 31, 2025, 6:33 am IST
Updated : Oct 31, 2025, 8:46 am IST
SHARE ARTICLE
Arvi Singh Saggu canada murder News
Arvi Singh Saggu canada murder News

ਕਾਰ 'ਤੇ ਪਿਸ਼ਾਬ ਕਰਨ ਤੋਂ ਰੋਕਣ 'ਤੇ ਮੁਲਜ਼ਮ ਨੇ ਦਿੱਤਾ ਵਾਰਦਾਤ ਨੂੰ ਅੰਜਾਮ, 55 ਸਾਲਾ ਵਪਾਰੀ ਅਰਵੀ ਸਿੰਘ ਸੱਗੂ ਵਜੋਂ ਹੋਈ ਪਛਾਣ

Arvi Singh Saggu canada murder News:  ਕੈਨੇਡਾ ਦੇ ਐਡਮੰਟਨ ਸ਼ਹਿਰ ਵਿਚ ਪੰਜਾਬੀ ਮੂਲ ਦੇ 55 ਸਾਲਾ ਵਪਾਰੀ ਅਰਵੀ ਸਿੰਘ ਸੱਗੂ ਦੀ ਇਕ ਅਜਨਬੀ ਨਾਲ ਝਗੜੇ ਤੋਂ ਬਾਅਦ ਮੌਤ ਹੋ ਗਈ। ਇਹ ਘਟਨਾ 109 ਸਟ੍ਰੀਟ ’ਤੇ ਸਥਿਤ “ਦ ਕਾਮਨ” ਰੈਸਟੋਰੈਂਟ ਦੇ ਨੇੜੇ 19 ਅਕਤੂਬਰ ਨੂੰ ਡਾਊਨਟਾਊਨ ਐਡਮੰਟਨ ਵਿਚ ਹੋਈ, ਜਦੋਂ ਸਾਗੂ ਨੇ ਇਕ ਵਿਅਕਤੀ ਨੂੰ ਅਪਣੀ ਕਾਰ ’ਤੇ ਪੇਸ਼ਾਬ ਕਰਦੇ ਦੇਖਿਆ।  

ਐਡਮੰਟਨ ਪੁਲਿਸ ਸਰਵਿਸ (ਈਪੀਐਸ) ਦੇ ਮੁਤਾਬਕ, ਸੱਗੂ ਅਤੇ ਉਸ ਦੀ ਪ੍ਰੇਮਿਕਾ ਰਾਤ ਦਾ ਖਾਣਾ ਖਾ ਕੇ ਆਪਣੀ ਕਾਰ ਵੱਲ ਵਾਪਸ ਜਾ ਰਹੇ ਸਨ ਤਾਂ ਉਨ੍ਹਾਂ ਨੇ ਉਸ ਵਿਅਕਤੀ ਨੂੰ ਗੱਡੀ 'ਤੇ ਪੇਸ਼ਾਬ ਕਰਦੇ ਦੇਖਿਆ। ਜਦੋਂ ਸਾਗੂ ਨੇ ਉਸ ਨੂੰ ਟੋਕਿਆ ਤਾਂ ਵਿਅਕਤੀ ਨੇ ਕਥਿਤ ਤੌਰ ’ਤੇ ਉਸ ਦੇ ਸਿਰ ’ਤੇ ਹਮਲਾ ਕੀਤਾ, ਜਿਸ ਨਾਲ ਸੱਗੂ ਜ਼ਮੀਨ ’ਤੇ ਡਿੱਗ ਗਿਆ ਅਤੇ ਬੇਹੋਸ਼ ਹੋ ਗਿਆ। ਸੱਗੂ ਨੂੰ ਗੰਭੀਰ ਸੱਟਾਂ ਲੱਗੀਆਂ ਸਨ, ਉਸ ਨੂੰ ਹਸਪਤਾਲ ਪਹੁੰਚਾਇਆ ਗਿਆ।

24 ਅਕਤੂਬਰ ਨੂੰ ਉਸ ਦੀ ਮੌਤ ਹੋ ਗਈ। ਪੁਲਿਸ ਨੇ 40 ਸਾਲਾ ਕਾਇਲ ਪੈਪਿਨ ਨੂੰ ਗਿ੍ਰਫਤਾਰ ਕਰ ਲਿਆ ਹੈ, ਜਿਸ ’ਤੇ ਸ਼ੁਰੂ ਵਿਚ ਗੰਭੀਰ ਹਮਲੇ ਦਾ ਦੋਸ਼ ਲਗਾਇਆ ਗਿਆ ਸੀ। ਜਾਂਚਕਰਤਾਵਾਂ ਨੇ ਕਿਹਾ ਕਿ ਸੱਗੂ ਅਤੇ ਪੈਪਿਨ ਇਕ-ਦੂਜੇ ਨੂੰ ਨਹੀਂ ਜਾਣਦੇ ਸਨ। ਈਪੀਐਸ ਦੀ ਹੋਮਿਸਾਈਡ ਯੂਨਿਟ ਨੇ ਜਾਂਚ ਦੀ ਕਮਾਨ ਸੰਭਾਲ ਲਈ ਹੈ ਅਤੇ ਪੁਲਿਸ ਨੇ ਕਿਹਾ ਹੈ ਕਿ ਹੋਰ ਦੋਸ਼ ਵੀ ਲਗਾਏ ਜਾ ਸਕਦੇ ਹਨ। ਪੈਪਿਨ ਨੂੰ 4 ਨਵੰਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।             (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement