ਕੈਨੇਡਾ ਵਿਚ ਬਦਮਾਸ਼ੀ ਕਰਨ ਵਾਲੇ ਵਿਦਿਆਰਥੀਆਂ ਲਈ ਮਾੜੀ ਖ਼ਬਰ, ਕੀਤੇ ਜਾਣਗੇ ਡਿਪੋਰਟ!
Published : Nov 29, 2019, 11:12 am IST
Updated : Nov 29, 2019, 11:12 am IST
SHARE ARTICLE
Students in Canada
Students in Canada

ਇੰਝ ਲਗਦਾ ਹੈ ਕਿ ਇਹਨਾਂ ਨੂੰ ਕਿਸੇ ਸਰਕਾਰ ਜਾਂ ਪੁਲਿਸ ਦਾ ਕੋਈ ਡਰ ਹੀ ਨਹੀਂ ਹੈ।

ਕੈਨੇਡਾ: ਕੈਨੇਡਾ ਵਿਚ ਜਾ ਕੇ ਪੜਾਈ ਕਰ ਕੇ ਆਪਣੀ ਜ਼ਿੰਦਗੀ ਬਣਾਉਣ ਵਾਸਤੇ ਪੰਜਾਬੀ ਤੇਜ਼ੀ ਨਾਲ ਆਈਲਟਸ ਕਰ ਕੇ ਜਾ ਰਹੇ ਹਨ। ਇੱਥੇ ਨੌਜਵਾਨ ਪੜਾਈ ਕਰਨ ਵਾਸਤੇ ਜਾਂਦੇ ਹਨ ਪਰ ਉੱਥੇ ਇਹਨਾਂ ਦੀਆਂ ਹਰਕਤਾਂ ਤੋਂ ਪੂਰੇ ਪੰਜਾਬੀ ਸਮਾਜ ਦਾ ਸਿਰ ਸ਼ਰਮ ਨਾਲ ਝੁਕਦਾ ਜਾ ਰਿਹਾ ਹੈ।

PhotoPhotoਆਪਣੀਆਂ ਹਰਕਤਾਂ ਕਰ ਕੇ ਕਦੇ ਇਹ ਜਿੱਥੇ ਰਹਿੰਦੇ ਹਨ ਉੱਥੇ ਦੇ ਖਿਲਾਰਿਆਂ ਦੀਆਂ ਇਹਨਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਹਨ ਜਿਸ ਵਿਚ ਘਰਾਂ ਦੇ ਮਾਲਿਕ ਇਹਨਾਂ ਕੋਲੋਂ ਬੇਹੱਦ ਤੰਗ ਹੁੰਦੇ ਨੇ ਤੇ ਦੂਜੇ ਪਾਸੇ ਪੰਜਾਬੀ ਨੌਜਵਾਨਾਂ ਦੀਆਂ ਲੜਾਈਆਂ ਤਾਂ ਹੁਣ ਆਮ ਹੋ ਗਈਆਂ ਹਨ। ਜਿਹਨਾਂ ਕਰ ਕੇ ਸਟੂਡੈਂਟਸ ਦੇ ਨਾਲ ਉੱਥੇ ਦੇ ਲੋਕ ਨਫ਼ਰਤ ਕਰਨ ਲੱਗ ਪਏ ਹਨ। ਆਲਮ ਇਹ ਹੈ ਕਿ ਕੁਝ ਕਿ ਇਹੋ ਜਿਹਿਆਂ ਕਰ ਕੇ ਸਾਰੇ ਸਟੂਡੈਂਟਸ ਨੂੰ ਗਲਤ ਨਿਗਾਹ ਨਾਲ ਦੇਖਿਆ ਜਾ ਰਿਹਾ ਹੈ।

PhotoPhoto ਹੁਣ ਇਹਨਾਂ ਦੀਆਂ ਲੜਾਈਆਂ ਤੋਂ ਤੰਗ ਆਈ ਕੈਨੇਡਾ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਕੈਨੇਡਾ ਦੀ ਸਰਕਾਰ ਨੇ ਹੁਣ ਇਹਨਾਂ ਨੌਜਵਾਨਾਂ ਨੂੰ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹਨਾਂ ਵਿਚੋਂ ਕੁਝ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ ਤੇ ਕੁਝ ਕ ਦੀ ਪਛਾਣ ਕੀਤੀ ਜਾ ਰਹੀ ਹੈ ਜਿਹਨਾਂ ਨੂੰ ਵੀ ਜਲਦ ਡਿਪੋਰਟ ਕਰ ਦਿੱਤਾ ਜਾਵੇਗਾ। ਇਸ ਨਾਲ ਸਬੰਧਿਤ ਕਈ ਵੀਡੀਉ ਸਾਹਮਣੇ ਆ ਚੁੱਕੀਆਂ ਹਨ।

PhotoPhotoਇੰਝ ਲਗਦਾ ਹੈ ਕਿ ਇਹਨਾਂ ਨੂੰ ਕਿਸੇ ਸਰਕਾਰ ਜਾਂ ਪੁਲਿਸ ਦਾ ਕੋਈ ਡਰ ਹੀ ਨਹੀਂ ਹੈ। ਇਹ ਵਿਦਿਆਰਥੀ ਸ਼ਰੇਆਮ ਹੀ ਲੜਾਈ ਕਰ ਰਹੇ ਹਨ ਤੇ ਇਸ ਦੇ ਨਾਲ ਹੀ ਉਹ ਗੱਡੀਆਂ ਭੰਨ ਦੇ ਵੀ ਨਜ਼ਰ ਆਉਂਦੇ ਹਨ। ਕੈਨੇਡਾ ਜਾਂ ਹੋਰ ਵਿਦੇਸ਼ੀ ਥਾਵਾਂ ਤੇ ਲੋਕ ਅਪਣਾ ਕਰੀਅਰ ਬਣਾਉਣ ਜਾਂਦੇ ਹਨ ਪਰ ਕੁੱਝ ਲੋਕਾਂ ਨੂੰ ਉੱਥੇ ਜਾ ਕੇ ਵੀ ਇਸ ਦਾ ਮਤਲਬ ਪਤਾ ਨਹੀਂ ਹੁੰਦਾ ਕਿ ਉਹ ਉੱਥੇ ਕੀ ਕਰਨ ਆਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement