US Storms: ਅਮਰੀਕਾ 'ਚ ਤੂਫ਼ਾਨ ਕਾਰਨ 21 ਮੌਤਾਂ, 42 ਜ਼ਖਮੀ
Published : May 28, 2024, 12:06 pm IST
Updated : May 28, 2024, 12:06 pm IST
SHARE ARTICLE
File Photo
File Photo

ਬੇਸਬਾਲ ਆਕਾਰ ਦੇ ਗੜੇ ਡਿੱਗੇ, ਤੇਜ਼ ਹਵਾਵਾਂ ਕਾਰਨ 10 ਕਰੋੜ ਲੋਕ ਪ੍ਰਭਾਵਿਤ

US Storms:  ਵਸ਼ਿੰਗਟਨ - ਐਤਵਾਰ (26 ਮਈ) ਨੂੰ ਅਮਰੀਕਾ ਦੇ ਟੈਕਸਾਸ, ਓਕਲਾਹੋਮਾ ਅਤੇ ਅਰਕਨਸਾਸ ਸੂਬਿਆਂ ਵਿਚ ਆਏ ਤੂਫ਼ਾਨ ਕਾਰਨ 21 ਲੋਕਾਂ ਦੀ ਮੌਤ ਹੋ ਗਈ ਅਤੇ 42 ਤੋਂ ਵੱਧ ਜ਼ਖਮੀ ਹੋ ਗਏ। ਅਮਰੀਕੀ ਮੀਡੀਆ ਹਾਊਸ ਸੀਐਨਐਨ ਮੁਤਾਬਕ ਤੂਫ਼ਾਨ, ਗੜੇਮਾਰੀ ਅਤੇ ਤੇਜ਼  ਹਵਾਵਾਂ ਕਾਰਨ ਕਰੀਬ 10 ਕਰੋੜ ਲੋਕ ਪ੍ਰਭਾਵਿਤ ਹੋਏ ਹਨ।

ਅਮਰੀਕਾ ਦੇ ਮੌਸਮ ਵਿਭਾਗ ਨੇ ਅੱਜ (27 ਮਈ) ਨੂੰ ਇਨ੍ਹਾਂ ਤਿੰਨਾਂ ਸੂਬਿਆਂ ਵਿਚ ਗੜੇਮਾਰੀ ਦੇ ਨਾਲ-ਨਾਲ ਤੂਫ਼ਾਨ ਅਤੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਤੂਫ਼ਾਨ ਨਾਲ ਕਈ ਇਮਾਰਤਾਂ, ਬਿਜਲੀ, ਗੈਸ ਲਾਈਨਾਂ ਅਤੇ ਇੱਕ ਬਾਲਣ ਸਟੇਸ਼ਨ ਤਬਾਹ ਹੋ ਗਿਆ ਸੀ। ਵ੍ਹਾਈਟ ਹਾਊਸ ਮੁਤਾਬਕ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਪੂਰੀ ਘਟਨਾ 'ਤੇ ਨਜ਼ਰ ਰੱਖ ਰਹੇ ਹਨ। ਬਚਾਅ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ ਹੈ।

ਇਲੀਨੋਇਸ, ਕੈਂਟਕੀ, ਮਿਸੂਰੀ ਅਤੇ ਟੈਨੇਸੀ ਸ਼ਹਿਰਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਇੱਥੇ ਬੇਸਬਾਲ ਦੇ ਆਕਾਰ ਦੇ ਗੜੇ ਪੈ ਰਹੇ ਹਨ। ਇਸ ਕਾਰਨ 40 ਲੱਖ ਤੋਂ ਵੱਧ ਲੋਕ ਡਰ ਦੇ ਸਾਏ ਹੇਠ ਰਹਿ ਰਹੇ ਹਨ। ਇਨ੍ਹਾਂ ਰਾਜਾਂ ਵਿੱਚ 136 ਤੋਂ 165 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement