ਕੈਨੇਡਾ 'ਚ 67 ਲੋਕਾਂ ਨੂੰ ਲਿਜਾ ਰਹੇ ਜਹਾਜ਼ 'ਚ ਲੱਗੀ ਅੱਗ, ਯਾਤਰੀ ਸੁਰੱਖਿਅਤ
Published : Mar 26, 2018, 3:55 pm IST
Updated : Mar 26, 2018, 3:55 pm IST
SHARE ARTICLE
Air Canada
Air Canada

ਐਤਵਾਰ ਨੂੰ ਕੈਨੇਡਾ ਏਅਰਲਾਈਨਜ਼ ਦੇ ਇਕ ਯਾਤਰੀ ਜਹਾਜ਼ ਦੇ ਕਾਕਪਿਟ 'ਚ ਖ਼ਰਾਬੀ ਕਾਰਨ ਇਸ ਨੂੰ ਉਤਰੀ ਵਰਜੀਨੀਆ ਹਵਾਈ ਅੱਡੇ ਦੇ ਬਾਹਰ ਉਤਾਰਨਾ ਪਿਆ।

ਟੋਰਾਂਟੋ: ਐਤਵਾਰ ਨੂੰ ਕੈਨੇਡਾ ਏਅਰਲਾਈਨਜ਼ ਦੇ ਇਕ ਯਾਤਰੀ ਜਹਾਜ਼ ਦੇ ਕਾਕਪਿਟ 'ਚ ਖ਼ਰਾਬੀ ਕਾਰਨ ਇਸ ਨੂੰ ਉਤਰੀ ਵਰਜੀਨੀਆ ਹਵਾਈ ਅੱਡੇ ਦੇ ਬਾਹਰ ਉਤਾਰਨਾ ਪਿਆ। ਇਸ 'ਚ ਸਵਾਰ ਸਾਰੇ 67 ਯਾਤਰੀ ਸੁਰੱਖਿਅਤ ਹਨ। ਸੰਘੀ ਜਹਾਜ਼ ਪ੍ਰਸ਼ਾਸਨ ਨੇ ਇਥੇ ਜਾਰੀ ਇਕ ਬਿਆਨ 'ਚ ਕਿਹਾ ਕਿ ਇਹ ਜਹਾਜ਼ ਟੋਰਾਂਟੋ ਤੋਂ 67 ਲੋਕਾਂ ਨੂੰ ਲੈ ਕੇ ਰੋਨਾਲਡ ਰੀਗਨ ਵਾਸ਼ਿੰਗਟਨ ਹਵਾਈ ਅੱਡੇ ਲਈ ਰਵਾਨਾ ਹੋਇਆ ਸੀ ਅਤੇ ਕਾਕਪਿਟ 'ਚੋਂ ਧੂੰਆਂ ਨਿਕਲਦਾ ਦੇਖ ਕੇ ਪਾਇਲਟ ਨੇ ਇਸ ਨੂੰ ਉਤਰੀ ਵਰਜੀਨੀਆ 'ਚ ਡੁੱਲੇਸ ਕੌਮਾਂਤਰੀ ਹਵਾਈ ਅੱਡੇ 'ਤੇ ਉਤਾਰ ਦਿਤਾ। ਇਸ 'ਚ ਸਵਾਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿਤੇ ਹਨ। Air CanadaAir Canadaਇਸ ਜਹਾਜ਼ 'ਚ 63 ਯਾਤਰੀ ਅਤੇ 4 ਕਰੂ ਮੈਂਬਰ ਸਵਾਰ ਸਨ। ਅਜੇ ਤਕ ਏਜੰਸੀ ਜਾਂ ਏਅਰਲਾਈਨਜ਼ ਵਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇਕ ਯਾਤਰੀ ਨੇ ਜਹਾਜ਼ ਦੀਆਂ ਤਸਵੀਰਾਂ ਟਵਿੱਟਰ 'ਤੇ ਸਾਂਝੀਆਂ ਕੀਤੀਆਂ ਹਨ।

Location: Canada, Ontario, Toronto

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement