ਬਰਤਾਨੀਆ ਜਾਣ ਲਈ ਹੁਣ ਈ-ਵੀਜ਼ਾ ਲਾਜ਼ਮੀ

By : GAGANDEEP

Published : Feb 26, 2026, 6:27 am IST
Updated : Feb 26, 2026, 7:45 am IST
SHARE ARTICLE
E-visa now mandatory to travel to Britain
E-visa now mandatory to travel to Britain

ਇਹ ਨਵੀਂ ਪ੍ਰਣਾਲੀ ਪੁਰਾਣੇ ਕਾਗਜ਼ੀ ਵੀਜ਼ਾ ਸਟਿੱਕਰਾਂ ਦੀ ਥਾਂ ਲਵੇਗੀ।

E-visa now mandatory to travel to Britain: ਬਰਤਾਨੀਆ ਨੇ ਅਪਣੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾਉਣ ਵਲ ਵੱਡਾ ਕਦਮ ਚੁਕਿਆ ਹੈ। ਬੁਧਵਾਰ ਤੋਂ ਨਵੇਂ ਨਿਯਮ ਲਾਗੂ ਹੋ ਗਏ ਹਨ, ਜਿਨ੍ਹਾਂ ਅਧੀਨ ਭਾਰਤੀ ਮੁਸਾਫ਼ਰਾਂ ਲਈ ਈ-ਵੀਜ਼ਾ ਲਾਜ਼ਮੀ ਹੋਵੇਗਾ ਅਤੇ ਉਹ ਦੇਸ਼, ਜਿਨ੍ਹਾਂ ਨੂੰ ਵੀਜ਼ਾ ਦੀ ਲੋੜ ਨਹੀਂ, ਉਨ੍ਹਾਂ ਦੇ ਮੁਸਾਫ਼ਰਾਂ ਲਈ ਇਲੈਕਟ੍ਰਾਨਿਕ ਟਰੈਵਲ ਆਥਰਾਈਜੇਸ਼ਨ (ਈ.ਟੀ.ਏ.) ਲਾਜ਼ਮੀ ਕਰ ਦਿਤਾ ਗਿਆ ਹੈ।

ਇਹ ਨਵੀਂ ਪ੍ਰਣਾਲੀ ਪੁਰਾਣੇ ਕਾਗਜ਼ੀ ਵੀਜ਼ਾ ਸਟਿੱਕਰਾਂ ਦੀ ਥਾਂ ਲਵੇਗੀ। ਹਾਲਾਂਕਿ ਬਾਇਓਮੈਟਰਿਕ ਰਜਿਸਟ੍ਰੇਸ਼ਨ ਲਈ ਅਰਜ਼ੀ ਕੇਂਦਰ ਉਤੇ ਜਾਣਾ ਜ਼ਰੂਰੀ ਰਹੇਗਾ, ਪਰ ਹੁਣ ਪਾਸਪੋਰਟ ਪ੍ਰਕਿਰਿਆ ਦੌਰਾਨ ਜਮ੍ਹਾਂ ਨਹੀਂ ਕਰਵਾਉਣਾ ਪਵੇਗਾ। ਯੂ.ਕੇ. ਦੇ ਮਾਈਗ੍ਰੇਸ਼ਨ ਮੰਤਰੀ ਮਾਈਕ ਟੈਪ ਨੇ ਕਿਹਾ ਕਿ ਮੁਸਾਫ਼ਰਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਕੋਲ ਸਹੀ ਡਿਜੀਟਲ ਅਨੁਮਤੀ ਹੋਵੇ, ਨਹੀਂ ਤਾਂ ਏਅਰਲਾਈਨ ਕੰਪਨੀਆਂ ਉਨ੍ਹਾਂ ਨੂੰ ਬੋਰਡਿੰਗ ਤੋਂ ਰੋਕ ਸਕਦੀਆਂ ਹਨ। ਈ.ਟੀ.ਏ. ਦੀ ਕੀਮਤ 16 ਪੌਂਡ ਹੈ, ਜੋ ਦੋ ਸਾਲ ਲਈ ਜਾਂ ਪਾਸਪੋਰਟ ਦੀ ਮਿਆਦ ਖ਼ਤਮ ਹੋਣ ਤਕ ਵੈਧ ਰਹੇਗੀ। ਅਮਰੀਕਾ, ਕੈਨੇਡਾ ਅਤੇ ਫਰਾਂਸ ਸਮੇਤ 85 ਦੇਸ਼ਾਂ ਦੇ ਮੁਸਾਫ਼ਰਾਂ ਲਈ ਇਹ ਲਾਜ਼ਮੀ ਹੈ। ਬਿ੍ਰਟਿਸ਼ ਅਤੇ ਆਇਰਿਸ਼ ਨਾਗਰਿਕਾਂ ਨੂੰ ਛੋਟ ਦਿਤੀ ਗਈ ਹੈ।        (ਪੀ.ਟੀ.ਆਈ.) 


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement