ਟਰੰਪ ਟੈਰਿਫ਼ ਦੀ ਸੂਰਜੀ ਗਰਮੀ ਨੇ ਚੜ੍ਹਾਇਆ ਪਾਰਾ, ਭਾਰਤ ਤੋਂ ਸੂਰਜੀ ਆਯਾਤ ਉਤੇ 126 ਫ਼ੀਸਦ ਟੈਰਿਫ਼
Published : Feb 26, 2026, 6:25 am IST
Updated : Feb 26, 2026, 7:46 am IST
SHARE ARTICLE
Photo
Photo

ਸੁਪਰੀਮ ਕੋਰਟ ਤੋਂ ਟੈਰਿਫ 'ਤੇ ਝਟਕਾ ਮਿਲਣ ਦੇ ਬਾਵਜੂਦ ਟਰੰਪ ਪਿੱਛੇ ਹਟਣ ਦੇ ਕੋਈ ਸੰਕੇਤ ਨਹੀਂ ਦਿਖਾਉਂਦੇ।

ਨਵੀਂ ਦਿੱਲੀ : ਸੁਪਰੀਮ ਕੋਰਟ ਤੋਂ ਟੈਰਿਫ ’ਤੇ ਝਟਕਾ ਮਿਲਣ ਦੇ ਬਾਵਜੂਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਿੱਛੇ ਹਟਣ ਦੇ ਕੋਈ ਸੰਕੇਤ ਨਹੀਂ ਦਿਖਾਉਂਦੇ। ਉਨ੍ਹਾਂ ਨੇ ਹੁਣ ਵੱਖ-ਵੱਖ ਤਰੀਕਿਆਂ ਨਾਲ ਦੇਸ਼ਾਂ ’ਤੇ ਟੈਰਿਫ਼ ਲਗਾਉਣਾ ਸ਼ੁਰੂ ਕਰ ਦਿਤਾ ਹੈ। ਇਸ ਲੜੀ ਵਿਚ ਉਨ੍ਹਾਂ ਨੇ ਭਾਰਤ ਵਿਚ ਇਕ ਸੈਕਟਰ ’ਤੇ 126 ਫ਼ੀਸਦ ਟੈਰਿਫ਼ ਦਾ ਐਲਾਨ ਕੀਤਾ ਹੈ।

ਇਸ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ, ਖਾਸ ਕਰਕੇ ਉਦੋਂ ਜਦੋਂ ਅਮਰੀਕਾ ਨਾਲ ਵਪਾਰ ਸਮਝੌਤਾ ਕੀਤਾ ਗਿਆ ਹੈ। ਬਲੂਮਬਰਗ ਦੀ ਰਿਪੋਰਟ ਅਨੁਸਾਰ ਅਮਰੀਕਾ ਨੇ ਭਾਰਤ ਤੋਂ ਸੂਰਜੀ ਆਯਾਤ ’ਤੇ 126 ਫ਼ੀਸਦ ਆਯਾਤ ਡਿਊਟੀ ਲਗਾਈ ਹੈ। ਹਾਲਾਂਕਿ, ਇਹ ਡਿਊਟੀ ਸਿਰਫ਼ ਭਾਰਤ ’ਤੇ ਹੀ ਨਹੀਂ ਲਗਾਈ। ਅਮਰੀਕਾ ਨੇ ਇੰਡੋਨੇਸ਼ੀਆ ਤੋਂ ਸੂਰਜੀ ਆਯਾਤ ’ਤੇ ਡਿਊਟੀ ਵੀ 86 ਫ਼ੀਸਦ ਤੋਂ ਵਧਾ ਕੇ 143 ਫ਼ੀਸਦ ਕਰ ਦਿਤੀ ਹੈ। ਲਾਓਸ ’ਤੇ ਡਿਊਟੀ ਵੀ 81 ਫ਼ੀਸਦ ਕਰ ਦਿਤੀ ਗਈ ਹੈ। ਟਰੰਪ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਹ ਦੇਸ਼ ਅਪਣੇ ਸੂਰਜੀ ਖੇਤਰਾਂ ਨੂੰ ਸਬਸਿਡੀ ਦੇ ਰਹੇ ਹਨ, ਜਿਸ ਨਾਲ ਉਹ ਅਪਣੇ ਉਤਪਾਦ ਘੱਟ ਕੀਮਤਾਂ ’ਤੇ ਵੇਚ ਸਕਦੇ ਹਨ।

ਅਮਰੀਕਾ ਨੇ ਇਹ ਵੀ ਕਿਹਾ ਹੈ ਕਿ ਇਨ੍ਹਾਂ ਦੇਸ਼ਾਂ ’ਤੇ ਆਯਾਤ ਡਿਊਟੀ ਦਰਾਂ ਉਨ੍ਹਾਂ ਨੂੰ ਮਿਲਣ ਵਾਲੀਆਂ ਸਬਸਿਡੀਆਂ ਦੇ ਆਧਾਰ ’ਤੇ ਨਿਰਧਾਰਤ ਕੀਤੀਆਂ ਜਾਂਦੀਆਂ ਹਨ। ਰਿਪੋਰਟਾਂ ਅਨੁਸਾਰ ਇਹ ਡਿਊਟੀ ਪਿਛਲੇ ਹਫ਼ਤੇ ਡੋਨਾਲਡ ਟਰੰਪ ਵਲੋਂ ਸਾਰੇ ਦੇਸ਼ਾਂ ’ਤੇ ਲਗਾਏ ਗਏ ਵੱਡੇ ਗਲੋਬਲ ਟੈਰਿਫ਼ਾਂ ਤੋਂ ਵੱਖਰੀ ਹੋਵੇਗੀ। ਇਹ ਧਿਆਨ ਦੇਣ ਯੋਗ ਹੈ ਕਿ ਅਮਰੀਕੀ ਸੁਪਰੀਮ ਕੋਰਟ ਨੇ ਹਾਲ ਹੀ ਵਿਚ ਡੋਨਾਲਡ ਟਰੰਪ ਵਲੋਂ ਦੇਸ਼ਾਂ ’ਤੇ ਲਗਾਏ ਗਏ ਟੈਰਿਫ਼ਾਂ ਨੂੰ ਗੈਰ-ਕਾਨੂੰਨੀ ਕਰਾਰ ਦਿਤਾ ਸੀ। ਇਸ ਤੋਂ ਬਾਅਦ ਟਰੰਪ ਨੇ ਵੱਖਰੇ ਫ਼ੈਸਲੇ ਦੀ ਵਰਤੋਂ ਕਰਦੇ ਹੋਏ ਸਾਰੇ ਦੇਸ਼ਾਂ ’ਤੇ 10 ਫ਼ੀਸਦ ਗਲੋਬਲ ਟੈਰਿਫ਼ ਦਾ ਐਲਾਨ ਕੀਤਾ। ਉਸ ਨੇ ਇਸ ਨੂੰ 15 ਫ਼ੀਸਦ ਤਕ ਵਧਾਉਣ ਦੀ ਧਮਕੀ ਵੀ ਦਿਤੀ ਹੈ।

ਸੂਰਜੀ ਊਰਜਾ ਕੰਪਨੀਆਂ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ
= : ਅਮਰੀਕਾ ਦੇ ਕੁੱਝ ਭਾਰਤੀ ਸੂਰਜੀ ਉਤਪਾਦਾਂ ਉਤੇ 125.87 ਫ਼ੀ ਸਦੀ ਦੀ ਸ਼ੁਰੂਆਤੀ ਜਵਾਬੀ ਡਿਊਟੀ ਲਗਾਏ ਜਾਣ ਦੇ ਐਲਾਨ ਤੋਂ ਬਾਅਦ ਸੂਰਜੀ ਖੇਤਰ ਨਾਲ ਜੁੜੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਬੁਧਵਾਰ ਨੂੰ ਭਾਰੀ ਗਿਰਾਵਟ ਦਰਜ ਕੀਤੀ ਗਈ। ਬੀ.ਐਸ.ਈ. ਉਤੇ ਵਾਰੀ ਐਨਰਜੀਜ਼ ਲਿਮਟਡ ਦਾ ਸ਼ੇਅਰ 14.99 ਫ਼ੀ ਸਦੀ ਡਿੱਗ ਗਿਆ ਜਦਕਿ ਪ੍ਰੀਮੀਅਰ ਐਨਰਜੀਜ਼ ਲਿਮਟਡ ਦੇ ਸ਼ੇਅਰ ’ਚ 14.23 ਫ਼ੀ ਸਦੀ ਦੀ ਗਿਰਾਵਟ ਆਈ। ਇਸ ਤੋਂ ਇਲਾਵਾ ਵਿਕਰਮ ਸੋਲਰ ਲਿਮਟਡ ਦੇ ਸ਼ੇਅਰ ’ਚ 7.47 ਫ਼ੀ ਸਦੀ ਅਤੇ ਸਟਰਲਿੰਗ ਐਂਡ ਵਿਲਸਨ ਰੀਨਿਊਏਬਲ ਐਨਰਜੀ ਲਿਮਟਡ ’ਚ 1.41 ਫ਼ੀ ਸਦੀ ਦੀ ਗਿਰਾਵਟ ਆਈ।   

ਭਾਰਤ ਲਈ ਵੱਡਾ ਝਟਕਾ
ਅਮਰੀਕਾ ਦੁਆਰਾ ਲਗਾਈ ਗਈ ਆਯਾਤ ਡਿਊਟੀ ਨੂੰ ਭਾਰਤ ਦੇ ਸੂਰਜੀ ਖੇਤਰ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਭਾਰਤ, ਇੰਡੋਨੇਸ਼ੀਆ ਅਤੇ ਲਾਓਸ ਅਮਰੀਕਾ ਵਿਚ ਸੂਰਜੀ ਮਾਡਿਊਲ ਆਯਾਤ ਦਾ ਸਭ ਤੋਂ ਵੱਡਾ ਹਿੱਸਾ ਹਨ। ਬਲੂਮਬਰਗ ਅਨੁਸਾਰ 2025 ਦੀ ਪਹਿਲੀ ਛਿਮਾਹੀ ਵਿਚ ਸੂਰਜੀ ਮਾਡਿਊਲ ਆਯਾਤ ਦਾ 57 ਫ਼ੀਸਦ ਹਿੱਸਾ ਇਨ੍ਹਾਂ ਤਿੰਨਾਂ ਦੇਸ਼ਾਂ ਨੇ ਹੀ ਲਿਆ ਸੀ। ਇਸ ਦੌਰਾਨ ਅਮਰੀਕੀ ਵਣਜ ਵਿਭਾਗ ਅਨੁਸਾਰ, 2024 ਵਿਚ ਭਾਰਤ ਤੋਂ ਸੂਰਜੀ ਆਯਾਤ ਦੀ ਕੀਮਤ 792.6 ਮਿਲੀਅਨ ਡਾਲਰ ਸੀ। ਇਹ 2022 ਦੇ ਮੁੱਲ ਨਾਲੋਂ ਨੌਂ ਗੁਣਾ ਵੱਧ ਹੈ। 

ਟਰੰਪ ਰਾਗ... ਭਾਰਤ-ਪਾਕਿ ਜੰਗ ਨਾ ਰੋਕਦਾ ਤਾਂ ਕਰੋੜਾਂ ਲੋਕ ਮਰ ਜਾਂਦੇ
ਇਕ ਪਾਸੇ ਅਮਰੀਕਾ ਨੇ ਇਰਾਨ ’ਤੇ ਹਮਲੇ ਦੀ ਤਿਆਰੀ ਖਿੱਚੀ ਹੋਈ ਹੈ, ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਪਣੇ ਸੰਬੋਧਨ ਵਿਚ ਇਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਦਖ਼ਲ ਕਾਰਨ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਪ੍ਰਮਾਣੂ ਜੰਗ ਟਲੀ ਹੈ ਤੇ ਜੇ ਉਹ ਦਖ਼ਲ ਨਾ ਦਿੰਦੇ ਤਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਵੀ ਮਾਰੇ ਜਾਣੇ ਸਨ। ਟਰੰਪ ਅਨੁਸਾਰ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਖ਼ੁਦ ਉਨ੍ਹਾਂ ਨੂੰ ਦੱਸਿਆ ਸੀ ਕਿ ਜੇਕਰ ਟਰੰਪ ਵਿਚਾਲੇ ਨਾ ਆਉਂਦੇ ਤਾਂ ਲਗਭਗ 3.5 ਕਰੋੜ (35 ਮਿਲੀਅਨ) ਲੋਕ ਮਾਰੇ ਜਾ ਸਕਦੇ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement