ਖਾਲਸਾ ਏਡ ਸੰਸਥਾ ਵੱਲੋਂ ਸੂਬੇ ਦੀਆਂ ਜੇਲਾਂ ਨੂੰ ਬੌਡੀ ਸੂਟ,ਮਾਸਕ,ਸੈਨੀਟਾਈਜ਼ਰ ਤੇ ਫੌਗਿਗ ਮਸ਼ੀਨਾਂ ਭੇਂਟ
Published : Apr 25, 2020, 5:10 pm IST
Updated : Apr 25, 2020, 5:10 pm IST
SHARE ARTICLE
FILE  PHOTO
FILE PHOTO

ਕੋਵਿਡ-19 ਮਹਾਮਾਰੀ ਦੇ ਸੰਕਟ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਜੇਲਾਂ ਨੂੰ ਸਿਹਤ ਸਲਾਹਕਾਰੀਆਂ ਤੇ ਕੋਵਿਡ ਪ੍ਰੋਟੋਕਾਲ ਅਨੁਸਾਰ ਸਫਾਈ ਅਤੇ

 ਚੰਡੀਗੜ੍ਹ : ਕੋਵਿਡ-19 ਮਹਾਮਾਰੀ ਦੇ ਸੰਕਟ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਜੇਲਾਂ ਨੂੰ ਸਿਹਤ ਸਲਾਹਕਾਰੀਆਂ ਤੇ ਕੋਵਿਡ ਪ੍ਰੋਟੋਕਾਲ ਅਨੁਸਾਰ ਸਫਾਈ ਅਤੇ ਕੀਟਾਣੂੰ ਮੁਕਤ ਕੀਤੇ ਜਾ ਰਹੀਆਂ ਕੋਸ਼ਿਸ਼ਾਂ ਨੂੰ ਅੱਜ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਮਨੁੱਖਤਾ ਦੀ ਸੇਵਾ ਲਈ ਤਤਪਰ ਰਹਿੰਦੀ ਖਾਲਸਾ ਏਡ ਸੰਸਥਾ ਨੇ ਜੇਲਾਂ ਨੂੰ ਬੌਡੀ ਸੂਟ, ਮਾਸਕ, ਸੈਨੀਟਾਈਜ਼ਰ, ਥਰਮਾਮੀਟਰ ਤੇ ਫੌਗਿਗ ਮਸ਼ੀਨਾਂ ਭੇਂਟ ਕੀਤੀਆਂ।

PhotoPhoto

ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਨੇਕ ਉਪਰਾਲੇ ਲਈ ਖਾਲਸਾ ਏਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਵੱਲੋਂ ਦੁਨੀਆਂ ਭਰ ਵਿੱਚ ਮਨੁੱਖਤਾ ਦੀ ਸੇਵਾ ਵਿੱਚ ਕੀਤੇ ਜਾ ਰਹੇ ਉਪਰਾਲੇ ਬਹੁਤ ਸ਼ਲਾਘਾਯੋਗ ਹਨ ਅਤੇ ਅੱਜ ਉਨ੍ਹਾਂ ਵੱਲੋਂ ਕੀਤੀ ਗਈ ਮਦਦ ਨਾਲ ਕੋਰੋਨਾਵਾਇਰਸ ਖਿਲਾਫ ਨਜਿੱਠਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਹੋਰ ਕਾਰਗਾਰ ਸਾਬਤ ਹੋਣਗੇ।

PhotoPhoto

ਖਾਲਸਾ ਏਡ ਵੱਲੋਂ ਕੀਤੀ ਮੱਦਦ ਬਾਰੇ ਵੇਰਵੇ ਦਿੰਦਿਆਂ ਏ.ਡੀ.ਜੀ.ਪੀ. ਪ੍ਰਵੀਨ ਕੁਮਾਰ ਸਿਨਹਾ ਨੇ ਦੱਸਿਆ ਕਿ ਸੰਸਥਾ ਦੇ ਨੁਮਾਇੰਦੇ ਅਮਰਪ੍ਰੀਤ ਸਿੰਘ ਤੇ ਹੋਰਨਾਂ ਵਲੰਟੀਅਰਾਂ ਵੱਲੋਂ ਪੰਜਾਬ ਦੀਆਂ ਵੱਖ-ਵੱਖ ਜੇਲਾਂ ਲਈ 920 ਬੌਡੀ ਸੂਟ, 5000 ਮਾਸਕ, 1650 ਬੋਤਲਾਂ ਸੈਨੀਟਾਈਜ਼ਰ ਤੇ 23 ਆਈ.ਆਰ. ਥਰਮਾਮੀਟਰ ਦਿੱਤੇ ਗਏ।

PhotoPhoto

ਇਸ ਤੋਂ ਇਲਾਵਾ ਮੱਛਰਾਂ ਕਾਰਨ ਹੁੰਦੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਜੇਲ• ਚੌਗਿਰਦੇ ਨੂੰ ਕੀਟਾਣੂੰ ਮੁਕਤ ਕਰਨ ਲਈ ਕੁੱਲ 9 ਫੌਗਿਗ ਮਸ਼ੀਨਾਂ ਦਿੱਤੀਆਂ ਗਈਆਂ ਜੋ ਹਰ ਕੇਂਦਰੀ ਜੇਲ ਵਿੱਚ ਭੇਜੀ ਗਈ।

PhotoPhoto

ਏ.ਡੀ.ਜੀ.ਪੀ. ਸਿਨਹਾ ਨੇ ਇਸ ਨੇਕ ਕਾਰਜ ਲਈ ਸ਼ਲਾਘਾ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਖਾਲਸਾ ਏਡ ਸੰਸਥਾ ਹਮੇਸ਼ਾ ਹੀ ਲੋੜਵੰਦਾਂ ਦੀ ਮੱਦਦ ਲਈ ਮੋਹਰੀ ਰੋਲ ਨਿਭਾਉਂਦੀ ਹੈ ਜਿਸ ਨੇ ਅੱਜ ਇਸ ਮਹਾਮਾਰੀ ਦੇ ਸੰਕਟ ਨਾਲ ਨਜਿੱਠਣ ਲਈ ਜੇਲ ਵਿਭਾਗ ਦੀ ਵੱਡੀ ਮੱਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਪਾਏ ਇਸ ਯੋਗਦਾਨ ਲਈ ਜੇਲ ਵਿਭਾਗ ਉਨ੍ਹਾਂ ਦਾ ਸਦਾ ਰਿਣੀ ਰਹੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement