Russia Ukraine War: ਰੂਸ 'ਚ 9/11 ਵਰਗਾ ਹਮਲਾ : ਕਜ਼ਾਨ 'ਚ ਰਿਹਾਇਸ਼ੀ ਇਮਾਰਤਾਂ ਨਾਲ ਟਕਰਾਇਆ ਡਰੋਨ, ਵੱਡਾ ਧਮਾਕਾ

By : PARKASH

Published : Dec 21, 2024, 1:15 pm IST
Updated : Dec 21, 2024, 1:45 pm IST
SHARE ARTICLE
Russia Ukraine War 911 Like Drone Attack Today News in Punjabi
Russia Ukraine War 911 Like Drone Attack Today News in Punjabi

Russia Ukraine War: ਰੂਸ ਨੇ ਹਮਲੇ ਲਈ ਯੂਕਰੇਨ ਨੂੰ ਠਹਿਰਾਇਆ ਜ਼ਿੰਮੇਵਾਰ 

 

Russia Ukraine War 911 Like Drone Attack Today News in Punjabi: ਰੁਸ ਦੇ ਕਜ਼ਾਨ ਸ਼ਹਿਰ 'ਚ ਸਨਿਚਰਵਾਰ ਸਵੇਰੇ ਅਮਰੀਕਾ ਦੇ 9/11 ਵਰਗਾ ਹਮਲਾ ਹੋਇਆ। ਜਾਣਕਾਰੀ ਮੁਤਾਬਕ, ਯੂਕਰੇਨ ਨੇ ਰੂਸ ਦੇ ਕਜ਼ਾਨ ਵਿਚ 8 ਡਰੋਨ ਹਮਲੇ ਕੀਤੇ ਜਿਨ੍ਹਾਂ 'ਚੋਂ ਕਰੀਬ 6 ਰਿਹਾਇਸ਼ੀ ਇਮਾਰਤਾਂ 'ਤੇ ਕੀਤੇ ਗਏ ਹਨ। ਹਮਲਾ ਮਾਸਕੋ ਤੋਂ 600 ਕਿਲੋਮੀਟਰ ਦੂਰ ਹੋਇਆ। ਰੂਸ ਨੇ ਇਸ ਹਮਲੇ ਲਈ ਯੂਕਰੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰੂਸੀ ਰੱਖਿਆ ਮੰਤਰਾਲੇ ਨੇ ਟਵੀਟ ਕਰ ਕੇ ਕਿਹਾ ਹੈ ਕਿ ਇਹ ਡਰੋਨ ਹਮਲਾ ਯੂਕਰੇਨ ਵਲੋਂ ਕੀਤਾ ਗਿਆ ਹੈ।

ਹੁਣ ਤਕ ਦੀ ਜਾਣਕਾਰੀ ਮੁਤਾਬਕ ਡਰੋਨ ਨੇ ਕਈ ਹੋਰ ਇਮਾਰਤਾਂ ਨੂੰ ਨਿਸ਼ਾਨਾ ਬਣਾਉਣਾ ਸੀ ਪਰ ਰੂਸ ਦੀ ਹਵਾਈ ਰਖਿਆ ਪ੍ਰਣਾਲੀ ਨੇ ਇਨ੍ਹਾਂ ਨੂੰ ਨਾਕਾਮ ਕਰ ਦਿਤਾ। ਸਾਹਮਣੇ ਆਈਆਂ ਤਸਵੀਰਾਂ ਮੁਤਾਬਕ ਡਰੋਨ ਇਮਾਰਤਾਂ ਨਾਲ ਟਕਰਾਏ ਅਤੇ ਫਿਰ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿਤੀ।

ਇਨ੍ਹਾਂ ਹਮਲਿਆਂ ਬਾਅਦ ਰੂਸ ਦੇ ਦੋ ਏਅਰਪੋਰਟ ਨੂੰ ਬੰਦ ਕਰ ਦਿਤਾ ਹੈ। ਹਾਲਾਂਕਿ ਹੁਣ ਤਕ ਰੂਸ 'ਚ ਹੋਏ ਹਮਲਿਆਂ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਹਮਲੇ ਨੂੰ ਅਮਰੀਕਾ 'ਤੇ ਹੋਇਆ 9/11 ਵਰਗਾ ਹਮਲਾ ਦਸਿਆ ਜਾ ਰਿਹਾ ਹੈ।  

 

 

 

 

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement