Nepal Earthquake News: ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਡਰੇ ਲੋਕ ਘਰਾਂ ਵਿਚੋਂ ਭੱਜੇ ਬਾਹਰ
Published : Dec 21, 2024, 11:08 am IST
Updated : Dec 21, 2024, 11:43 am IST
SHARE ARTICLE
Nepal Earthquake News in punjabi
Nepal Earthquake News in punjabi

Nepal Earthquake News: ਇਸ ਭੂਚਾਲ ਕਾਰਨ ਹੁਣ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ

Nepal Earthquake News in punjabi: ਨੇਪਾਲ 'ਚ ਸ਼ਨੀਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਜਦੋਂ ਭੂਚਾਲ ਆਇਆ ਤਾਂ ਲੋਕ ਸੁੱਤੇ ਪਏ ਸਨ ਪਰ ਜਿਵੇਂ ਹੀ ਧਰਤੀ ਹਿੱਲੀ ਤਾਂ ਲੋਕਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਲੋਕ ਤੇਜ਼ੀ ਨਾਲ ਘਰਾਂ ਤੋਂ ਬਾਹਰ ਆ ਗਏ।

ਇਸ ਭੂਚਾਲ ਕਾਰਨ ਹੁਣ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.8 ਮਾਪੀ ਗਈ। ਭੂਚਾਲ ਦੇ ਇਹ ਝਟਕੇ ਗੁਆਂਢੀ ਦੇਸ਼ ਭਾਰਤ 'ਚ ਸ਼ਨੀਵਾਰ ਸਵੇਰੇ ਕਰੀਬ 4 ਵਜੇ ਮਹਿਸੂਸ ਕੀਤੇ ਗਏ।

ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਦੇ ਅਨੁਸਾਰ, ਨੇਪਾਲ ਵਿਚ ਸ਼ਨੀਵਾਰ (21 ਦਸੰਬਰ) ਦੀ ਸਵੇਰ ਨੂੰ 4.8 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਨੇ ਦੱਸਿਆ ਕਿ ਭਾਰਤੀ ਮਿਆਰੀ ਸਮੇਂ ਮੁਤਾਬਕ ਸਵੇਰੇ 3:59 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਭੂਚਾਲ ਜੰਬਾ ਜ਼ਿਲ੍ਹੇ ਵਿਚ 10 ਕਿਲੋਮੀਟਰ ਦੀ ਦੂਰੀ 'ਤੇ 29.17 ਉੱਤਰ ਅਕਸ਼ਾਂਸ਼ ਅਤੇ 81.59 ਈ ਲੰਬਕਾਰ 'ਤੇ ਰਿਕਾਰਡ ਕੀਤਾ ਗਿਆ।

ਨੇਪਾਲ ਦੀ ਨੈਸ਼ਨਲ ਸੁਸਾਇਟੀ ਫ਼ਾਰ ਅਰਥਕੁਏਕ ਟੈਕਨਾਲੋਜੀ (NSET) ਦੇ ਅਨੁਸਾਰ, ਜ਼ਿਆਦਾਤਰ ਭੂਚਾਲ ਪ੍ਰਸ਼ਾਂਤ ਮਹਾਸਾਗਰ ਦੇ ਨਾਲ ਲੱਗਦੇ ਖੇਤਰਾਂ ਵਿਚ ਆਉਂਦੇ ਹਨ, ਜਿਨ੍ਹਾਂ ਨੂੰ ਸਰਕਮ-ਪੈਸੀਫ਼ਿਕ ਬੈਲਟ ਕਿਹਾ ਜਾਂਦਾ ਹੈ। 

ਭੂਚਾਲ ਦੇ ਦੌਰਾਨ ਅਜਿਹਾ ਕਰਨ ਤੋਂ ਬਚੋ 

  • ਭੂਚਾਲ ਦੇ ਦੌਰਾਨ ਲਿਫ਼ਟ ਦੀ ਵਰਤੋਂ ਨਾ ਕਰੋ।
  • ਬਾਹਰ ਜਾਣ ਲਈ ਲਿਫ਼ਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ।
  • ਜੇਕਰ ਤੁਸੀਂ ਕਿਤੇ ਫਸ ਗਏ ਹੋ, ਤਾਂ ਭੱਜੋ ਨਾ।
  • ਜੇਕਰ ਤੁਸੀਂ ਕੋਈ ਵਾਹਨ ਚਲਾ ਰਹੇ ਹੋ ਤਾਂ ਉਸ ਨੂੰ ਤੁਰੰਤ ਰੋਕ ਦਿਓ।
  • ਜੇਕਰ ਤੁਸੀਂ ਗੱਡੀ ਚਲਾ ਰਹੇ ਹੋ ਤਾਂ ਪੁਲ ਤੋਂ ਦੂਰ ਸੜਕ ਦੇ ਕਿਨਾਰੇ ਕਾਰ ਨੂੰ ਰੋਕੋ।
  • ਭੂਚਾਲ ਆਉਣ ਦੀ ਸੂਰਤ ਵਿਚ ਤੁਰੰਤ ਕਿਸੇ ਸੁਰੱਖਿਅਤ ਅਤੇ ਖੁੱਲ੍ਹੇ ਮੈਦਾਨ ਵਿਚ ਜਾਓ।
  • ਭੂਚਾਲ ਦੀ ਸਥਿਤੀ ਵਿਚ, ਖਿੜਕੀਆਂ, ਅਲਮਾਰੀਆਂ, ਪੱਖੇ ਆਦਿ ਦੇ ਉੱਪਰ ਰੱਖੀ ਭਾਰੀ ਵਸਤੂਆਂ ਤੋਂ ਦੂਰ ਚਲੇ ਜਾਓ।

ਭੂਚਾਲ ਦੀ ਤੀਬਰਤਾ ਕਿਵੇਂ ਮਾਪੀ ਜਾਂਦੀ ਹੈ?
ਰਿਕਟਰ ਸਕੇਲ ਦੀ ਵਰਤੋਂ ਭੂਚਾਲ ਦੀ ਤੀਬਰਤਾ ਨੂੰ ਮਾਪਣ ਲਈ ਕੀਤੀ ਜਾਂਦੀ ਹੈ। ਇਸ ਨੂੰ ਰਿਕਟਰ ਮੈਗਨੀਟਿਊਡ ਟੈਸਟ ਸਕੇਲ ਕਿਹਾ ਜਾਂਦਾ ਹੈ। ਭੂਚਾਲਾਂ ਨੂੰ ਰਿਕਟਰ ਪੈਮਾਨੇ ’ਤੇ 1 ਤੋਂ 9 ਦੇ ਪੈਮਾਨੇ ’ਤੇ ਮਾਪਿਆ ਜਾਂਦਾ ਹੈ। ਭੂਚਾਲ ਨੂੰ ਇਸ ਦੇ ਕੇਂਦਰ ਤੋਂ ਮਾਪਿਆ ਜਾਂਦਾ ਹੈ।

​(For more Punjabi news apart from Nepal Earthquake News in punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement