ਵਿਆਹ 'ਤੇ ਜਾ ਰਹੇ ਪਰਿਵਾਰ ਦਾ ਅਤਿਵਾਦੀ ਸਮਝ ਕੀਤਾ ਐਨਕਾਊਂਟਰ
Published : Jan 21, 2019, 12:41 pm IST
Updated : Jan 21, 2019, 12:41 pm IST
SHARE ARTICLE
Police kills family in 'encounter'
Police kills family in 'encounter'

ਪਾਕਿਸਤਾਨ ਦੇ ਅਤਿਵਾਦ ਰੋਕੂ ਵਿਭਾਗ (ਸੀਟੀਡੀ) ਨੇ ਲਾਹੌਰ 'ਚ ਦਹਿਸ਼ਤਗਰਦ ਦੇ ਸਵਾਰ ਹੋਣ ਦੇ ਖ਼ਦਸ਼ੇ 'ਚ ਕਾਰ ਨੂੰ ਨਿਸ਼ਾਨਾ ਬਣਾਇਆ ਗਿਆ......

ਲਾਹੌਰ : ਪਾਕਿਸਤਾਨ ਦੇ ਅਤਿਵਾਦ ਰੋਕੂ ਵਿਭਾਗ (ਸੀਟੀਡੀ) ਨੇ ਲਾਹੌਰ 'ਚ ਦਹਿਸ਼ਤਗਰਦ ਦੇ ਸਵਾਰ ਹੋਣ ਦੇ ਖ਼ਦਸ਼ੇ 'ਚ ਕਾਰ ਨੂੰ ਨਿਸ਼ਾਨਾ ਬਣਾਇਆ ਗਿਆ, ਪਰ ਬਾਅਦ ਵਿਚ ਪਤਾ ਲੱਗਾ ਕਿ ਕਾਰ ਵਿਚ ਸਾਧਾਰਨ ਪਰਿਵਾਰ ਸਵਾਰ ਸੀ। ਮੁਕਾਬਲੇ ਵਿਚ ਚਾਰ ਜਣਿਆਂ ਦੀ ਮੌਤ ਹੋ ਗਈ, ਜਦਕਿ ਤਿੰਨ ਬੱਚੇ ਗੰਭੀਰ ਜ਼ਖ਼ਮੀ ਹੋਏ ਹਨ। ਸੀਟੀਡੀ ਦੇ ਜਵਾਨਾਂ ਨੇ ਕਾਰ ਨੂੰ ਘੇਰ ਕੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿਤੀ। ਇਸ ਦੌਰਾਨ ਦੋ ਬੱਚੀਆਂ ਹੀ ਜ਼ਿੰਦਾ ਬਚੀਆਂ ਹਨ, ਜੋ ਕਾਰ ਦੀ ਡਿੱਕੀ ਵਿਚ ਬੈਠੀਆਂ ਸਨ ਤੇ ਗੋਲ਼ੀਆਂ ਚੱਲਣ ਕਾਰਨ ਸਹਿਮ ਗਈਆਂ ਹਨ। ਸੀਟੀਡੀ ਦੀ ਇਸ ਕਾਰਵਾਈ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ,

ਜਿਸ ਨੂੰ ਦੇਖਦੇ ਪਕਿਸਤਾਨ ਪੰਜਾਬ ਦੇ ਮੁੱਖ ਮੰਤਰੀ ਨੇ ਜਾਂਚ ਦੇ ਹੁਕਮ ਦਿਤੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਇਸ ਘਟਨਾ 'ਤੇ ਹੈਰਾਨੀ ਜਤਾਈ ਤੇ ਕਾਰਵਾਈ ਦੇ ਨਿਰਦੇਸ਼ ਦਿਤੇ। ਐਨਕਾਉਂਟਰ 'ਚ ਸ਼ਾਮਲ ਸੀਟੀਡੀ ਦੇ ਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕਾਰ 'ਚ ਮਿਹਰ ਖਲੀਲ ਦਾ ਪਰਿਵਾਰ ਲਾਹੌਰ ਤੋਂ ਬੂਰੇਵਾਲਾ ਇਕ ਵਿਆਹ ਸਮਾਗਮ 'ਤੇ ਜਾ ਰਿਹਾ ਸੀ। ਪਰ ਸਾਹੇਵਾਲ ਟੋਲ ਪਲਾਜ਼ਾ ਕੋਲ ਸੀਟੀਡੀ ਦੇ ਜਵਾਨਾਂ ਨੇ ਕਾਰ ਨੂੰ ਘੇਰ ਕੇ ਗੋਲ਼ੀਆਂ ਵਰ੍ਹਾ ਦਿਤੀਆਂ। ਸੀਟੀਡੀ ਨੇ ਅਪਣੇ ਪ੍ਰੈਸ ਬਿਆਨ ਵਿਚ ਮ੍ਰਿਤਕਾਂ ਨੂੰ ਅਤਿਵਾਦੀ ਦਸਿਆ ਅਤੇ ਉਨ੍ਹਾਂ ਤੋਂ ਹਥਿਆਰ ਬਰਾਮਦ ਹੋਣ ਦਾ ਦਾਅਵਾ ਵੀ ਕੀਤਾ ਹੈ। (ਪੀਟੀਆਈ)

Location: Pakistan, Punjab, Lahore

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement