ਬਲੋਚਿਸਤਾਨ ’ਚ ਦੋ ਅਤਿਵਾਦੀ ਹਮਲਿਆਂ ਦੌਰਾਨ ਸੱਤ ਦੀ ਮੌਤ
Published : May 20, 2020, 6:25 am IST
Updated : May 20, 2020, 6:25 am IST
SHARE ARTICLE
File photo
File photo

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਦੋ ਵੱਖ-ਵੱਖ ਅਤਿਵਾਦੀ ਹਮਲਿਆਂ ਵਿਚ ਸੱਤ ਪਾਕਿਸਤਾਨੀ ਫ਼ੌਜੀਆਂ ਦੀ ਮੌਤ ਹੋ ਗਈ

ਕਰਾਚੀ, 19 ਮਈÎ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਦੋ ਵੱਖ-ਵੱਖ ਅਤਿਵਾਦੀ ਹਮਲਿਆਂ ਵਿਚ ਸੱਤ ਪਾਕਿਸਤਾਨੀ ਫ਼ੌਜੀਆਂ ਦੀ ਮੌਤ ਹੋ ਗਈ। ਮੰਗਲਵਾਰ ਨੂੰ ਜਾਰੀ ਇਕ ਅਧਿਕਾਰਿਤ ਬਿਆਨ ਵਿਚ ਇਹ ਜਾਣਕਾਰੀ ਦਿਤੀ ਗਈ ਹੈ। ਪਾਕਿਸਤਾਨੀ ਫੌਜ ਦੇ ਮੀਡੀਆ ਵਿਭਾਗ ਇੰਟਰ ਸਰਵਿਸਸ ਪਬਲਿਕ ਰਿਲੇਸ਼ਨ (ਆਈ.ਐਸ.ਪੀ.ਆਰ.) ਨੇ ਕਿਹਾ ਕਿ ਅਤਿਵਾਦੀਆਂ ਨੇ ਸੋਮਵਾਰ ਰਾਤ ਨੂੰ ਪੀਰ ਗੈਬ ਖੇਤਰ ਵਿਚ ਫ੍ਰੰਟੀਅਰ ਕੋਰ ਦੇ ਇਕ ਵਾਹਨ ਨੂੰ ਆਈ.ਈ.ਡੀ. ਧਮਾਕੇ ਨਾਲ ਉਡਾ ਦਿੱਤਾ, ਜਿਸ ਕਾਰਣ ਪਾਕਿਸਤਾਨੀ ਫ਼ੌਜ ਦੇ 6 ਜਵਾਨਾਂ ਦੀ ਮੌਤ ਹੋ ਗਈ।

ਬਲੋਚਿਸਤਾਨ ਦੇ ਕੈਚ ਇਲਾਕੇ ਵਿਚ ਇਕ ਹੋਰ ਘਟਨਾ ਵਿਚ ਅਤਿਵਾਦੀਆਂ ਦੇ ਨਾਲ ਮੁਕਾਬਲੇ ਵਿਚ ਇਕ ਹੋਰ ਫ਼ੌਜੀ ਦੀ ਮੌਤ ਹੋ ਗਈ। ਘਟਨਾ ਤੜਕੇ ਹੋਈ ਜਦੋਂ ਸੁਰੱਖਿਆ ਬਲਾਂ ਦੇ ਜਵਾਨ ਸਰਹੱਦ ਉਤੇ ਕੰਡਿਆਲੀ ਤਾਰ ਲਾਉਣ ਦਾ ਕੰਮ ਕਰ ਰਹੇ ਸਨ। ਸੰਸਾਧਨ ਸੰਪਨ ਬਲੋਚਿਸਤਾਨ ਪਾਕਿਸਤਾਨ ਦੇ ਦੱਖਣ-ਪੱਛਮੀ ਹਿੱਸੇ ਵਿਚ ਸਥਿਤ ਹੈ ਤੇ ਇਸ ਦੀ ਸਰਹੱਦ ਅਫਗਾਨਿਸਤਾਨ ਤੇ ਈਰਾਨ ਨਾਲ ਲੱਗਦੀ ਹੈ। ਬਲੋਚਿਸਤਾਨ ਪਾਕਿਸਤਾਨ ਦਾ ਸੱਭ ਤੋਂ ਵੱਡਾ ਤੇ ਗ਼ਰੀਬ ਸੂਬਾ ਹੈ। ਬਲੋਚ ਰਾਸ਼ਟਰਵਾਦੀ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ। (ਪੀਟੀਆਈ)

 

Location: Pakistan, Baluchistan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement