ਪੈਰਾਂ ਨਾਲ ਜਹਾਜ਼ ਉਡਾਉਣ ਵਾਲੀ ਵਿਸ਼ਵ ਦੀ ਪਹਿਲੀ ਮਹਿਲਾ ਪਾਇਲਟ ਹੈ ਜੈਸਿਕਾ ਕੌਕਸ
Published : Apr 20, 2019, 6:20 pm IST
Updated : Apr 21, 2019, 12:30 pm IST
SHARE ARTICLE
Armless pilot Jessica Cox
Armless pilot Jessica Cox

ਅਮਰੀਕਾ ਦੀ ਜੈਸਿਕਾ ਕੌਕਸ ਦੁਨੀਆ ਦੀ ਇਕਲੌਤੀ ਅਜਿਹੀ ਪਾਇਲਟ ਹੈ ਜੋ ਹੱਥਾਂ ਨਾਲ ਨਹੀਂ ਬਲਕਿ ਪੈਰਾਂ ਨਾਲ ਜਹਾਜ਼ ਉਡਾਉਂਦੀ ਹੈ।

ਅਮਰੀਕਾ ਦੀ ਜੈਸਿਕਾ ਕੌਕਸ ਦੁਨੀਆ ਦੀ ਇਕਲੌਤੀ ਅਜਿਹੀ ਪਾਇਲਟ ਹੈ ਜੋ ਹੱਥਾਂ ਨਾਲ ਨਹੀਂ ਬਲਕਿ ਪੈਰਾਂ ਨਾਲ ਜਹਾਜ਼ ਉਡਾਉਂਦੀ ਹੈ। ਜੈਸਿਕਾ ਕੋਲ ਦੁਨੀਆ ਦਾ ਪਹਿਲਾ ਲਾਈਸੈਂਸ ਹੈ ਜੋ ਬਿਨਾਂ ਬਾਹਾਂ ਵਾਲੇ ਪਾਇਲਟ ਨੂੰ ਦਿੱਤਾ ਜਾਂਦਾ ਹੈ। ਜੈਸਿਕਾ ਦੀਆਂ ਬਚਪਨ ਤੋਂ ਹੀ ਦੋਵੇਂ ਬਾਹਾਂ ਨਹੀਂ ਹਨ ਪਰ 34 ਸਾਲਾਂ ਦੀ ਜੈਸਿਕਾ ਸਰਫਿੰਗ, ਸਕੂਬਾ ਡਾਈਵਿੰਗ, ਘੋੜਸਵਾਰੀ  ਤੋਂ ਇਲਾਵਾ ਜਹਾਜ਼ ਤੱਕ ਚਲਾ ਲੈਂਦੀ ਹੈ। ਇਸ ਕਰਕੇ ਉਸ ਦਾ ਨਾਮ ਗਿਨੀਜ਼ ਬੁੱਕ ਆਫ਼ ਰਿਕਾਰਡ ਵਿਚ ਵੀ ਦਰਜ ਹੈ। ਇਸ ਦੇ ਨਾਲ ਹੀ ਉਹ ਕਰਾਟਿਆਂ ਅਤੇ ਹੋਰ ਛੋਟੇ ਤੋਂ ਛੋਟੇ ਕੰਮਾਂ ਵਿਚ ਵੀ ਮਾਹਿਰ ਹੈ।

Jessica Cox with her Guinness World Record medalJessica Cox with her Guinness World Record medal

1983 ਵਿਚ ਅਮਰੀਕਾ ਦੇ ਐਰੀਜ਼ੋਨਾ ਵਿਚ ਪੈਦਾ ਹੋਈ ਜੈਸਿਕਾ ਕੌਕਸ ਦੇ ਬਚਪਨ ਤੋਂ ਹੀ ਦੋਵੇਂ ਹੱਥ ਨਹੀਂ ਹਨ। ਉਸ ਨੇ 14 ਸਾਲ ਦੀ ਉਮਰ ਤੋਂ ਹੀ ਅਪਣੇ ਨਕਲੀ ਹੱਥਾਂ ਦੀ ਵਰਤੋਂ ਬੰਦ ਕਰ ਦਿਤੀ ਸੀ। ਉਦੋਂ ਤੋਂ ਹੀ ਜੈਸਿਕਾ ਅਪਣੇ ਸਾਰੇ ਕੰਮ ਪੈਰਾਂ ਨਾਲ ਹੀ ਕਰਦੀ ਆ ਰਹੀ ਹੈ। ਕਾਰ ਚਲਾਉਣ ਤੋਂ ਲੈ ਕੇ ਗੈਸ ਭਰਨਾ, ਅੱਖਾਂ ਵਿਚ ਲੈਂਜ ਪਾਉਣਾ, ਸਕੂਬਾ ਡਾਈਵਿੰਗ ਅਤੇ ਕੀ-ਬੋਰਡ 'ਤੇ ਟਾਈਪ ਕਰਨ ਤਕ ਸਾਰੇ ਕੰਮ ਉਹ ਅਪਣੇ ਦੋਵੇਂ ਪੈਰਾਂ ਨਾਲ ਕਰਦੀ। ਜੈਸਿਕਾ ਦੀ ਟਾਈਪਿੰਗ ਸਪੀਡ 25 ਵਰਡ ਪ੍ਰਤੀ ਮਿੰਟ ਹੈ।

Jessica Cox at the time of her marriageJessica Cox at the time of her marriage

ਜੈਸਿਕਾ ਨੇ 22 ਸਾਲ ਦੀ ਉਮਰ ਵਿਚ ਜਹਾਜ਼ ਚਲਾਉਣਾ ਸਿੱਖਿਆ ਅਤੇ ਸਿਰਫ਼ 3 ਸਾਲਾਂ ਵਿਚ ਹੀ ਉਸ ਨੂੰ ਲਾਇਸੈਂਸ ਮਿਲ ਗਿਆ। ਇਸ ਤੋਂ ਇਲਾਵਾ ਉਹ ਕਰਾਟੇ ਚੈਂਪੀਅਨ ਵੀ ਹੈ। ਜੈਸਿਕਾ ਨੇ ਅਪਣੀ ਵਿਆਹ ਦੀ ਅੰਗੂਠੀ ਵੀ ਅਪਣੇ ਪੈਰਾਂ ਵਿਚ ਪਹਿਨੀ ਸੀ। 34 ਸਾਲਾ ਜੈਸਿਕਾ ਉਨ੍ਹਾਂ ਲੋਕਾਂ ਲਈ ਪ੍ਰੇਰਣਾ ਸਰੋਤ ਬਣ ਰਹੀ ਹੈ ਜੋ ਕਿਸੇ ਛੋਟੀ ਮੋਟੀ ਮੁਸ਼ਕਲ ਤੋਂ ਘਬਰਾ ਕੇ ਹਾਰ ਮੰਨ ਲੈਂਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement