ਭਾਰਤ ਨੇ ਪਾਕਿ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ
Published : Mar 20, 2018, 2:04 am IST
Updated : Mar 20, 2018, 2:04 am IST
SHARE ARTICLE
Syed Haider Shah
Syed Haider Shah

ਭਾਰਤ ਨੇ ਪਾਕਿਸਤਾਨ ਦੇ ਡਿਪਟੀ-ਹਾਈਕਮਿਸ਼ਨਰ ਨੂੰ ਤਲਬ ਕੀਤਾ

ਭਾਰਤ ਨੇ ਅੱਜ ਇਥੇ ਪਾਕਿਸਤਾਨ ਦੇ ਡਿਪਟੀ-ਹਾਈਕਮਿਸ਼ਨਰ ਨੂੰ ਤਲਬ ਕੀਤਾ ਅਤੇ ਪਾਕਿਸਤਾਨੀ ਸੁਰੱਖਿਆ ਬਲਾਂ ਵਲੋਂ ਬਗ਼ੈਰ ਕਿਸੇ ਉਕਸਾਵੇ ਤੋਂ ਕੀਤੀ ਗਈ ਗੋਲੀਬਾਰੀ 'ਚ ਪੰਜ ਆਮ ਨਾਗਰਿਕਾਂ ਨੇ ਮਾਰੇ ਜਾਣ 'ਤੇ ਸਖ਼ਤ ਵਿਰੋਧ ਦਰਜ ਕਰਵਾਇਆ। ਭਾਰਤ ਨੇ ਫ਼ਾਇਰਿੰਗ ਦੀ ਇਸ ਘਟਨਾ ਨੂੰ 'ਬੇਹੱਦ ਨਿੰਦਣਯੋਗ' ਕਰਾਰ ਦਿਤਾ।ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨੀ ਦੇ ਡਿਪਟੀ-ਹਾਈਕਮਿਸ਼ਨਰ ਸਈਅਦ ਹੈਦਰ ਸ਼ਾਹ ਨੂੰ ਇਹ ਵੀ ਕਿਹਾ ਗਿਆ ਕਿ ਅਜਿਹੇ ਕੰਮ ਸਥਾਪਤ ਮਨੁੱਖੀ ਮਾਨਕਾਂ ਅਤੇ ਪੇਸ਼ੇਵਰ ਫ਼ੌਜੀ ਸਲੂਕ ਵਿਰੁਧ ਹਨ।ਮੰਤਰਾਲੇ ਨੇ ਕਿਹਾ, ''ਇਹ ਦਸਿਆ ਗਿਆ ਕਿ ਸਰਹੱਦ ਦੇ ਦੋ ਕਿਲੋਮੀਟਰ ਦੀ ਦੂਰੀ ਤੇ ਰਹਿਣ ਵਾਲੇ ਬੇਗੁਨਾਹ ਆਮ ਲੋਕਾਂ ਨੂੰ ਪਾਕਿਸਤਾਨੀ ਬਲਾਂ ਵਲੋਂ ਭਾਰੀ ਸਮਰਥਾ ਵਾਲੇ ਹਥਿਆਰਾਂ ਦਾ ਪ੍ਰਯੋਗ ਕਰ ਕੇ ਜਾਣਬੁੱਝ ਕੇ ਨਿਸ਼ਾਨਾ ਬਣਾਉਣਾ ਬਹੁਤ ਨਿੰਦਣਯੋਗ ਹੈ ਅਤੇ ਸਖ਼ਤ ਸ਼ਬਦਾਂ 'ਚ ਇਸ ਦੀ ਨਿੰਦਾ ਕੀਤੀ ਜਾਂਦੀ ਹੈ।''

syed haider shahsyed haider shah


ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸ਼ਾਹ ਨੂੰ ਸਾਊਥ ਬਲਾਕ ਤਲਬ ਕੀਤਾ ਗਿਆ ਅਤੇ ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ ਦੇ ਪਾਰ ਭੀਮਬੇਰ ਗਲੀ ਸੈਕਟਰ 'ਚ 18 ਮਾਰਚ, 2018 ਨੂੰ ਪਾਕਿਸਤਾਨੀ ਸੁਰੱਖਿਆ ਬਲਾਂ ਵਲੋਂ ਬਗ਼ੈਰ ਉਕਸਾਵੇ ਤੋਂ ਕੀਤੀ ਗੋਲੀਬੰਦੀ ਦੀ ਉਲੰਘਣਾ ਵਿਚਕਾਰ ਬੇਗੁਨਾਹ ਆਮ ਲੋਕਾਂ ਦੇ ਮਾਰੇ ਜਾਣ ਅਤੇ ਦੋ ਹੋਰ ਨਾਬਾਲਗ਼ ਬੱਚਿਆਂ ਦੇ ਜ਼ਖ਼ਮੀ ਹੋਣ 'ਤੇ ਸਖ਼ਤ ਵਿਰੋਧ ਦਰਜ ਕਰਵਾਇਆ।  (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement