ਆਸਟ੍ਰੇਲੀਆ ਵਿਚ ਸਿੱਖ ਨੌਜਵਾਨ 'ਤੇ ਨਸਲੀ ਹਮਲਾ, ਤਿੰਨ ਲੋਕਾਂ ਨੇ ਘੇਰ ਕੇ ਗਾਲ੍ਹਾਂ ਕੱਢੀਆਂ ਅਤੇ ‘ਇੰਡੀਅਨ ਡੌਗ' ਕਿਹਾ

By : GAGANDEEP

Published : Feb 19, 2026, 6:34 am IST
Updated : Feb 19, 2026, 8:06 am IST
SHARE ARTICLE
Sikh nurse racially attacked in Australia
Sikh nurse racially attacked in Australia

ਗੰਭੀਰ ਜ਼ਖ਼ਮੀ ਹਰਮਨਪ੍ਰੀਤ ਸਿੰਘ ਨੂੰ ਹਸਪਤਾਲ ਗੁਜ਼ਾਰਨੀ ਪਈ ਰਾਤ

ਜੀਲੌਂਗ : ਆਸਟ੍ਰੇਲੀਆ ਦੇ ਜੀਲੌਂਗ ਸ਼ਹਿਰ ਦੇ ਕੋਰਿਓ ਇਲਾਕੇ ਵਿਚ 22 ਸਾਲ ਦੇ ਇਕ ਭਾਰਤੀ ਮੂਲ ਦੇ ਸਿੱਖ ਨਰਸ ਹਰਮਨਪ੍ਰੀਤ ਸਿੰਘ ’ਤੇ ਨਸਲੀ ਹਮਲਾ ਹੋਇਆ। ਜਿਮ ਤੋਂ ਬਾਹਰ ਨਿਕਲਦੇ ਸਮੇਂ ਤਿੰਨ ਲੋਕਾਂ ਨੇ ਉਸਨੂੰ ਘੇਰ ਲਿਆ ਅਤੇ ਗਾਲਾਂ ਕਢਦਿਆਂ ‘ਇੰਡੀਆਨ ਡੌਗ’ ਕਿਹਾ।

ਇਕ ਵਿਅਕਤੀ ਨੇ ਉਸ ਦੇ ਚਿਹਰੇ ਦੇ ਬਹੁਤ ਨੇੜੇ ਆ ਕੇ ਉਸ ਦੀ  ਨੱਕ ’ਤੇ ਸਿਰ ਮਾਰਿਆ, ਜਿਸ ਨਾਲ ਉਹ ਜ਼ਖਮੀ ਹੋ ਗਿਆ ਅਤੇ ਖੂਨ ਵਗਣ ਲੱਗ ਪਿਆ। ਹਰਮਨਪ੍ਰੀਤ ਸਿੰਘ ਨੇ ਕਿਹਾ, ‘‘ਮੈਂ ਅਪਣਾ  ਕੰਮ ਕਰ ਰਿਹਾ ਸੀ, ਪਰ ਉਹ ਮੇਰੇ ਪਿੱਛੇ ਪੈ ਗਏ। ਹਮਲੇ ਤੋਂ ਬਾਅਦ ਮੈਨੂੰ ਹਸਪਤਾਲ ਵਿਚ ਰਾਤ ਬਿਤਾਉਣੀ ਪਈ। ਹੁਣ ਮੈਨੂੰ ਵੱਡੇ ਡਾਕਟਰ ਕੋਲ ਜਾਣਾ ਪਵੇਗਾ ਅਤੇ ਸ਼ਾਇਦ ਸਰਜਰੀ ਵੀ ਕਰਵਾਉਣੀ ਪਵੇ।’’ ਉਸ ਨੇ  ਅੱਗੇ ਕਿਹਾ, ‘‘ਮੈਂ ਕੋਸ਼ਿਸ਼ ਕਰਦਾ ਹਾਂ ਕਿ ਮਜ਼ਬੂਤ ਰਹਾਂ ਅਤੇ ਇਨ੍ਹਾਂ ਗੱਲਾਂ ਦੀ ਪਰਵਾਹ ਨਾ ਕਰਾਂ, ਪਰ ਇਹ ਚੋਟ ਅੰਦਰੋਂ ਬਹੁਤ ਦੁੱਖ ਦਿੰਦੀ ਹੈ। ਹੁਣ ਮੈਨੂੰ ਨਹੀਂ ਪਤਾ ਕਿ ਮੈਂ ਮੁੜ ਜਿਮ ਜਾਵਾਂਗਾ ਜਾਂ ਅਪਣੇ  ਘੰਟੇ ਬਦਲਾਂਗਾ, ਕਿਉਂਕਿ ਸੁਰੱਖਿਅਤ ਮਹਿਸੂਸ ਨਹੀਂ ਕਰਦਾ।’’

ਹਰਮਨਪ੍ਰੀਤ ਸਿੰਘ ਦੀ ਭੈਣ ਖੁਸ਼ੀ ਕੌਰ ਨੇ ਕਿਹਾ ਕਿ ਪਰਵਾਰ  ਇਸ ਘਟਨਾ ਨਾਲ ਬਹੁਤ ਹਿਲ ਗਿਆ ਹੈ। ਭਾਰਤੀ ਭਾਈਚਾਰਾ, ਜੋ ਆਸਟ੍ਰੇਲੀਆ ਵਿਚ ਦੂਜਾ ਸੱਭ ਤੋਂ ਵੱਡਾ ਪਰਵਾਸੀ ਸਮੂਹ ਹੈ, ਇਸ ਤਰ੍ਹਾਂ ਦੇ ਹਮਲਿਆਂ ਨਾਲ ਚਿੰਤਿਤ ਹੈ। ਇਹ ਘਟਨਾ ਸਿਰਫ਼ ਨਸਲੀ ਪੱਖਪਾਤ ਦੀ ਨਿਸ਼ਾਨੀ ਨਹੀਂ, ਸਗੋਂ ਪਰਵਾਸੀਆਂ ਦੀ ਸੁਰੱਖਿਆ ’ਤੇ ਵੀ ਵੱਡਾ ਸਵਾਲ ਖੜਾ  ਕਰਦੀ ਹੈ।     (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement