ਪੈਰਾਲੰਪਿਕ ਖੇਡਾਂ ਵਿਚ ਇਕ ਦਹਾਕੇ ਬਾਅਦ ਹੋਵੇਗੀ ਰੂਸ ਦੀ ਵਾਪਸੀ
Published : Feb 18, 2026, 8:15 pm IST
Updated : Feb 18, 2026, 8:15 pm IST
SHARE ARTICLE
Russia will return to the Paralympic Games after a decade
Russia will return to the Paralympic Games after a decade

ਅਥਲੀਟ ਦੇ ਜਿੱਤਣ 'ਤੇ ਰੂਸੀ ਝੰਡਾ ਅਤੇ ਕੌਮੀ ਗੀਤ ਸੁਣਨ ਨੂੰ ਮਿਲੇਗਾ

ਮਿਲਾਨ: ਰੂਸ ਦੇ ਅਥਲੀਟ ਇਕ ਦਹਾਕੇ ਤੋਂ ਵੱਧ ਸਮੇਂ ’ਚ ਪਹਿਲੀ ਵਾਰ ਪੈਰਾਲੰਪਿਕ ਸਰਦ ਰੁੱਤ ਖੇਡਾਂ ’ਚ ਅਪਣੇ ਦੇਸ਼ ਦੇ ਝੰਡੇ ਹੇਠ ਹਿੱਸਾ ਲੈਣਗੇ ਅਤੇ ਜੇਕਰ ਰੂਸ ਦਾ ਕੋਈ ਅਥਲੀਟ ਸੋਨ ਤਗਮਾ ਜਿੱਤਦਾ ਹੈ ਤਾਂ ਤਗਮੇ ਵੰਡਣ ਦੇ ਸਮਾਰੋਹ ’ਚ ਰੂਸ ਦਾ ਕੌਮੀ ਗੀਤ ਵਜਾਇਆ ਜਾਵੇਗਾ।

ਮੰਗਲਵਾਰ ਨੂੰ ਕੀਤੇ ਗਏ ਐਲਾਨ ਦਾ ਮਤਲਬ ਹੈ ਕਿ ਲਾਸ ਏਂਜਲਸ ਵਿਚ 2028 ਦੀਆਂ ਗਰਮੀਆਂ ਦੀਆਂ ਓਲੰਪਿਕ ਖੇਡਾਂ ਤੋਂ ਬਹੁਤ ਪਹਿਲਾਂ ਰੂਸ ਅਤੇ ਉਸ ਦੀ ਕੌਮੀ ਪਛਾਣ ਓਲੰਪਿਕ ਦੁਨੀਆਂ ਵਿਚ ਪੂਰੀ ਤਰ੍ਹਾਂ ਬਹਾਲ ਹੋ ਜਾਵੇਗੀ।

ਕੌਮਾਂਤਰੀ ਪੈਰਾਲੰਪਿਕ ਕਮੇਟੀ ਨੇ ਇਕ ਬਿਆਨ ’ਚ ਕਿਹਾ ਕਿ ਰੂਸ ਦੀ ਕੌਮੀ ਪੈਰਾਲੰਪਿਕ ਕਮੇਟੀ ਨੂੰ ਆਗਾਮੀ ਮਿਲਾਨ ਕੋਰਟੀਨਾ ਪੈਰਾਲੰਪਿਕ ਖੇਡਾਂ ਲਈ ਛੇ ਸਥਾਨ ਦਿਤੇ ਗਏ ਹਨ।

ਰੂਸ ਦੇ ਸੋਚੀ ਵਿਚ 2014 ਦੀਆਂ ਪੈਰਾਲੰਪਿਕ ਸਰਦ ਰੁੱਤ ਖੇਡਾਂ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਪੈਰਾਲੰਪਿਕ ਖੇਡਾਂ ਵਿਚ ਰੂਸ ਦਾ ਝੰਡਾ ਲਹਿਰਾਇਆ ਜਾਵੇਗਾ। ਇਸ ਤੋਂ ਪਹਿਲਾਂ ਰੂਸ ਉਤੇ ਸਰਕਾਰ ਵਲੋਂ ਸਪਾਂਸਰ ਕੀਤੇ ਗਏ ਡੋਪਿੰਗ ਪ੍ਰੋਗਰਾਮ ਕਾਰਨ ਪਾਬੰਦੀ ਲਗਾਈ ਗਈ ਸੀ। 2022 ਵਿਚ ਰੂਸ ਦੇ ਯੂਕਰੇਨ ਉਤੇ ਹਮਲੇ ਤੋਂ ਬਾਅਦ ਰੂਸ ਵਿਰੁਧ ਪਾਬੰਦੀਆਂ ਜਾਰੀ ਸਨ।

ਰੂਸ ਦਾ ਨਜ਼ਦੀਕੀ ਸਹਿਯੋਗੀ ਬੇਲਾਰੂਸ ਵੀ 2022 ਤੋਂ ਪਾਬੰਦੀਆਂ ਦੇ ਅਧੀਨ ਹੈ, ਪਰ ਮਿਲਾਨ ਕੋਰਟੀਨਾ ਵਿਚ ਇਸ ਲਈ ਚਾਰ ਸਥਾਨ ਉਪਲਬਧ ਹੋਣਗੇ। ਮਿਲਾਨ ਕੋਰਟੀਨਾ ਪੈਰਾਲੰਪਿਕ ਖੇਡਾਂ 6 ਤੋਂ 15 ਮਾਰਚ ਤਕ ਹੋਣਗੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement