ਜੌਰਡਨ ਨੇ ਇਰਾਨ ਦੀਆਂ ਤਿੰਨ ਮਿਜ਼ਾਈਲਾਂ ਸੁੱਟੀਆਂ
ਅਮਰੀਕਾ ਨੇ ਵੀਰਵਾਰ ਤੜਕੇ ਇਰਾਨ ਵਿੱਚ ਫੌਜੀ ਟਿਕਾਣਿਆਂ 'ਤੇ ਇੱਕ ਵਾਰ ਫਿਰ ਹਵਾਈ ਹਮਲੇ ਕੀਤੇ। ਅਮਰੀਕੀ ਸੈਂਟਰਲ ਕਮਾਂਡ (CENTCOM) ਅਨੁਸਾਰ, ਇਨ੍ਹਾਂ ਹਮਲਿਆਂ ਵਿੱਚ ਸਿਸਤਾਨ-ਬਲੋਚਿਸਤਾਨ ਸਥਿਤ ਮਿਜ਼ਾਈਲ ਲਾਂਚ ਸਾਈਟਾਂ, ਰੱਖਿਆ ਟਿਕਾਣਿਆਂ ਅਤੇ 388ਵੀਂ ਬ੍ਰਿਗੇਡ ਦੀਆਂ ਬੈਰਕਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਇਸ ਦੇ ਜਵਾਬ ਵਿੱਚ, ਇਰਾਨ ਨੇ ਬਹਿਰੀਨ, ਕੁਵੈਤ ਅਤੇ ਜੌਰਡਨ ਵਿਚ ਅਮਰੀਕੀ ਫੌਜੀ ਅੱਡਿਆਂ 'ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕਰਨ ਦਾ ਦਾਅਵਾ ਕੀਤਾ। ਬਹਿਰੀਨ ਅਤੇ ਕੁਵੈਤ ਵਿੱਚ ਮਿਜ਼ਾਈਲ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ, ਜਦਕਿ ਜੌਰਡਨ ਨੇ ਇਰਾਨ ਦੀਆਂ ਤਿੰਨ ਮਿਜ਼ਾਈਲਾਂ ਨੂੰ ਡੇਗਣ ਦੀ ਸੂਚਨਾ ਦਿੱਤੀ।
ਇਸ ਦੌਰਾਨ, ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਘਾਲੀਬਾਫ ਨੇ ਕਿਹਾ ਕਿ ਜੇਕਰ ਅਮਰੀਕਾ ਪਿੱਛੇ ਨਹੀਂ ਹਟਦਾ, ਤਾਂ ਇਰਾਨ ਇੱਕ ਵੱਡੇ ਫੌਜੀ ਟਕਰਾਅ ਲਈ ਤਿਆਰ ਹੈ। ਨਾਲ ਹੀ, ਰੈਵੋਲਿਊਸ਼ਨਰੀ ਗਾਰਡ (IRGC) ਨੇ ਚੇਤਾਵਨੀ ਦਿੱਤੀ ਕਿ ਜੇਕਰ ਲੋੜ ਪਈ ਤਾਂ ਮੱਧ ਪੂਰਬ ਤੋਂ ਤੇਲ ਅਤੇ ਗੈਸ ਦੀ ਬਰਾਮਦ ਨੂੰ ਰੋਕਿਆ ਜਾ ਸਕਦਾ ਹੈ। ਇਰਾਨ ਦੇ ਸਿਹਤ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਹਾਲੀਆ ਅਮਰੀਕੀ ਹਵਾਈ ਹਮਲਿਆਂ ਵਿੱਚ 35 ਤੋਂ ਵੱਧ ਲੋਕ ਮਾਰੇ ਗਏ ਹਨ।
