ਸੂਤਰਾਂ ਦੇ ਹਵਾਲੇ ਤੋਂ ਆਈ ਵੱਡੀ ਖ਼ਬਰ..

By : JUJHAR

Published : Feb 16, 2025, 12:46 pm IST
Updated : Feb 16, 2025, 12:47 pm IST
SHARE ARTICLE
Big news coming from sources..
Big news coming from sources..

ਅਮਰੀਕਾ ’ਚੋਂ ਕੱਢੇ 157 ਭਾਰਤੀਆਂ ਨੂੰ ਲੈ ਕੇ ਅੱਜ ਪਹੁੰਚੇਗਾ ਤੀਜਾ ਜਹਾਜ਼, ਜਿਨ੍ਹਾਂ ’ਚ 53 ਪੰਜਾਬੀ ਵੀ ਸ਼ਾਮਲ

ਚੋਣ ਮੁਹਿੰਮਾਂ ਦੌਰਾਨ ਟਰੰਪ ਨੇ ਐਲਾਨ ਕੀਤਾ ਸੀ ਕਿ ਅਮਰੀਕਾ ’ਚ ਸਾਡੀ ਸਰਕਾਰ ਬਣਦਿਆਂ ਹੀ ਦੇਸ਼ ਵਿਚ ਰਹਿ ਰਹੇ ਨਾਜਾਇਜ਼ ਤੌਰ ’ਤੇ ਨੌਜਵਾਨਾਂ ਨੂੰ ਤੁਰਤ ਉਨ੍ਹਾਂ ਦੇ ਦੇਸ਼ਾਂ ਵਿਚ ਭੇਜ ਦਿਤਾ ਜਾਵੇਗਾ। ਇਸੇ ਤਹਿਤ 5 ਫ਼ਰਵਰੀ ਨੂੰ ਅਮਰੀਕਾ ਦਾ ਜਹਾਜ਼ 105 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚਿਆ ਸੀ।

photophoto

ਇਸੇ ਤਹਿਤ ਸਨਿਚਰਵਾਰ ਨੂੰ ਰਾਤ 11.35 ਵਜੇ ਭਾਰਤ ਦੇ 119 ਨੌਜਵਾਨਾਂ ਨੂੰ ਲੈ ਕੇ ਅੰਮ੍ਰਿਤਸਰ ਏਅਰਪੋਰਟ ’ਤੇ ਉਤਰਿਆ, ਜਿਨ੍ਹਾਂ  ਵਿਚੋਂ 67 ਨੌਜਵਾਨ ਪੰਜਾਬ ਦੇ ਸਨ। ਹੁਣ ਸੂਤਰਾਂ ਦੇ ਹਵਾਲੇ ਤੋਂ ਆਈ ਖ਼ਬਰ ਤੋਂ ਪਤਾ ਲੱਗਿਆ ਹੈ ਕਿ ਅਮਰੀਕਾ ’ਚੋਂ ਕੱਢੇ 157 ਭਾਰਤੀਆਂ ਨੂੰ ਲੈ ਕੇ ਅੱਜ ਤੀਜਾ ਜਹਾਜ਼ ਅੰਮ੍ਰਿਤਸਰ ਹਾਵਾਈ ਅੱਡੇ ’ਤੇ ਪਹੁੰਚੇਗਾ। 

ਦੱਸਿਆ ਜਾ ਰਿਹਾ ਹੈ ਕਿ ਤੀਜਾ ਜਹਾਜ਼ ਅਮਰੀਕਾ ਤੋਂ ਉਡਾਣ ਭਰ ਚੁੱਕਾ ਹੈ ਤੇ ਉਹ ਰਾਤ ਕਰੀਬ 10:30 ਵਜੇ ਅੰਮ੍ਰਿਤਸਰ ਉਤਰ ਜਾਵੇਗਾ। ਇਹ ਵੀ ਖ਼ਬਰਾਂ ਹਨ ਕਿ ਇਸ ਜਹਾਜ਼ ’ਚ ਅਮਰੀਕਾ ’ਚੋਂ ਕੱਢੇ 53 ਪੰਜਾਬੀ ਨੌਜਵਾਨ ਵੀ ਸ਼ਾਮਲ ਹਨ। ਦਸ ਦਈਏ ਕਿ ਅਮਰੀਕਾ ’ਚ ਡੰਕੀ ਲਗਾ ਕੇ ਗਏ ਭਾਰਤ ਦੇ ਨੌਜਵਾਨਾਂ ਨੂੰ ਕੱਢਿਆ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement