ਜਾਹਨਵੀ ਕੰਦੂਲਾ ਮਾਮਲੇ 'ਚ ਨਵਾਂ ਸਦਮਾ, ਮੁਆਵਜ਼ੇ ਦੇ ਐਲਾਨ ਤੋਂ ਦੋ ਦਿਨ ਪਹਿਲਾਂ ਹੋ ਗਈ ਸੀ ਪਿਤਾ ਦੀ ਮੌਤ
Published : Feb 14, 2026, 6:45 am IST
Updated : Feb 14, 2026, 7:56 am IST
SHARE ARTICLE
Jaahnavi Kandul father death News
Jaahnavi Kandul father death News

ਬੀਤੇ ਦਿਨ ਹੀ ਅਮਰੀਕੀ ਅਦਾਲਤ ਵਲੋਂ ਪਰਿਵਾਰ ਨੂੰ ਲਗਭਗ 260 ਕਰੋੜ ਰੁਪਏ ਮੁਆਵਜ਼ੇ ਦਾ ਕੀਤਾ ਗਿਆ ਐਲਾਨ

ਅਡੋਨੀ : ਅਮਰੀਕਾ ਵਿਚ ਪੁਲਿਸ ਵਾਹਨ ਦੀ ਟੱਕਰ ਨਾਲ ਮਾਰੀ ਗਈ ਭਾਰਤੀ ਵਿਦਿਆਰਥਣ ਜਾਹਨਵੀ ਕੰਦੂਲਾ ਦੇ ਪਰਵਾਰ ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਹੈ। ਜਾਹਨਵੀ ਦੇ ਪਿਤਾ ਕੰਦੂਲਾ ਸ੍ਰੀਕਾਂਤ, ਜੋ ਕਿ ਰਿਟਾਇਰਡ ਪੁਲਿਸ ਕਾਂਸਟੇਬਲ ਸਨ, ਦਾ ਦਿਲ ਦੇ ਦੌਰੇ ਕਾਰਨ 10 ਫ਼ਰਵਰੀ ਨੂੰ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਵਿਚ ਦੇਹਾਂਤ ਹੋ ਗਿਆ।

ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਕੇਵਲ ਦੋ ਦਿਨ ਬਾਅਦ ਅਮਰੀਕੀ ਅਦਾਲਤ ਵਲੋਂ ਪਰਵਾਰ ਨੂੰ 29 ਮਿਲੀਅਨ ਡਾਲਰ (ਲਗਭਗ 260 ਕਰੋੜ ਰੁਪਏ) ਮੁਆਵਜ਼ੇ ਦਾ ਐਲਾਨ ਕੀਤਾ ਗਿਆ। ਜਾਹਨਵੀ 23 ਸਾਲ ਦੀ ਸੀ ਅਤੇ ਨੌਰਥਈਸਟਰਨ ਯੂਨੀਵਰਸਿਟੀ, ਸੀਐਟਲ ਕੈਂਪਸ ਵਿਚ ਇਨਫਾਰਮੇਸ਼ਨ ਸਿਸਟਮਜ਼ ਵਿਚ ਮਾਸਟਰਜ਼ ਕਰ ਰਹੀ ਸੀ। 23 ਜਨਵਰੀ 2023 ਨੂੰ ਉਹ ਸੜਕ ਪਾਰ ਕਰ ਰਹੀ ਸੀ ਜਦੋਂ ਇਕ ਤੇਜ਼ ਰਫ਼ਤਾਰ ਪੁਲਿਸ ਵਾਹਨ ਨੇ ਉਸਨੂੰ ਟੱਕਰ ਮਾਰੀ।

ਉਸ ਸਮੇਂ ਪੁਲਿਸ ਅਧਿਕਾਰੀ ਐਮਰਜੈਂਸੀ ਕਾਲ 'ਤੇ ਜਾ ਰਿਹਾ ਸੀ। ਇਸ ਹਾਦਸੇ ਨੇ ਅਮਰੀਕਾ ਅਤੇ ਭਾਰਤ ਵਿਚ ਵੱਡਾ ਵਿਰੋਧ ਜਨਮਿਆ ਸੀ ਅਤੇ “ਜਸਟਿਸ ਫਾਰ ਜਾਹਨਵੀ'' ਮੁਹਿੰਮ ਚੱਲੀ ਸੀ। ਪਰਵਾਰ ਕ ਮੈਂਬਰਾਂ ਨੇ ਦਸਿਆ ਕਿ ਸ੍ਰੀਕਾਂਤ ਦੇ ਅੰਤਿਮ ਸੰਸਕਾਰ ਅਡੋਨੀ ਵਿਚ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਪਰਵਾਰ ਗਹਿਰੇ ਦੁੱਖ ਵਿਚ ਹੈ ਅਤੇ ਮੁਆਵਜ਼ੇ ਬਾਰੇ ਗੱਲ ਕਰਨਾ ਉਚਿਤ ਨਹੀਂ। ਜਾਹਨਵੀ ਦੀ ਮੌਤ ਅਤੇ ਹੁਣ ਉਸ ਦੇ ਪਿਤਾ ਦਾ ਅਚਾਨਕ ਦੇਹਾਂਤ, ਦੋਹਾਂ ਨੇ ਮਿਲ ਕੇ ਇਸ ਪਰਵਾਰ ਨੂੰ ਅਪਾਰ ਦੁੱਖ ਵਿਚ ਧੱਕ ਦਿਤਾ ਹੈ।  (ਪੀ.ਟੀ.ਆਈ.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement