US: ਭਾਰਤੀ ਮੂਲ ਦੀ ਕਮਲਾ ਹੈਰਿਸ ਅਮਰੀਕ 'ਚ ਬਣੀ ਉਪਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ
Published : Aug 12, 2020, 11:13 am IST
Updated : Aug 12, 2020, 11:13 am IST
SHARE ARTICLE
file photo
file photo

ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਤਿਆਰੀਆਂ ਜ਼ੋਰਾਂ 'ਤੇ ਹਨ।

ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਤਿਆਰੀਆਂ ਜ਼ੋਰਾਂ 'ਤੇ ਹਨ। ਡੈਮੋਕਰੇਟਿਕ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਜੋ ਬਿਡੇਨ ਨੇ 3 ਨਵੰਬਰ ਦੀਆਂ ਚੋਣਾਂ ਤੋਂ ਪਹਿਲਾਂ ਮੰਗਲਵਾਰ ਨੂੰ ਆਪਣੇ ਉਪ-ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਨਾਮ ਦੀ ਘੋਸ਼ਣਾ ਕੀਤੀ।

Corona Virus Corona Virus

ਭਾਰਤੀ-ਅਮਰੀਕੀ ਸੈਨੇਟਰ ਕਮਲਾ ਹੈਰਿਸ ਹੁਣ ਡੈਮੋਕਰੇਟਸ ਤੋਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣੇਗੀ। ਜੋ ਬਿਡੇਨ ਨੇ ਟਵਿੱਟਰ 'ਤੇ ਇਸ ਦੀ ਘੋਸ਼ਣਾ ਕੀਤੀ, ਜਿਸ ਤੋਂ ਬਾਅਦ ਤੋਂ ਚਾਰੋਂ ਪਾਸਿਓ ਵਧਾਈ ਦੇ ਸੰਦੇਸ਼ ਆ ਰਹੇ ਹਨ।

photophoto

ਜੋ ਬਿਡੇਨ ਨੇ ਆਪਣੇ ਟਵਿੱਟਰ 'ਤੇ ਲਿਖਿਆ, ਕਮਲਾ ਹੈਰਿਸ ਨੂੰ ਇਸ ਲੜਾਈ ਵਿਚ ਆਪਣਾ ਭਾਈਵਾਲ ਬਣਾ ਕੇ ਬਹੁਤ ਖੁਸ਼ ਹਨ। ਉਹਨਾਂ ਦੀ ਗਿਣਤੀ  ਦੇਸ਼ ਦੇ ਸਰਬੋਤਮ ਸੈਨੇਟਰਾਂ ਵਿੱਚ ਹੁੰਦੀ ਹੈ। ਮੈਂ ਉਸ ਨਾਲ ਲੰਬੇ ਸਮੇਂ ਲਈ ਕੰਮ ਕੀਤਾ ਹੈ, ਉਸਨੇ  ਔਰਤਾਂ ਅਤੇ ਬੱਚਿਆਂ ਲਈ ਵਧੀਆ ਕੰਮ ਕੀਤਾ ਹੈ ਅਤੇ ਭਵਿੱਖ ਨੂੰ ਤਿਆਰ ਕੀਤਾ ਹੈ।'

ਇਸ ਘੋਸ਼ਣਾ ਤੋਂ ਬਾਅਦ ਕਮਲਾ ਹੈਰਿਸ ਨੇ ਵੀ ਟਵੀਟ ਕਰਕੇ ਪਾਰਟੀ ਦਾ ਧੰਨਵਾਦ ਕੀਤਾ ਹੈ। ਉਸਨੇ ਲਿਖਿਆ ਕਿ ਜੋ ਬਿਡੇਨ ਇੱਕ ਵਿਅਕਤੀ ਹੈ ਜੋ ਲੋਕਾਂ ਨੂੰ ਜੋੜਦਾ ਹੈ ਅਤੇ ਉਸਨੇ ਆਪਣੇ ਰਾਜਨੀਤਿਕ ਜੀਵਨ ਵਿੱਚ ਅਜਿਹਾ ਕੀਤਾ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਉਸ ਦੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣੀ ਹਾਂ ਅਤੇ ਜੋ ਵੀ ਉਹ ਕਹਿਣਗੇ, ਮੈਂ ਆਪਣੇ ਕਮਾਂਡਰ ਇਨ ਚੀਫ਼ ਦੀ ਗੱਸ ਮੰਨਾਂਗੀ।

Donald Trump Donald Trump

ਦੱਸ ਦੇਈਏ ਕਿ 55 ਸਾਲਾ ਕਮਲਾ ਹੈਰਿਸ ਭਾਰਤੀ ਮੂਲ ਦੀ ਪਹਿਲੀ ਔਰਤ ਹੈ, ਜੋ ਇੰਨੇ ਵੱਡੇ ਅਹੁਦੇ ਲਈ ਉਮੀਦਵਾਰ ਬਣੀ ਹੈ। ਇਸ ਤੋਂ ਪਹਿਲਾਂ ਉਹ ਸੈਨੇਟਰ ਵਜੋਂ ਚੁਣੇ ਜਾਣ ਵਾਲੀ ਪਹਿਲੀ ਭਾਰਤੀ ਮੂਲ ਦੀ ਔਰਤ ਸੀ। ਪਿਛਲੇ ਕਈ ਸਾਲਾਂ ਤੋਂ ਕਾਲੇ ਲੋਕ, ਬਾਹਰੀ ਲੋਕ ਅਤੇ ਏਸ਼ੀਅਨ ਕਮਿਊਨਿਟੀ ਡੋਨਾਲਡ ਟਰੰਪ ਦੇ ਖਿਲਾਫ ਇੱਕ ਅੰਦੋਲਨ ਕਰ ਰਹੇ ਹਨ, ਅਜਿਹੀ ਸਥਿਤੀ ਵਿੱਚ, ਇਹ ਉਮੀਦ ਕੀਤੀ ਜਾ ਰਹੀ ਸੀ ਕਿ ਕਮਲਾ ਹੈਰਿਸ ਇਸ ਅਹੁਦੇ ਲਈ ਢੁਕਵੀਂ ਹੈ।

Donald Trump Donald Trump

ਕਮਲਾ ਹੈਰਿਸ ਨੇ ਵੀ ਸ਼ੁਰੂਆਤੀ ਤੌਰ 'ਤੇ ਆਪਣੀ ਰਾਸ਼ਟਰਪਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਪਰ ਉਸਨੇ ਜਲਦੀ ਹੀ ਆਪਣਾ ਨਾਮ ਵਾਪਸ ਲੈ ਲਿਆ ਅਤੇ ਜੋ ਬਿਡੇਨ ਦਾ ਸਮਰਥਨ ਕੀਤਾ। ਹੁਣ ਸਾਰਿਆਂ ਦੀ ਨਜ਼ਰ 3 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ‘ਤੇ ਹੈ, ਕਿਉਂਕਿ ਹੁਣ ਭਾਰਤੀ ਮੂਲ ਦੇ ਤਕਰੀਬਨ 15 ਲੱਖ ਵੋਟਰ ਡੈਮੋਕਰੇਟਸ ਵੱਲ ਝੁਕ ਸਕਦੇ ਹਨ।

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਕਮਲਾ ਹੈਰਿਸ ਦੀ ਪ੍ਰਸ਼ੰਸਾ ਕਰਦਿਆਂ ਲਿਖਿਆ ਕਿ ਮੈਂ ਉਸ ਨੂੰ ਕਾਫ਼ੀ ਸਮੇਂ ਤੋਂ ਜਾਣਦਾ ਹਾਂ, ਉਹ ਇਸ ਕਾਰਜ ਲਈ ਪੂਰੀ ਤਰ੍ਹਾਂ ਤਿਆਰ ਹੈ। ਉਸਨੇ ਆਪਣਾ ਕੈਰੀਅਰ ਸੰਵਿਧਾਨ ਦੀ ਰੱਖਿਆ ਲਈ ਬਿਤਾਇਆ ਹੈ, ਅੱਜ ਦੇਸ਼ ਲਈ ਇਕ ਚੰਗਾ ਦਿਨ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement