ਪਾਰਕ 'ਚ ਅੱਗ ਲੱਗਣ 'ਤੇ ਸੜਨ ਦੀ ਬਜਾਏ ਹਰੀ ਹੋ ਗਈ ਘਾਹ!
Published : May 12, 2020, 3:23 pm IST
Updated : May 12, 2020, 3:23 pm IST
SHARE ARTICLE
Spain Park Grass  
Spain Park Grass  

ਜਾਣੋ, ਵਾਇਰਲ ਹੋ ਰਹੀ ਸਪੇਨ ਦੀ ਵੀਡੀਓ ਦਾ ਅਸਲ ਸੱਚ

ਸਪੇਨ: ਜਦੋਂ ਕਿਤੇ ਅੱਗ ਲੱਗਦੀ ਹੈ ਤਾਂ ਸਭ ਕੁੱਝ ਜਲਾ ਕੇ ਰਾਖ਼ ਕਰ ਦਿੰਦੀ ਹੈ ਪਰ ਸੋਸ਼ਲ ਮੀਡੀਆ 'ਤੇ ਅੱਗ ਦੀ ਇਕ  ਵਾਇਰਲ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਇਸ ਵੀਡੀਓ ਵਿਚ ਇਕ ਪਾਰਕ ਅੰਦਰ ਭਿਆਨਕ ਅੱਗ ਲੱਗੀ ਹੋਈ ਦਿਖਾਈ ਦੇ ਰਹੀ ਹੈ ਪਰ ਇਸ ਅੱਗ ਨਾਲ ਨਾ ਤਾਂ ਪਾਰਕ ਦਾ ਕੋਈ ਰੁੱਖ ਸੜ ਰਿਹਾ ਹੈ ਅਤੇ ਨਾ ਪਾਰਕ ਦਾ ਘਾਹ।

Spain Park Spain Park

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਫੈਲ ਰਹੀ ਹੈ ਤੁਹਾਨੂੰ ਦੱਸਦੇ ਹਾਂ ਕਿ ਕੀ ਹੈ ਇਸ ਵੀਡੀਓ ਦੀ ਅਸਲ ਸੱਚਾਈ? ਦਰਅਸਲ ਇਹ ਵੀਡੀਓ ਸਪੇਨ ਵਿਚ ਕੈਲਾਹੋਰਾ ਸਥਿਤ ਇਕ ਪਾਰਕ ਦਾ ਹੈ, ਜਿਸ ਨੂੰ ਸਭ ਤੋਂ ਪਹਿਲਾਂ ਕਲਬੱਡੀ ਮੋਂਟਾਨਾ ਕੈਲਾਹੋਰਾ ਨਾਂਅ ਦੀ ਸੰਸਥਾ ਨੇ ਫੇਸਬੁੱਕ 'ਤੇ ਸ਼ੇਅਰ ਕੀਤਾ ਸੀ।

Spain Park Spain Park

ਦਰਅਸਲ ਇਸ ਪਾਰਕ ਦੀ ਸਾਰੀ ਘਾਹ 'ਤੇ ਮੱਕੜੀ ਦੇ ਜਾਲੇ ਵਾਂਗ ਇਕ ਜਾਲਾ ਬਣ ਗਿਆ ਸੀ, ਜੋ ਰੁੱਖਾਂ ਤੋਂ ਡਿੱਗੇ ਬੀਜਾਂ ਕਾਰਨ ਬਣਿਆ ਸੀ ਅਤੇ ਇਸ ਨੇ ਪਾਰਕ ਦੀ ਸਾਰੀ ਘਾਹ ਨੂੰ ਢਕ ਲਿਆ ਸੀ ਪਰ ਜਿਵੇਂ ਹੀ ਇਸ ਨੂੰ ਅੱਗ ਲਗਾਈ ਗਈ ਤਾਂ ਅੱਗ ਹਲਕੇ ਜਾਲੇ ਨੂੰ ਤੇਜ਼ੀ ਨਾਲ ਸਾੜਦੀ ਹੋਈ ਅੱਗੇ ਵਧ ਗਈ ਜਦਕਿ ਹੇਠਾਂ ਵਾਲੀ ਘਾਹ ਨੂੰ ਕੁੱਝ ਨਹੀਂ ਹੋਇਆ।

Spain Park Spain Park

ਹੋਰ ਤਾਂ ਹੋਰ ਅੱਗ ਇੰਨੀ ਤੇਜ਼ੀ ਨਾਲ ਅੱਗੇ ਵਧ ਰਹੀ ਸੀ ਇਸ ਨਾਲ ਨਾ ਤਾਂ ਪਾਰਕ ਵਿਚਲੇ ਰੁੱਖਾਂ ਨੂੰ ਕੁੱਝ ਹੋਇਆ ਅਤੇ ਨਾ ਹੀ ਪਾਰਕ ਵਿਚ ਲੱਕੜੀ ਦੀ ਬੈਂਚ ਨੂੰ ਕੋਈ ਨੁਕਸਾਨ ਹੋਇਆ। ਇਹ ਅੱਗ ਇਕ ਕੰਟਰੋਲਡ ਅੱਗ ਸੀ ਨਾ ਕਿ ਜੰਗਲ ਵਿਚ ਲੱਗੀ ਕੋਈ ਭਿਆਨਕ ਅੱਗ।

Spain Park Spain Park

ਫੇਸਬੁੱਕ 'ਤੇ ਇਸ ਵੀਡੀਓ ਨੂੰ ਕੁੱਝ ਦਿਨ ਪਹਿਲਾਂ ਸ਼ੇਅਰ ਕੀਤਾ ਗਿਆ ਸੀ, ਜਿਸ ਨੂੰ ਹੁਣ ਤੱਕ ਲੱਖਾਂ ਵਾਰ ਦੇਖਿਆ ਜਾ ਚੁੱਕਿਆ ਹੈ। ਇਸ ਵੀਡੀਓ ਨੂੰ ਟਵਿੱਟਰ 'ਤੇ ਵੀ ਕਾਫ਼ੀ ਲੋਕ ਦੇਖ ਰਹੇ ਨੇ। ਇਸ ਵੀਡੀਓ ਨੂੰ ਹੁਣ ਤਕ 68 ਤੋਂ ਵੀ ਜ਼ਿਆਦਾ ਵਿਊ ਮਿਲ ਚੁੱਕੇ ਨੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: Spain, Andalusia

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement