104 ਸਾਲਾ ਵਿਗਿਆਨੀ ਨੇ ਖ਼ੁਸ਼ੀ-ਖ਼ੁਸ਼ੀ ਕੀਤੀ ਖ਼ੁਦਕੁਸ਼ੀ
Published : May 11, 2018, 11:23 am IST
Updated : May 11, 2018, 11:23 am IST
SHARE ARTICLE
David Gudol
David Gudol

ਆਸਟੇਰਲੀਆ ਵਾਸੀ ਨੇ ਸਵਿਟਜ਼ਰਲੈਂਡ ਵਿਚ ਜਾਨ ਦਿਤੀ

ਜਨੇਵਾ, ਅਪਣਾ ਜੀਵਨ ਖ਼ਤਮ ਕਰਨ ਲਈ ਸਵਿਟਜ਼ਰਲੈਂਡ ਪੁੱਜੇ 104 ਸਾਲਾ ਆਸਟਰੇਲੀਆਈ ਵਿਗਿਆਨੀ ਨੇ ਅੱਜ ਆਤਮ-ਹਤਿਆ ਜ਼ਰੀਏ ਦੁਨੀਆਂ ਨੂੰ ਅਲਵਿਦਾ ਕਿਹਾ। ਅਜਿਹਾ ਕਰਨ ਵਿਚ ਉਸ ਦੀ ਮਦਦ ਕਰਨ ਵਾਲੀ ਫ਼ਾਊਂਡੇਸ਼ਨ ਨੇ ਇਹ ਜਾਣਕਾਰੀ ਦਿਤੀ।ਡੇਵਿਡ ਗੁਡੌਲ ਨੂੰ ਅਪਣੇ ਦੇਸ਼ ਵਿਚ ਆਤਮਹਤਿਆ ਲਈ ਮਦਦ ਮੰਗਣ ਤੋਂ ਰੋਕ ਦਿਤਾ ਗਿਆ ਸੀ। ਉਹ ਕਿਸੇ ਮਾਨਸਿਕ ਰੋਗ ਤੋਂ ਪੀੜਤ ਨਹੀਂ ਸੀ ਪਰ ਉਸ ਦਾ ਕਹਿਣਾ ਸੀ ਕਿ ਉਸ ਦੀ ਜ਼ਿੰਦਗੀ ਵਿਚ ਹੁਣ ਕੁੱਝ ਵੀ ਜਿਊਣ ਲਾਇਕ ਨਹੀਂ ਰਿਹਾ ਅਤੇ ਉਹ ਮਰਨਾ ਚਾਹੁੰਦਾ ਹੈ। ਉਸ ਨੂੰ ਸਵਿਟਜ਼ਰਲੈਂਡ ਲਿਆਉਣ ਵਿਚ ਮਦਦ ਕਰਨ ਵਾਲੀ ਸੰਸਥਾ ਨੇ ਕਿਹਾ ਕਿ ਵਿਗਿਆਨੀ ਨੇ ਸ਼ਾਂਤਮਈ ਢੰਗ ਨਾਲ ਆਖ਼ਰੀ ਸਾਹ ਲਿਆ। ਉਸ ਨੇ ਲਾਈਫ਼ ਸਾਈਕਲ ਕਲੀਨਿਕ ਵਿਚ ਨੇਬੁਟਲ ਜੋ ਖ਼ੁਦਕੁਸ਼ੀ ਲਈ ਵਰਤੀ ਜਾਣ ਵਾਲੀ ਦਵਾਈ ਹੈ, ਜ਼ਰੀਏ ਦਿਨ ਵਿਚ ਸਾਢੇ ਦਸ ਵਜੇ ਦਮ ਤੋੜਿਆ। ਉਸ ਨੇ ਬੁਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਸੀ, 'ਮੈਂ ਹੁਣ ਜਿਊਣਾ ਨਹੀਂ ਚਾਹੁੰਦਾ।

David GudolDavid Gudol

ਮੈਂ ਖ਼ੁਸ਼ ਹਾਂ ਕਿ ਮੇਰੇ ਕੋਲ ਭਲਕੇ ਇਸ ਜੀਵਨ ਨੂੰ ਖ਼ਤਮ ਕਰਨ ਦਾ ਮੌਕਾ ਹੋਵੇਗਾ।' 104 ਸਾਲਾ ਬਜ਼ੁਰਗ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਮਾਮਲੇ ਵਿਚ ਲੋਕਾਂ ਦੀ ਵਿਆਪਕ ਰੁਚੀ ਨੂੰ ਵੇਖਦਿਆਂ ਆਸਟਰੇਲੀਆ ਅਤੇ ਹੋਰ ਦੇਸ਼ ਅਪਣੇ ਕਾਨੂੰਨ ਵਿਚ ਬਦਲਾਅ ਕਰਨ ਲਈ ਪ੍ਰੇਰਿਤ ਹੋਣਗੇ। ਉਸ ਨੇ ਕਿਹਾ, 'ਮੈਨੂੰ ਖ਼ੁਸ਼ੀ ਹੁੰਦੀ ਜੇ ਮੈਂ ਆਸਟਰੇਲੀਆ ਵਿਚ ਖ਼ੁਦਕੁਸ਼ੀ ਕਰਦਾ ਪਰ ਦੁੱਖ ਹੈ ਕਿ ਇਸ ਮਾਮਲੇ ਵਿਚ ਆਸਟਰੇਲੀਆ ਸਵਿਟਜ਼ਰਲੈਂਡ ਤੋਂ ਪਿੱਛੇ ਹੈ। ਵਿਅਕਤੀ ਕੋਲ ਜ਼ਿੰਦਗੀ ਖ਼ਤਮ ਕਰਨ ਦਾ ਹੱਕ ਵੀ ਹੋਣਾ ਚਾਹੀਦਾ ਹੈ।' ਉਸ ਨੇ ਇਸ ਸਾਲ ਦੇ ਸ਼ੁਰੂ ਵਿਚ ਖ਼ੁਦਕੁਸ਼ੀ ਦੀ ਨਾਕਾਮ ਕੋਸ਼ਿਸ਼ ਕੀਤੀ ਸੀ।     (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement