ਮੈਲਬੌਰਨ: ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਤ ਨਗਰ ਕੀਰਤਨ
Published : Apr 10, 2018, 1:28 pm IST
Updated : Apr 10, 2018, 1:28 pm IST
SHARE ARTICLE
Nagar Kirtan
Nagar Kirtan

ਮੈਲਬੌਰਨ 'ਚ ਵਿਸਾਖੀ ਅਤੇ ਖ਼ਾਲਸੇ ਦੀ ਸਾਜਨਾ ਦਿਵਸ ਨੂੰ ਸਮਰਪਤ ਨਗਰ ਕੀਰਤਨ ਸਜਾਇਆ ਗਿਆ

ਮੈਲਬੌਰਨ : ਮੈਲਬੌਰਨ 'ਚ ਵਿਸਾਖੀ ਅਤੇ ਖ਼ਾਲਸੇ ਦੀ ਸਾਜਨਾ ਦਿਵਸ ਨੂੰ ਸਮਰਪਤ ਨਗਰ ਕੀਰਤਨ ਸਜਾਇਆ ਗਿਆ, ਜਿਸ 'ਚ ਵੱਡੀ ਗਿਣਤੀ 'ਚ ਸੰਗਤਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਹ ਨਗਰ ਕੀਰਤਨ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਦੀ ਗੂੰਜ ਨਾਲ ਦਖਣੀ-ਪੂਰਬੀ ਮੈਲਬੌਰਨ ਦੇ ਡੈਡੀਲੌਂਗ ਤੋਂ ਰਵਾਨਾ ਹੋਇਆ। Nagar kirtanNagar kirtanਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਕੇਸਰੀ ਦਸਤਾਰਾਂ ਅਤੇ ਨੀਲੇ ਬਾਣੇ 'ਚ ਸਜੇ 5 ਪਿਆਰਿਆਂ ਦੀ ਅਗਵਾਈ 'ਚ ਸ਼ੁਰੂ ਹੋਇਆ। ਇਦ ਦੌਰਾਨ ਗੁਰਬਾਣੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੁਰੂ ਸਾਹਿਬ ਜੀ ਦੀ ਪਾਲਕੀ ਦੇ ਪਿੱਛੇ ਸੰਗਤਾਂ ਗੁਣਗਾਨ ਕਰਦੀਆਂ ਚੱਲ ਰਹੀਆਂ ਸਨ। ਵੱਖ-ਵੱਖ ਗਲੀਆਂ ਤੋਂ ਹੁੰਦੇ ਹੋਏ ਡੈਂਡੀਲੌਂਗ 'ਚ ਨਗਰ ਕੀਰਤਨ ਦਾ ਠਹਿਰਾਉ ਕੀਤਾ ਗਿਆ।Nagar kirtanNagar kirtanਇਸ ਨਗਰ ਕੀਰਤਨ 'ਚ ਛੋਟੇ ਬੱਚਿਆਂ ਵਲੋਂ ਕੀਰਤਨ ਅਤੇ ਨੌਜਵਾਨਾਂ ਵਲੋਂ ਗਤਕੇ ਦੇ ਜੌਹਰ ਵਿਖਾਏ ਗਏ। ਵਿਕਟੋਰੀਆ ਸਰਕਾਰ ਤੋਂ ਮੰਤਰੀ ਲਿਊਕ ਡੋ ਨੈਲਨ ਅਤੇ ਪਾਰਲੀਮੈਂਟ ਸੈਕਟਰੀ ਜੈਬਰੀਅਲ ਵਿਲੀਅਮ ਨੇ ਉਚੇਚੇ ਤੌਰੇ 'ਤੇ ਹਾਜ਼ਰੀ ਭਰੀ ਅਤੇ ਨਗਰ ਕੀਰਤਨ 'ਚ ਆਈਆਂ ਸੰਗਤਾਂ ਨੂੰ ਵਧਾਈ ਦਿਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement